ਨਿਊਯਾਰਕ (ਰਾਜ ਗੋਗਨਾ) : 2019 ਵਿਚ ਮਿਸ ਯੂ.ਐਸ.ਏ ਦਾ ਤਾਜ ਜਿੱਤਣ ਵਾਲੀ 30 ਸਾਲਾ ਦੀ ਚੈਸਲੀ ਕ੍ਰਿਸਟ ਨੇ ਨਿਊਯਾਰਕ ਸਿਟੀ ਵਿਚ ਸਥਿੱਤ ਆਪਣੀ ਬਿਲਡਿੰਗ ਤੋਂ ਐਤਵਾਰ ਦੀ ਸਵੇਰ ਨੂੰ ਛਾਲ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਨਿਊਯਾਰਕ ਪੁਲਸ ਡਿਪਾਰਟਮੈਂਟ ਨੂੰ 42ਵੀਂ ਸਟਰੀਟ ’ਤੇ ਚੈਸਲੀ ਦੇ ਮਿਡਟਾਊਨ ਅਪਾਰਟਮੈਂਟ ਬਿਲਡਿੰਗ ਤੋਂ ਸਵੇਰੇ 7:13 ਵਜੇ ਇਕ ਕਾਲ ਆਈ, ਜਿਸ ਮਗਰੋਂ ਮੌਕੇ ’ਤੇ ਪੁੱਜੇ ਪੁਲਸ ਅਧਿਕਾਰੀਆਂ ਅਤੇ ਪੈਰਾਮੈਡਿਕਸ ਡਾਕਟਰਾਂ ਦੀ ਟੀਮ ਵੱਲੋਂ ਜਾਂਚ ਤੋਂ ਬਾਅਤ ਉਸ ਨੂੰ ਮੌਕੇ ’ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ।
ਇਹ ਵੀ ਪੜ੍ਹੋ: ਹੁਣ ਪਾਕਿਸਤਾਨ ਦੇ ਕਿਸਾਨਾਂ ਨੇ ਇਮਰਾਨ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ, 14 ਨੂੰ ਕਰਨਗੇ ਵਿਰੋਧ ਪ੍ਰਦਰਸ਼ਨ
ਪੁਲਸ ਜਾਂਚ ਅਨੁਸਾਰ ਉਨ੍ਹਾਂ ਦਾ ਮੰਨਣਾ ਹੈ ਕਿ ਚੈਸਲੀ 60 ਮੰਜ਼ਿਲਾ ਬਿਲਡਿੰਗ ਦੀ 9ਵੀਂ ਮੰਜ਼ਿਲ ’ਤੇ ਰਹਿੰਦੀ ਸੀ ਅਤੇ ਆਖਰੀ ਵਾਰ ਉਸ ਨੂੰ ਬਿਲਡਿੰਗ ਦੀ 29ਵੀਂ ਮੰਜ਼ਿਲ ’ਤੇ ਦੇਖਿਆ ਗਿਆ ਸੀ। ਚੈਸਲੀ ਨੇ ਮਰਨ ਤੋਂ ਕੁੱਝ ਘੰਟੇ ਪਹਿਲਾਂ ਇਕ ਕੈਪਸ਼ਨ ਦੇ ਨਾਲ ਆਪਣੇ ਇੰਸਟਾਗ੍ਰਾਮ ਪੇਜ਼ ’ਤੇ ਆਪਣੀ ਇਕ ਫੋਟੋ ਵੀ ਪੋਸਟ ਕੀਤੀ ਸੀ, ਜਿਸ ਵਿਚ ਉਸ ਨੇ ਲਿਖਿਆ ਸੀ ਕਿ ਇਹ ਦਿਨ ਤੁਹਾਡੇ ਲਈ ਅਰਾਮ ਅਤੇ ਸ਼ਾਂਤੀ ਲੈ ਕੇ ਆਵੇ।
ਇਹ ਵੀ ਪੜ੍ਹੋ: ਨਾਈਜੀਰੀਆ ’ਚ ਬੰਦੂਕਧਾਰੀਆਂ ਦਾ ਆਤੰਕ, 11 ਲੋਕਾਂ ਦਾ ਕੀਤਾ ਕਤਲ, 30 ਦੇ ਕਰੀਬ ਘਰਾਂ ਨੂੰ ਲਾਈ ਅੱਗ
ਕ੍ਰਿਸਟ ਚੈਸਲੀ ਅਮਰੀਕਾ ਦੇ ਸੂਬੇ ਨਾਰਥ ਕੈਰੋਲੀਨਾ ’ਚ ਪੈਦਾ ਹੋਈ ਸੀ ਅਤੇ ਮਿਸ ਯੂ.ਐਸ.ਏ ਦੀ ਪ੍ਰਤੀਯੋਗਤਾ ਵਿਚ ਚੋਟੀ ਦਾ ਸਨਮਾਨ ਹਾਸਲ ਕਰ ਚੁੱਕੀ ਸੀ। ਉਹ ਇਕ ਅਟਾਰਨੀ (ਵਕੀਲ) ਵੀ ਸੀ ਅਤੇ ਖਿਤਾਬ ਜਿੱਤਣ ਤੋਂ ਬਾਅਦ ਉਸ ਨੇ ਇਕ ਪੱਤਰਕਾਰ ਵਜੋਂ ਵੀ ਕੰਮ ਕੀਤਾ। ਚੈਸਲੀ ਨੇ ਆਪਣੇ ਮਿਸ ਯੂ.ਐਸ.ਏ ਦੇ ਪਲੇਟ ਫ਼ਾਰਮ ਦੀ ਵਰਤੋਂ ਅਪਰਾਧਿਕ ਨਿਆਂ ਸੁਧਾਰਾਂ ਬਾਰੇ ਬੋਲਣ ਅਤੇ ਲਿਖਣ ਲਈ ਕੀਤੀ ਸੀ।
ਇਹ ਵੀ ਪੜ੍ਹੋ: ਅਮਰੀਕਾ ਦੇ ਉੱਤਰੀ ਲਾਸ ਵੇਗਾਸ ’ਚ ਭਿਆਨਕ ਸੜਕ ਹਾਦਸੇ ’ਚ 9 ਲੋਕਾਂ ਦੀ ਮੌਤ, ਆਪਸ ’ਚ ਟਕਰਾਈਆਂ 6 ਗੱਡੀਆਂ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਦੀ ਕੋਵਿਡ ਰਿਪੋਰਟ ਆਈ ਸਾਹਮਣੇ
NEXT STORY