ਬਰਲਿਨ (ਬਿਊਰੋ) ਜਰਮਨੀ ਵਿਚ 44 ਸਾਲ ਦਾ ਇਕ ਸ਼ਖ਼ਸ ਲੰਬੇ ਸਮੇਂ ਤੋਂ ਕਾਨੂੰਨੀ ਲੜਾਈ ਲੜ ਰਿਹਾ ਹੈ। ਸ਼ਖ਼ਸ ਦੀ ਮੰਗ ਹੈ ਕਿ ਕਰੀਬੀ ਰਿਸ਼ਤੇਦਾਰਾਂ ਵਿਚਕਾਰ ਵਿਆਹ ਨੂੰ ਅਪਰਾਧ ਬਣਾਉਣ ਵਾਲੇ ਕਾਨੂੰਨ ਨੂੰ ਖ਼ਤਮ ਕੀਤਾ ਜਾਵੇ। ਇਸ ਕਾਨੂੰਨ ਦੇ ਤਹਿਤ ਉਹ ਕਈ ਵਾਰ ਜੇਲ੍ਹ ਵੀ ਜਾ ਚੁੱਕਾ ਹੈ। ਸ਼ਖ਼ਸ ਦਾ ਅਪਰਾਧ ਇਹ ਹੈ ਕਿ ਉਸ ਨੇ ਆਪਣੀ ਭੈਣ ਨਾਲ ਹੀ ਵਿਆਹ ਕਰਾ ਲਿਆ। ਇਸ ਸ਼ਖ਼ਸ ਦਾ ਨਾਮ ਪੈਟ੍ਰਿਕ ਸਟੂਬਿੰਗ ਹੈ। ਉਹ ਜਰਮਨੀ ਦੇ ਲੀਪਜਿੰਗ ਦਾ ਰਹਿਣ ਵਾਲਾ ਹੈ।
ਉਹ ਬਹੁਤ ਗਰੀਬ ਪਰਿਵਾਰ ਵਿਚ ਪੈਦਾ ਹੋਇਆ। ਉਸ ਨੂੰ ਇਕ ਪਰਿਵਾਰ ਨੇ ਗੋਦ ਲੈ ਲਿਆ ਸੀ। ਉਸ ਦਾ ਪਾਲਣ-ਪੋਸ਼ਣ ਆਪਣੇ ਭੈਣ-ਭਰਾਵਾਂ ਨਾਲ ਨਹੀਂ ਹੋਇਆ। ਵੱਡੇ ਹੋਣ ਦੇ ਬਾਅਦ ਉਸ ਨੇ ਆਪਣੇ ਪਰਿਵਾਰ ਨੂੰ ਲੱਭਿਆ। ਇਸੇ ਦੌਰਾਨ ਪੈਟ੍ਰਿਕ ਨੂੰ ਆਪਣੀ ਭੈਣ ਸੁਸਨ ਕੈਰੋਲੇਵਸਕੀ ਨਾਲ ਪਿਆਰ ਹੋ ਗਿਆ। 44 ਸਾਲ ਦੇ ਪੈਟ੍ਰਿਕ ਦੀ ਭੈਣ ਦੀ ਉਮਰ ਹੁਣ 37 ਸਾਲ ਹੈ। ਦੋਵਾਂ ਦੇ 4 ਬੱਚੇ ਹੋ ਚੁੱਕੇ ਹਨ ਜਿਹਨਾਂ ਵਿਚੋਂ ਦੋ ਦਿਵਿਆਂਗ ਹਨ। ਹਾਲਾਂਕਿ ਪੈਟ੍ਰਿਕ ਦਾ ਕਹਿਣਾ ਹੈ ਕਿ ਉਸ ਦੇ ਪਰਿਵਾਰ ਵਿਚ ਪਹਿਲਾਂ ਵੀ ਦਿਵਿਆਂਗ ਬੱਚੇ ਪੈਦਾ ਹੋ ਚੁੱਕੇ ਹਨ। ਉਸ ਦੇ 6 ਹੋਰ ਭੈਣ-ਭਰਾਵਾਂ ਵਿਚੋਂ ਕਈ ਦਿਵਿਆਂਗ ਸਨ। ਹਾਲਾਂਕਿ ਸਾਰੇ ਭੈਣ-ਭਰਾਵਾਂ ਦੀ ਮੌਤ ਬਚਪਨ ਵਿਚ ਹੀ ਹੋ ਗਈ ਸੀ।
ਪੈਟ੍ਰਿਕ ਨੇ ਕਿਹਾ-ਇਹ ਮਨੁੱਖੀ ਅਧਿਕਾਰਾਂ ਦਾ ਘਾਣ
ਪੈਟ੍ਰਿਕ ਦਾ ਕਹਿਣਾ ਹੈ ਕਿ ਭੈਣ ਨਾਲ ਵਿਆਹ ਕਰਨ ਕਾਰਨ ਉਸ ਨੂੰ ਅਪਰਾਧੀ ਕਰਾਰ ਦਿੱਤਾ ਗਿਆ। ਪੈਟ੍ਰਿਕ ਦਾ ਕਹਿਣਾ ਹੈ ਕਿ ਉਸ ਨੂੰ ਅਪਰਾਧੀ ਦੱਸ ਕੇ ਉਸ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਗਿਆ ਹੈ। ਪੈਟ੍ਰਿਕ ਦੇ ਪਿਤਾ ਹਿੰਸਕ ਸਨ। ਜਦੋਂ ਪੈਟ੍ਰਿਕ 3 ਸਾਲ ਦਾ ਸੀ ਉਦੋਂ ਉਹਨਾਂ ਨੇ ਪੈਟ੍ਰਿਕ 'ਤੇ ਚਾਕੂ ਨਾਲ ਹਮਲਾ ਕੀਤਾ ਸੀ। ਇਸ ਮਗਰੋਂ ਪੈਟ੍ਰਿਕ ਨੂੰ ਕੋਰਟ ਦੀ ਨਿਗਰਾਨੀ ਵਿਚ ਰੱਖਿਆ ਗਿਆ ਅਤੇ ਫਿਰ ਇਕ ਪਰਿਵਾਰ ਨੇ ਗੋਦ ਲੈ ਲਿਆ। ਪੈਟ੍ਰਿਕ ਦੀ ਮਾਂ ਸਿਗਰਟਨੋਸ਼ੀ ਕਰਦੀ ਸੀ ਅਤੇ ਬੇਰੁਜ਼ਗਾਰ ਸੀ।ਸੁਸਨ ਨੇ ਕਿਹਾ ਕਿ ਉਸ ਨੂੰ ਘਰ ਵਿਚ ਪਿਆਰ ਨਹੀਂ ਮਿਲਿਆ ਅਤੇ ਉਹ ਆਪਣੀ ਮਾਂ ਲਈ ਬੋਝ ਸੀ। ਸੁਸਨ ਦੀ ਪੜ੍ਹਾਈ-ਲਿਖਾਈ ਸਹੀ ਢੰਗ ਨਾਲ ਨਹੀਂ ਹੋਈ। ਉਹ ਮੁਸ਼ਕਲ ਨਾਲ ਹੀ ਕੁਝ ਸ਼ਬਦ ਲਿਖ ਪਾਉਂਦੀ ਹੈ।
22 ਸਾਲ ਦੀ ਉਮਰ ਵਿਚ ਭੈਣ ਨਾਲ ਹੋਈ ਸੀ ਮੁਲਾਕਾਤ
ਆਪਣੇ ਪਰਿਵਾਰ ਨੂੰ ਲੱਭਣ ਦੇ ਬਾਅਦ ਕਰੀਬ 22 ਸਾਲ ਦੀ ਉਮਰ ਵਿਚ ਪੈਟ੍ਰਿਕ ਦੀ ਮੁਲਾਕਾਤ ਸੁਸਨ ਨਾਲ ਹੋਈ। ਇਸ ਮੁਲਾਕਾਤ ਦੇ ਕੁਝ ਮਹੀਨਿਆਂ ਬਾਅਦ ਹੀ ਉਹਨਾਂ ਦੀ ਮਾਂ ਦੀ ਮੌਤ ਹੋ ਗਈ।ਪੈਟ੍ਰਿਕ ਨੇ ਦੱਸਿਆ ਕਿ ਇਸ ਮਗਰੋਂ ਭੈਣ ਦੀ ਜ਼ਿੰਮੇਵਾਰੀ ਉਸ 'ਤੇ ਆ ਗਈ। ਬੱਚਿਆਂ ਦੇ ਜਨਮ ਨੂੰ ਲੈ ਕੇ ਪੈਟ੍ਰਿਕ 'ਤੇ ਵੱਖੋ-ਵੱਖ ਮੁਕੱਦਮੇ ਚਲਾਏ ਗਏ ਹਨ। ਇਹਨਾਂ ਵਿਚ ਉਸ ਨੂੰ 10 ਮਹੀਨੇ ਤੋਂ ਲੈ ਕੇ ਢਾਈ ਸਾਲ ਤੱਕ ਦੀ ਸਜ਼ਾ ਸੁਣਾਈ ਗਈ ਹੈ।ਸੁਸਨ ਨੂੰ ਸਜ਼ਾ ਨਹੀਂ ਹੋਈ ਕਿਉਂਕਿ ਉਹ ਪਰਸਨੈਲਿਟੀ ਡਿਸਆਰਡਰ ਨਾਲ ਜੂਝ ਰਹੀ ਸੀ। ਉਹ ਆਪਣੇ ਫ਼ੈਸਲੇ ਨੂੰ ਲੈ ਕੇ ਕੁਝ ਹੱਦ ਤੱਕ ਜ਼ਿੰਮੇਵਾਰ ਠਹਿਹਾਈ ਜਾ ਸਕਦੀ ਸੀ।
ਪੜ੍ਹੋ ਇਹ ਅਹਿਮ ਖ਼ਬਰ- ਚੀਨ : ਇਮਾਰਤ ਡਿੱਗਣ ਦੇ 3 ਦਿਨ ਬਾਅਦ ਮਲਬੇ 'ਚੋਂ ਦੋ ਹੋਰ ਲੋਕ ਬਚਾਏ ਗਏ
2012 ਵਿਚ ਜੋੜੇ ਨੇ ਇਸ ਮਾਮਲੇ ਨੂੰ ਫਰਾਂਸ ਸਥਿਤ 'ਯੂਰਪੀਅਨ ਕੋਰਟ ਆਫ ਹਿਊਮਨ ਰਾਈਟਸ' ਵਿਚ ਚੁੱਕਿਆ। ਇੱਥੇ ਦੱਸ ਦਈਏ ਕਿ ਫਰਾਂਸ, ਤੁਰਕੀ, ਜਾਪਾਨ, ਬ੍ਰਾਜ਼ੀਲ ਵਿਚ ਪਹਿਲਾਂ ਹੀ ਕਰੀਬੀ ਰਿਸ਼ਤੇਦਾਰ ਵਿਚਕਾਰ ਸਬੰਧ ਨੂੰ ਕਾਨੂੰਨੀ ਕਰ ਦਿੱਤਾ ਗਿਆ ਹੈ। ਇਸੇ ਤਰਜ 'ਤੇ ਜੋੜੇ ਨੇ ਜਰਮਨੀ ਦੇ ਕਾਨੂੰਨ ਨੂੰ ਵੀ ਬਦਲਣ ਦੀ ਮੰਗ ਕੀਤੀ। ਹਾਲਾਂਕਿ ਯੂਰਪੀਅਨ ਕੋਰਟ ਆਫ ਹਿਊਮਨ ਰਾਈਟਸ ਨੇ ਕਿਹਾ ਕਿ ਕਰੀਬੀ ਰਿਸ਼ਤੇਦਾਰਾਂ ਵਿਚਕਾਰ ਸਬੰਧ ਨੂੰ ਬੈਨ ਕਰਨ ਦਾ ਅਧਿਕਾਰ ਜਰਮਨੀ ਨੂੰ ਹੈ। ਯੂਰਪੀਅਨ ਕੋਰਟ ਮੁਤਾਬਕ ਜਰਮਨੀ ਦੀ ਅਦਾਲਤ ਨੇ ਵਿਆਹ ਅਤੇ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਪੈਟ੍ਰਿਕ ਨੂੰ ਸਜ਼ਾ ਸੁਣਾਈ। ਕੋਰਟ ਨੇ ਇਹ ਵੀ ਨੋਟ ਕੀਤਾ ਕਿ ਕਰੀਬੀ ਰਿਸ਼ਤੇਦਾਰਾਂ ਵਿਚ ਸਬੰਧ ਨੂੰ ਇਸ ਲਈ ਵੀ ਬੈਨ ਕੀਤਾ ਗਿਆ ਹੈ ਕਿਉਂਕਿ ਦਿਵਿਆਂਗ ਬੱਚੇ ਪੈਦਾ ਹੋਣ ਦਾ ਖਤਰਾ ਰਹਿੰਦਾ ਹੈ।
ਹਾਲਾਂਕਿ 2014 ਵਿਚ ਜਰਮਨ German Ethics Council ਨੇ ਯੂ-ਟਰਨ ਲਿਆ ਅਤੇ ਕਰੀਬੀ ਰਿਸ਼ਤੇਦਾਰਾਂ ਦੇ ਸਬੰਧ ਨੂੰ ਮਨਜ਼ੂਰੀ ਦੇਣ ਦੇ ਪੱਖ ਵਿਚ ਵੋਟ ਕੀਤਾ। ਜੋੜੇ ਦੇ ਕੇਸ ਦੀ ਸਮੀਖਿਆ ਦੇ ਬਾਅਦ ਕੌਂਸਲ ਨੇ ਪਾਇਆ ਕਿ ਦਿਵਿਆਂਗ ਹੋਣ ਦਾ ਖਤਰਾ ਇੰਨਾ ਜ਼ਿਆਦਾ ਨਹੀਂ ਹੈ ਕਿ ਇਸ ਨੂੰ ਗੈਰਕਾਨੂੰਨੀ ਰੱਖਿਆ ਜਾਵੇ ਹਾਲਾਂਕਿ ਇਸ ਦੇ ਬਾਅਦ ਵੀ ਜਰਮਨੀ ਦੇ ਕਾਨੂੰਨ ਵਿਚ ਤਬਦੀਲੀ ਨਹੀਂ ਕੀਤੀ ਗਈ।
ਯੂਕੇ ਦਾ ਵੱਡਾ ਕਦਮ, ਯੂਕ੍ਰੇਨ ਲਈ ਨਵੇਂ ਸਹਾਇਤਾ ਪੈਕੇਜ ਦਾ ਕਰੇਗਾ ਐਲਾਨ
NEXT STORY