ਮਾਲੇ (ਇੰਟ) : ਭਾਰਤ ਵਿਰੋਧੀ ਰੁਖ਼ ਅਪਣਾਉਣ ਵਾਲੇ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਨੇ ਦੋਸ਼ ਲਾਇਆ ਕਿ ਸਾਬਕਾ ਰਾਸ਼ਟਰਪਤੀ ਇਬਰਾਹਿਮ ਮੁਹੰਮਦ ਸੋਲਿਹ ਇਕ ਵਿਦੇਸ਼ੀ ਰਾਜਦੂਤ ਦੇ ਹੁਕਮ ’ਤੇ ਕੰਮ ਕਰਦੇ ਸਨ। ਮੁਈਜ਼ੂ ਨੇ ਨਾ ਤਾਂ ਕਿਸੇ ਦੇਸ਼ ਦਾ ਨਾਂ ਲਿਆ ਅਤੇ ਨਾ ਹੀ ਕਿਸੇ ਡਿਪਲੋਮੈਟ ਦਾ। ਰਾਸ਼ਟਰਪਤੀ ਮੁਈਜ਼ੂ ਨੇ ਪਬਲਿਕ ਸਰਵਿਸ ਮੀਡੀਆ (ਪੀ. ਐੱਸ. ਐੱਮ.) ਨਾਲ ਇਕ ਇੰਟਰਵਿਊ ’ਚ ਇਹ ਦੋਸ਼ ਲਗਾਇਆ ਹੈ। ਉਨ੍ਹਾਂ ਤੋਂ ਹਾਲ ਹੀ ’ਚ ਫੌਜੀ ਡਰੋਨ ਦੀ ਖਰੀਦ ਨੂੰ ਲੈ ਕੇ ਵਿਰੋਧੀ ਧਿਰ ਦੀ ਆਲੋਚਨਾ ਬਾਰੇ ਪੁੱਛਿਆ ਗਿਆ ਸੀ। ਇਹ ਇੰਟਰਵਿਊ ਵੀਰਵਾਰ ਰਾਤ ਪ੍ਰਸਾਰਿਤ ਕੀਤੀ ਗਈ। ਦੇਸ਼ ਵਿਚ ਸੰਸਦੀ ਚੋਣਾਂ ਤੋਂ ਪਹਿਲਾਂ, ਮੁੱਖ ਵਿਰੋਧੀ ਮਾਲਦੀਵ ਡੈਮੋਕ੍ਰੇਟਿਕ ਪਾਰਟੀ (ਐੱਮ.ਡੀ.ਪੀ.) ਨੇ ਵੱਖ-ਵੱਖ ਮੁੱਦਿਆਂ ’ਤੇ ਮੁਈਜ਼ੂ ’ਤੇ ਹਮਲੇ ਤੇਜ਼ ਕਰ ਦਿੱਤੇ ਹਨ।
ਇਹ ਵੀ ਪੜ੍ਹੋ: ਕੈਨੇਡਾ ਦੇ ਹਿੰਦੂਆਂ ਨੇ ਟਰੂਡੋ ਨੂੰ ਲਿਖੀ ਚਿੱਠੀ; ਅਸੀਂ ਇੱਥੇ ਸੁਰੱਖਿਅਤ ਮਹਿਸੂਸ ਨਹੀਂ ਕਰਦੇ, ਅੱਤਵਾਦ 'ਤੇ ਵੀ ਦਿੱਤੀ ਨਸੀਹਤ
ਇਸ ਮਹੀਨੇ ਦੀ ਸ਼ੁਰੂਆਤ ’ਚ ਇਹ ਐਲਾਨ ਕੀਤਾ ਗਿਆ ਸੀ ਕਿ ਮਾਲਦੀਵ ਨੇ ਪਹਿਲੀ ਵਾਰ ਤੁਰਕੀ ਤੋਂ ਆਪਣੇ ਵਿਸ਼ਾਲ ਵਿਸ਼ੇਸ਼ ਆਰਥਿਕ ਖੇਤਰ ’ਚ ਗਸ਼ਤ ਕਰਨ ਲਈ ਨਿਗਰਾਨੀ ਡਰੋਨ ਖਰੀਦੇ ਹਨ ਅਤੇ ਫੌਜੀ ਡਰੋਨਾਂ ਨੂੰ ਚਲਾਉਣ ਲਈ ਇਕ ਡਰੋਨ ਬੇਸ ਸਥਾਪਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਡਰੋਨਾਂ ਸਬੰਧੀ ਹੋ ਰਹੀ ਆਲੋਚਨਾ ਬਾਰੇ ਪੁੱਛੇ ਸਵਾਲ ਦੇ ਜਵਾਬ ’ਚ ਮੁਈਜ਼ੂ ਨੇ ਕਿਹਾ ਕਿ ਮੁੱਖ ਵਿਰੋਧੀ ਪਾਰਟੀ ਐਮ.ਡੀ.ਪੀ. 2018 ਤੋਂ 2023 ਤੱਕ ਸੱਤਾ ਵਿਚ ਰਹੀ ਸੀ ਅਤੇ ਉਸ ਦੇ ਕੋਲ ਸੰਸਦ ’ਚ ਭਾਰੀ ਬਹੁਮਤ ਸੀ ਪਰ ਪਾਰਟੀ ਮਾਲਦੀਵ ਦੀ ਆਜ਼ਾਦੀ ਦੀ ਰੱਖਿਆ ਕਰਨ ’ਚ ਅਸਫਲ ਰਹੀ ਅਤੇ ਇਸਨੂੰ ਇਕ ਵਿਦੇਸ਼ੀ ਦੇਸ਼ ਦੇ ਹੱਥਾਂ ’ਚ ਛੱਡ ਦਿੱਤਾ। ਮੁਈਜ਼ੂ ਨੇ ਕਿਹਾ ਕਿ ਰਾਸ਼ਟਰਪਤੀ ਸੋਲਿਹ ਨੇ ਵਿਦੇਸ਼ੀ ਰਾਜਦੂਤ ਦੇ ਹੁਕਮਾਂ ’ਤੇ ਕਾਰਵਾਈ ਕੀਤੀ ਸੀ, ਜਿਸ ਨਾਲ ਵਿਆਪਕ ਨੁਕਸਾਨ ਹੋਇਆ ਸੀ। ਉਨ੍ਹਾਂ ਕਿਹਾ ਕਿ ਅਸੀਂ ਆਰਥਿਕ ਸਣੇ ਹਰ ਤਰ੍ਹਾਂ ਦੀ ਆਜ਼ਾਦੀ ਗੁਆ ਲਈ ਹੈ। ਇਸ ਸਭ ਤੋਂ ਬਾਅਦ, ਉਹ ਇਸ ਸਭ ਨੂੰ ਹੱਲ ਕਰਨ ਅਤੇ ਦੇਸ਼ ਨੂੰ ਉਸ ਰਾਹ ’ਤੇ ਲਿਆਉਣ ਲਈ ਸਾਡੀਆਂ ਕੋਸ਼ਿਸ਼ਾਂ ਨੂੰ ਪ੍ਰਵਾਨ ਨਹੀਂ ਕਰਨਗੇ ਜੋ ਮਾਲਦੀਵ ਦੇ ਲੋਕ ਚਾਹੁੰਦੇ ਹਨ।
ਇਹ ਵੀ ਪੜ੍ਹੋ: ਕੰਬੋਡੀਆ 'ਚ ਫਸੇ 5000 ਭਾਰਤੀ, ਸਾਈਬਰ ਧੋਖਾਧੜੀ ਕਰਨ ਲਈ ਕੀਤਾ ਜਾ ਰਿਹੈ ਮਜਬੂਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਪੈਰਿਸ ਜਾ ਰਹੀ ਯੂਨਾਈਟਿਡ ਏਅਰਲਾਈਨਜ਼ ਦੀ ਫਲਾਈਟ ਦਾ ਖ਼ਰਾਬ ਹੋਇਆ ਇੰਜਣ, ਕਰਵਾਈ ਸੁਰੱਖਿਅਤ ਲੈਂਡਿੰਗ
NEXT STORY