ਕੈਨਬਰਾ- ਆਸਟ੍ਰੇਲੀਆ 'ਚ ਘਰੇਲੂ ਫਲਾਈਟ 'ਚ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਇਕ ਯਾਤਰੀ ਗੈਲਰੀ 'ਚ ਕੱਪੜੇ ਉਤਾਰ ਕੇ ਦੌੜਨ ਲੱਗਾ। ਇਸ ਦੌਰਾਨ ਉਸ ਨੇ ਫਲਾਈਟ ਅਟੈਂਡੈਂਟ ਨੂੰ ਵੀ ਹੇਠਾਂ ਸੁੱਟ ਦਿੱਤਾ ਅਤੇ ਜਹਾਜ਼ ਨੂੰ ਵਾਪਸ ਜਾਣ ਲਈ ਮਜਬੂਰ ਹੋਣਾ ਪਿਆ। ਪੁਲਸ ਨੇ ਦੋਸ਼ੀ ਵਿਅਕਤੀ ਨੂੰ ਏਅਰਪੋਰਟ ਤੋਂ ਹੀ ਗ੍ਰਿਫ਼ਤਾਰ ਕਰ ਲਿਆ।
ਇਹ ਘਟਨਾ ਸੋਮਵਾਰ ਰਾਤ 3:30 ਵਜੇ ਵਰਜਿਨ ਆਸਟ੍ਰੇਲੀਆ ਏਅਰਲਾਈਨਜ਼ ਦੀ ਫਲਾਈਟ 'ਚ ਵਾਪਰੀ, ਜਿਸ ਨੇ ਪੱਛਮੀ ਤੱਟ 'ਤੇ ਪਰਥ ਤੋਂ ਪੂਰਬੀ ਤੱਟ 'ਤੇ ਮੈਲਬੌਰਨ ਲਈ ਉਡਾਣ ਭਰਨੀ ਸੀ। ਏਅਰਲਾਈਨ ਦੇ ਇੱਕ ਬਿਆਨ ਵਿੱਚ ਦੱਸਿਆ ਗਿਆ ਕਿ ਫਲਾਈਟ VA696 ਇੱਕ "ਪ੍ਰੇਸ਼ਾਨ ਕਰਨ ਵਾਲੇ ਯਾਤਰੀ" ਕਾਰਨ ਪਰਥ ਹਵਾਈ ਅੱਡੇ 'ਤੇ ਵਾਪਸ ਪਰਤੀ। ਵਰਜਿਨ ਏਅਰਲਾਈਨਜ਼ ਨੇ ਕਿਹਾ ਕਿ ਆਸਟ੍ਰੇਲੀਅਨ ਫੈਡਰਲ ਪੁਲਸ ਅਧਿਕਾਰੀ ਫਲਾਈਟ ਦੇ ਵਾਪਸ ਆਉਣ ਲਈ ਰਨਵੇ 'ਤੇ ਇੰਤਜ਼ਾਰ ਕਰ ਰਹੇ ਸਨ ਅਤੇ ਜਿਵੇਂ ਹੀ ਫਲਾਈਟ ਲੈਂਡ ਹੋਈ ਤਾਂ 'ਪ੍ਰੇਸ਼ਾਨ ਕਰਨ ਵਾਲੇ ਵਿਅਕਤੀ' ਨੂੰ ਉਤਾਰ ਦਿੱਤਾ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਟੇਕ ਆਫ ਕਰਨ ਵੇਲੇ ਜਹਾਜ਼ ਦੇ ਇੰਜਣ 'ਚ ਲੱਗੀ ਅੱਗ, 148 ਯਾਤਰੀਆਂ ਦੇ ਛੁਟੇ ਪਸੀਨੇ
ਪੁਲਸ ਨੇ ਕਿਹਾ, "ਅਧਿਕਾਰੀਆਂ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਜਦੋਂ ਉਹ ਕਥਿਤ ਤੌਰ 'ਤੇ ਇੱਕ ਜਹਾਜ਼ ਦੇ ਅੱਧ ਵਿਚਕਾਰ ਨਗਨ ਰੂਪ ਵਿੱਚ ਭੱਜਿਆ ਅਤੇ ਇੱਕ ਚਾਲਕ ਦਲ ਦੇ ਮੈਂਬਰ ਨੂੰ ਫਰਸ਼ 'ਤੇ ਡੇਗ ਦਿੱਤਾ।" ਇੱਕ ਪੁਲਸ ਬਿਆਨ ਵਿੱਚ ਕਿਹਾ ਗਿਆ ਹੈ,"ਆਦਮੀ ਨੂੰ ਜਾਂਚ ਲਈ ਹਸਪਤਾਲ ਲਿਜਾਇਆ ਗਿਆ।" ਇਹ ਸਪੱਸ਼ਟ ਨਹੀਂ ਹੈ ਕਿ ਯਾਤਰੀ ਨੇ ਜਹਾਜ਼ ਵਿਚ ਆਪਣੇ ਕੱਪੜੇ ਕਿਵੇਂ ਅਤੇ ਕਿੱਥੇ ਉਤਾਰੇ।
ਪੁਲਸ ਨੂੰ ਉਮੀਦ ਹੈ ਕਿ ਵਿਅਕਤੀ ਨੂੰ 14 ਜੂਨ ਨੂੰ ਪਰਥ ਦੀ ਅਦਾਲਤ ਵਿੱਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਜਾਵੇਗਾ। ਹਾਲਾਂਕਿ ਉਸ ਨੂੰ ਕਿਹੜੇ ਦੋਸ਼ਾਂ ਦਾ ਸਾਹਮਣਾ ਕਰਨਾ ਪਏਗਾ, ਇਹ ਅਜੇ ਤੈਅ ਨਹੀਂ ਹੋਇਆ ਹੈ। ਏਅਰਲਾਈਨ ਨੇ ਇਸ ਪੂਰੀ ਘਟਨਾ ਲਈ ਫਲਾਈਟ ਵਿਚ ਸਵਾਰ ਹੋਰ ਯਾਤਰੀਆਂ ਤੋਂ ਮੁਆਫੀ ਮੰਗੀ ਅਤੇ ਕਿਹਾ ਕਿ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਦੀ ਸੁਰੱਖਿਆ ਉਸ ਦੀ ਸਭ ਤੋਂ ਵੱਡੀ ਤਰਜੀਹ ਹੈ। ਏਅਰਲਾਈਨ ਅਤੇ ਪੁਲਸ ਦੋਵਾਂ ਨੇ ਆਪਣੇ ਬਿਆਨਾਂ ਤੋਂ ਪਰੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਨੇ ਕਿਹਾ ਕਿ ਉਸਨੂੰ ਪਤਾ ਲੱਗਾ ਹੈ ਕਿ ਘਟਨਾ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਯੂ.ਕੇ ਸਰਕਾਰ ਨੇ ਗ੍ਰੈਜੂਏਟ ਵੀਜ਼ਾ ਨੂੰ ਲੈ ਕੇ ਕੀਤਾ ਅਹਿਮ ਐਲਾਨ
NEXT STORY