ਮਨੀਲਾ- ਦੱਖਣੀ ਚੀਨ ਸਾਗਰ 'ਚ ਇਕ ਵਿਵਾਦਤ ਤੱਟ 'ਤੇ ਚੀਨੀ ਜਹਾਜ਼ਾਂ ਵੱਲੋਂ ਫਿਲੀਪੀਨ ਦੇ ਇਕ ਤੱਟ ਰੱਖਿਅਕ ਜਹਾਜ਼ ਅਤੇ ਇੱਕ ਸਪਲਾਈ ਕਿਸ਼ਤੀ ਨੂੰ ਟੱਕਰ ਮਾਰਨ ਦੇ ਮਾਮਲੇ ਵਿਚ ਮਨੀਲਾ ਨੇ ਚੀਨ 'ਤੇ "ਗੈਰ-ਕਾਨੂੰਨੀ ਅਤੇ ਖ਼ਤਰਨਾਕ" ਵਿਵਹਾਰ ਦਾ ਦੋਸ਼ ਲਾਉਂਦਿਆਂ ਬੀਜਿੰਗ ਦੇ ਰਾਜਦੂਤ ਨੂੰ ਤਲਬ ਕੀਤਾ ਹੈ। ਫਿਲੀਪੀਨ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਟੇਰੇਸਿਟਾ ਦਾਜ਼ਾ ਨੇ ਕਿਹਾ ਕਿ ਮਨੀਲਾ, ਚੀਨ ਅਤੇ ਫਿਲੀਪੀਨਜ਼ ਨਾਲ ਸਬੰਧਤ ਜਹਾਜ਼ਾਂ ਨਾਲ ਜੁੜੀਆਂ ਘਟਨਾਵਾਂ ਤੋਂ ਬਾਅਦ “ਕੂਟਨੀਤਕ ਪ੍ਰਕਿਰਿਆਵਾਂ ਦੀ ਪੂਰੀ ਵਰਤੋਂ” ਕਰ ਰਿਹਾ ਹੈ ਅਤੇ ਸੋਮਵਾਰ ਸਵੇਰੇ ਚੀਨੀ ਰਾਜਦੂਤ ਨੂੰ ਤਲਬ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਅਮਰੀਕਾ 'ਚ ਕਾਰ ਹਾਦਸੇ ਮਗਰੋਂ 66 ਸਾਲਾ ਜਸਮੇਰ ਸਿੰਘ ਦੀ ਕੁੱਟਮਾਰ, ਇਲਾਜ ਦੌਰਾਨ ਤੋੜਿਆ ਦਮ
ਫਿਲੀਪੀਨਜ਼ ਦੇ ਲੰਬੇ ਸਮੇਂ ਤੋਂ ਸੰਧੀ ਸਹਿਯੋਗੀ ਰਹੇ ਅਮਰੀਕਾ ਨੇ ਇਨ੍ਹਾਂ ਘਟਨਾਵਾਂ ਦੀ ਨਿੰਦਾ ਕੀਤੀ ਹੈ। ਮਨੀਲਾ ਵਿੱਚ ਅਮਰੀਕੀ ਰਾਜਦੂਤ ਮੈਰੀਕੇ ਕਾਰਲਸਨ ਨੇ ਐਕਸ 'ਤੇ ਇੱਕ ਪੋਸਟ ਵਿੱਚ ਕਿਹਾ, "ਅਮਰੀਕਾ ਆਯੁੰਗਿਨ ਤੱਟ 'ਤੇ ਚੀਨ ਦੀਆਂ ਕਾਰਵਾਈਆਂ ਦੀ ਨਿੰਦਾ ਕਰਦਾ ਹੈ, ਜਿਸ ਨਾਲ ਫਿਲੀਪੀਨ ਦੇ ਸੇਵਾ ਮੈਂਬਰਾਂ ਦੀਆਂ ਜਾਨਾਂ ਖ਼ਤਰੇ ਵਿੱਚ ਪੈ ਗਈਆਂ ਸਨ।"
ਇਹ ਵੀ ਪੜ੍ਹੋ: 'ਆਪ੍ਰੇਸ਼ਨ ਅਜੈ' ਤਹਿਤ ਇਜ਼ਰਾਈਲ ਤੋਂ 143 ਲੋਕਾਂ ਨੂੰ ਲੈ ਕੇ 6ਵੀਂ ਫਲਾਈਟ ਦਿੱਲੀ ਹਵਾਈ ਅੱਡੇ 'ਤੇ ਹੋਈ ਲੈਂਡ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਰਾਹਤ ਸਮੱਗਰੀ ਦੀ ਦੂਜੀ ਖੇਪ ਪਹੁੰਚੀ ਗਾਜ਼ਾ, ਉੱਧਰ ਇਜ਼ਰਾਈਲ ਦੇ PM ਨੇ ਹਿਜ਼ਬੁੱਲਾ ਨੂੰ ਦਿੱਤੀ ਚਿਤਾਵਨੀ
NEXT STORY