ਗਲਾਸਗੋ/ਮਾਨਚੈਸਟਰ (ਮਨਦੀਪ ਖੁਰਮੀ ਹਿੰਮਤਪੁਰਾ): ਮਾਨਚੈਸਟਰ ਵਿੱਚ ਇੱਕ ਪੁਲਸ ਅਧਿਕਾਰੀ ਅਤੇ ਕੈਫੇ ਕਰਮਚਾਰੀ ਦਰਮਿਆਨ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਦੇ ਸੰਬੰਧ ਵਿੱਚ ਸਾਹਮਣੇ ਆਈ ਇੱਕ ਵੀਡੀਓ ਵਿੱਚ ਇੱਕ ਪੁਲਸ ਅਧਿਕਾਰੀ ਮਾਨਚੈਸਟਰ ਵਿੱਚ ਤਕਰੀਬਨ 100 ਗਾਹਕਾਂ ਨਾਲ ਭਰੇ ਕੈਫੇ ਨੂੰ ਬੰਦ ਕਰਨ ਤੋਂ ਬਾਅਦ ਇੱਕ ਕੈਫੇ ਵਰਕਰ ਨੂੰ ਮੁੱਕਾ ਮਾਰਦਾ ਦਿਖਾਈ ਦੇ ਰਿਹਾ ਹੈ ਜਦਕਿ ਇਸ ਝੜਪ ਦੌਰਾਨ ਲੋਕਾਂ ਦੀ ਭੀੜ ਵੀ ਇਕੱਠੀ ਹੋਈ ਦਿਸ ਰਹੀ ਹੈ।
ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਗ੍ਰੇਟਰ ਮਾਨਚੈਸਟਰ ਪੁਲਿਸ (ਜੀ.ਐੱਮ.ਪੀ.) ਦੇ ਬੁਲਾਰੇ ਨੇ ਦੱਸਿਆ ਕਿ ਅਧਿਕਾਰੀ ਬਰਨਜ ਲੇਨ ਇੱਕ ਕੈਫੇ, ਜਿਸ ਵਿੱਚ ਲੱਗਭਗ 100 ਵਿਅਕਤੀਆਂ ਦਾ ਇਕੱਠ ਹੋਣ ਦੀ ਸੂਚਨਾ ਮਿਲਣ ਉਪਰੰਤ ਕੋਵਿਡ-19 ਪਾਬੰਦੀਆਂ ਦੀ ਉਲੰਘਣਾ ਕਰਨ ਸੰਬੰਧੀ ਕਾਰਵਾਈ ਕਰ ਰਹੇ ਸਨ। ਕੈਫੇ ਵਿੱਚ ਹਾਜ਼ਰ ਲੋਕਾਂ ਨੂੰ ਖਿੰਡਾਉਣ ਦੀ ਕੋਸ਼ਿਸ਼ ਦੌਰਾਨ ਇਕ ਪੁਲਸ ਅਧਿਕਾਰੀ ‘ਤੇ ਹਮਲਾ ਕੀਤਾ ਗਿਆ ਅਤੇ ਇੱਕ 38 ਸਾਲਾ ਵਿਅਕਤੀ ਨੂੰ ਪੁਲਸ ਅਧਿਕਾਰੀ ਉੱਤੇ ਹਮਲਾ ਕਰਨ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਜੋ ਕਿ ਕੈਫੇ ਕਰਮਚਾਰੀ ਸੀ।
ਪੜ੍ਹੋ ਇਹ ਅਹਿਮ ਖਬਰ- ਪਾਕਿ ਕਮਿਸਨ ਨੇ ਹਿੰਦੂਆਂ ਦੇ ਮੰਦਰਾਂ ਦੀ ਮਾੜੀ ਹਾਲਤ ਹੋਣ ਦੀ ਗੱਲ ਕੀਤੀ ਸਵੀਕਾਰ
ਇਸ ਦੌਰਾਨ ਇਸ ਵਿਅਕਤੀ ਨੇ ਆਪਣੀ ਗ੍ਰਿਫ਼ਤਾਰੀ ਦਾ ਵਿਰੋਧ ਕੀਤਾ ਅਤੇ ਪੁਲਸ ਦੁਆਰਾ ਉਸ ਨੂੰ ਕਾਬੂ ਵਿੱਚ ਕੀਤਾ ਗਿਆ।ਜੀ ਐਮ ਪੀ ਨੇ ਅਨੁਸਾਰ ਇਸ ਘਟਨਾ ਨਾਲ ਸੰਬੰਧਿਤ ਵੀਡੀਓ ਜਿਸ ਵਿੱਚ ਇੱਕ ਆਦਮੀ ਨੂੰ ਇੱਕ ਪੁਲਸ ਅਧਿਕਾਰੀ ਦੁਆਰਾ ਮਾਰਿਆ ਹੋਇਆ ਦਿਖਾਈ ਦਿੱਤਾ ਹੈ, ਦੀ ਫੁਟੇਜ ਸਮੇਤ ਘਟਨਾ ਦੇ ਸਾਰੇ ਹਾਲਾਤਾਂ ਦਾ ਮੁਲਾਂਕਣ ਕੀਤਾ ਜਾਵੇਗਾ। ਇਸ ਦੇ ਇਲਾਵਾ ਕੈਫੇ ਵਿੱਚ ਹਾਜ਼ਰ ਲੋਕਾਂ ਵਿੱਚੋਂ 14 ਨੂੰ ਜੁਰਮਾਨੇ ਦੇ ਨੋਟਿਸ ਜਾਰੀ ਵੀ ਕੀਤੇ ਗਏ।
ਸਕਾਟਲੈਂਡ ਪੁਲਸ ਨੇ ਗਸ਼ਤ ਦੌਰਾਨ ਜ਼ਬਤ ਕੀਤੇ ਲੱਖਾਂ ਪੌਂਡ ਦੇ ਨਸ਼ੀਲੇ ਪਦਾਰਥ
NEXT STORY