ਐਸਕੋਰਟ— ਦੱਖਣੀ ਅਫਰੀਕਾ ਵਿਚ ਜ਼ੁਰਮ ਦੀ ਅਜਿਹੀ ਵਾਰਦਾਤ ਹੋਈ ਹੈ, ਜਿਸ ਦੇ ਬਾਰੇ ਵਿਚ ਜਾਣ ਕੇ ਤੁਹਾਡੇ ਰੋਂਗਟੇ ਖੜ੍ਹੇ ਹੋ ਜਾਣਗੇ । ਇੱਥੇ ਇਕ ਸ਼ਖਸ ਨੇ ਖੁਦ ਨੂੰ ਐਸਕੋਰਟ ਪੁਲਸ ਸਟੇਸ਼ਨ ਵਿਚ ਜਾ ਕੇ ਸਰੇਂਡਰ ਕੀਤਾ ਅਤੇ ਖੁਦ ਦੇ ਨਰਭਕਸ਼ੀ ਹੋਣ ਦੀ ਗੱਲ ਕਬੂਲੀ । ਰਿਪੋਰਟਸ ਮੁਤਾਬਕ ਸ਼ਖਸ ਨੇ ਪੁਲਸ ਨੂੰ ਕਿਹਾ ਕਿ“ਮੈਂ ਇਨਸਾਨ ਦਾ ਮਾਸ ਖਾਂਦੇ-ਖਾਂਦੇ ਥੱਕ ਚੁੱਕਾ ਹਾਂ । ਖੁਦ ਦੇ ਨਰਭਕਸ਼ੀ ਹੋਣ ਦੇ ਸਬੂਤ ਦਿੰਦੇ ਹੋਏ ਸ਼ਖਸ ਨੇ ਪੁਲਸ ਨੂੰ ਇਕ ਇਨਸਾਨ ਦੇ ਸਰੀਰ ਨਾਲੋਂ ਕੱਟਿਆ ਗਿਆ ਪੈਰ ਅਤੇ ਹੱਥ ਵੀ ਦਿੱਤਾ । ਸਬੂਤ ਮਿਲਣ ਤੋਂ ਬਾਅਦ ਪੁਲਸ ਨੇ ਕਵਾਜੁਲੂ-ਨੇਟਲ ਇਲਾਕੇ ਵਿਚ ਸਥਿਤ ਇਕ ਘਰ ਦੀ ਤਲਾਸ਼ੀ ਲਈ । ਤਲਾਸ਼ੀ ਦੌਰਾਨ ਘਰ ਵਿਚੋਂ ਕਈ ਹੋਰ ਕੱਟੇ ਹੋਏ ਮਨੁੱਖੀ ਅੰਗ ਮਿਲੇ ।
ਇਸ ਤੋਂ ਇਲਾਵਾ ਇਕ ਹੋਰ ਇਲਾਕੇ ਐਸਕੋਰਟ ਵਿਚ ਵੀ ਅਜਿਹਾ ਮਾਮਲਾ ਸਾਹਮਣੇ ਆਇਆ ਹੈ । ਇੱਥੇ ਵੀ ਇਕ ਜਗ੍ਹਾ ਤੋਂ ਕਈ ਮਨੁੱਖੀ ਅੰਗ ਬਰਾਮਦ ਕੀਤੇ ਗਏ । ਇਕ ਹੋਰ ਸ਼ਖਸ ਦੇ ਵੀ ਮਾਰੇ ਜਾਣ ਦੀ ਖਬਰ ਹੈ ਪਰ ਉਸ ਦੀ ਪਛਾਣ ਨਹੀਂ ਹੋ ਪਾਈ ਹੈ । ਮਾਮਲੇ ਦੇ ਦੋਸ਼ੀਆਂ ਖਿਲਾਫ ਹਿਊਮਨ ਟਿਸ਼ੂ ਐਕਟ 1983 ਦੇ ਤਹਿਤ ਮੁਕੱਦਮਾ ਚਲਾਇਆ ਜਾਵੇਗਾ । ਇਸ ਮੁਤਾਬਕ ਬਿਨ੍ਹਾਂ ਇਜਾਜ਼ਤ ਕਿਸੇ ਮਨੁੱਖੀ ਅੰਗ ਨੂੰ ਨਾਲ ਰੱਖਣ ਉੱਤੇ ਸਜ਼ਾ ਦਾ ਪ੍ਰਬੰਧ ਹੈ ।
ਪੁਲਸ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ ਲਾਪਤਾ ਰਿਸ਼ਤੇਦਾਰਾਂ ਵੱਲੋਂ ਦਰਜ ਕਰਵਾਏ ਗਏ ਕੇਸਾਂ ਵਿਚ ਮਦਦ ਲਈ ਅੱਗੇ ਆਉਣ। ਇਲਾਕੇ ਦੇ ਇਕ ਲੋਕਲ ਕੌਂਸਲਰ ਨੇ ਦੱਸਿਆ ਕਿ ਪੁਲਸ ਨੂੰ ਇਸ ਮਾਮਲੇ ਵਿਚ ਜਾਂਚ ਦੌਰਾਨ ਇਕ ਪੋਟ ਵਿਚੋਂ 8 ਮਨੁੱਖੀ ਕੰਨ ਵੀ ਬਰਾਮਦ ਹੋਏ ਸਨ।
ਅਮਰੀਕੀ ਰੱਖਿਆ ਮੰਤਰੀ ਨੇ ਕੀਤਾ ਵਾਅਦਾ, ਇਸ ਵਾਰੀ ਪਾਕਿਸਤਾਨ ਵਿਰੁੱਧ ਜ਼ਰੂਰ ਹੋਵੇਗੀ ਕਾਰਵਾਈ
NEXT STORY