ਮੋਦਨਾ (ਦਲਵੀਰ ਸਿੰਘ ਕੈਂਥ) : ਇਟਲੀ ਦੇ ਸੂਬੇ ਇਮਿਲੀਆ ਰੋਮਾਨਾ ਦੇ ਸ਼ਹਿਰ ਕਾਰਪੀ (ਮੋਦੇਨਾ) ਵਿਖੇ ਇੱਕ ਭਾਰਤੀ ਨੌਜਵਾਨ ਦੀ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਟਾਲੀਅਨ ਮੀਡੀਏ ਅਨੁਸਾਰ ਬੀਤੀ ਰਾਤ 38 ਸਾਲਾ ਭਾਰਤੀ ਨੌਜਵਾਨ ਮਨਪ੍ਰੀਤ ਸਿੰਘ ਅਪਣੀ ਧਰਮ ਪਤਨੀ ਨਾਲ ਨੇੜੇ ਦੀ ਇੱਕ ਸੁਪਰ ਮਾਰਕੀਟ ਤੋਂ ਸਾਈਕਲ ਉੱਪਰ ਪੱਖਾ ਲੈ ਕੇ ਆ ਰਿਹਾ ਸੀ ਕਿ ਜਦੋਂ ਰੋਡ ਗੁਆਸਤਾਲਾ ਤੋਂ ਲੰਘ ਰਿਹਾ ਸੀ ਤਾਂ ਅਚਾਨਕ ਇੱਕ ਸਲੇਟੀ ਰੰਗ ਦੀ ਵੈਨ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਹ ਹਾਦਸਾ ਪੈਟਰੋਲ ਪੰਪ ਕਿਊ ਏਟ ਕੋਲ ਹੋਇਆ। ਟੱਕਰ ਇੰਨੀ ਜਿ਼ਆਦਾ ਜ਼ਬਰਦਸਤ ਸੀ ਕਿ ਮਨਪ੍ਰੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਹੈਲੀਕਾਪਰ ਐਂਬੂਲੈਂਸ ਵੀ ਆ ਗਈ ਪਰ ਬਦਕਿਸਮਤੀ ਇਹ ਰਹੀ ਕਿ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਜ਼ਖ਼ਮੀ ਮਨਪ੍ਰੀਤ ਸਿੰਘ ਦਮ ਤੋੜ ਗਿਆ।
ਇਹ ਵੀ ਪੜ੍ਹੋ : ਟਰੰਪ ਨੇ ਓਬਾਮਾ ਦੇ ਈਰਾਨ ਸਮਝੌਤੇ ਨੂੰ ਦੱਸਿਆ ਸਭ ਤੋਂ ਮਾੜਾ ਸੌਦਾ, ਕਿਹਾ- 'ਹੁਣ ਗਲਤੀ ਦੀ ਕੋਈ ਗੁੰਜਾਇਸ਼ ਨਹੀਂ'
ਇਹ ਭਾਰਤੀ ਜੋੜਾ ਬੀਤੇ ਦਿਨ ਸ਼ਾਮ ਸਮੇਂ ਘਰੋਂ ਗਰਮੀ ਤੋਂ ਬਚਣ ਲਈ ਸਾਈਕਲ ਉੱਪਰ ਹੀ ਨੇੜੇ ਦੀ ਮਾਰਕੀਟ ਤੋਂ ਪੱਖਾ ਲੈਣ ਗਿਆ ਸੀ ਪਰ ਇਹਨਾਂ ਨੂੰ ਨਹੀਂ ਪਤਾ ਸੀ ਕਿ ਮੌਤ ਮਨਪ੍ਰੀਤ ਸਿੰਘ ਦਾ ਚੌਂਕ ਨੇੜੇ ਇੰਤਜ਼ਾਰ ਕਰ ਰਹੀ ਸੀ।ਮਾਰਕੀਟ ਤੋਂ ਪੱਖਾ ਲੈ ਦੋਨੋ ਪਤੀ-ਪਤਨੀ ਸਾਈਕਲ ਸਮੇਤ ਪੈਦਲ ਹੀ ਘਰ ਨੂੰ ਜਾ ਰਹੇ ਸਨ ਕਿ ਇੱਕ ਤੇਜ਼ ਰਫ਼ਤਾਰ ਵੈਨ ਨੇ ਪਿੱਛੋ ਤੋਂ ਟੱਕਰ ਮਾਰ ਦਿੱਤੀ ਜਿਸ ਕਾਰਨ ਮਰਹੂਮ ਮਨਪ੍ਰੀਤ ਸਿੰਘ ਦੀ ਮੌਤ ਉਸ ਦੀ ਪਤਨੀ ਦੇ ਸਾਹਮਣੇ ਹੀ ਹੋ ਗਈ।ਇਸ ਸਾਲ ਅਕਤੂਬਰ ਵਿੱਚ ਹੀ ਮਨਪ੍ਰੀਤ ਸਿੰਘ ਨੇ 38 ਸਾਲ ਦਾ ਹੋਣਾ ਸੀ ਪਰ ਕਿਸਮਤ ਨੂੰ ਕੁਝ ਹੋ ਹੀ ਮਨਜ਼ੂਰ ਸੀ। ਇਟਲੀ ਪੁਲਸ ਹਾਦਸੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਦਾਕਾਰ ਧਰਮਿੰਦਰ ਦੇ ਪਿੰਡ ਨਸਰਾਲੀ ਦਾ ਗੱਭਰੂ ਕੈਨੇਡਾ 'ਚ ਬਣਿਆ ਜੱਜ! ਪੰਜਾਬੀ ਭਾਈਚਾਰੇ 'ਚ ਖੁਸ਼ੀ ਦੀ ਲਹਿਰ
NEXT STORY