ਨਦਜਾਮੇਨਾ— ਚਾਡ 'ਚ ਸੋਨੇ ਦੀ ਇਕ ਗੈਰ-ਕਾਨੂੰਨੀ ਖਦਾਨ ਧਸਣ ਕਾਰਨ ਕਰੀਬ 30 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਰੱਖਿਆ ਮੰਤਰੀ ਐੱਮ.ਐੱਲ. ਸਲਾਹ ਨੇ ਦੱਸਿਆ ਕਿ ਲੀਬੀਆ ਦੀ ਸਰਹੱਦ ਦੇ ਨੇੜੇ ਕੌਰੀ ਬੌਗੌਦੀ 'ਚ ਸਥਿਤ ਇਹ ਖਦਾਨ ਮੰਗਲਵਾਰ ਨੂੰ ਧਸ ਗਈ ਸੀ।
ਮੰਤਰੀ ਨੇ ਦੱਸਿਆ ਕਿ ਇਸ 'ਚ ਗੈਰ-ਕਾਨੂੰਨੀ ਰੂਪ ਨਾਲ ਖੁਦਾਈ ਹੋ ਰਹੀ ਸੀ। ਨਿਸ਼ਚਿਤ ਰੂਪ ਨਾਲ ਕਈ ਲੋਕਾਂ ਦੀ ਮੌਤ ਹੋਈ ਹੈ। ਸਲਾਹ ਨੇ ਫੋਨ 'ਤੇ ਏ.ਐੱਫ.ਪੀ. ਨੂੰ ਦੱਸਿਆ ਕਿ ਇਕ ਖਦਾਨ ਧਸ ਗਈ ਹੈ। ਇਹ ਨਹੀਂ ਦੱਸ ਸਕਦਾ ਕਿ ਕਿੰਨੇ ਲੋਕ ਮਾਰੇ ਗਏ ਹਨ ਪਰ ਇਨ੍ਹਾਂ ਖਦਾਨਾਂ 'ਚ ਕਈ ਲੋਕ ਕੰਮ ਕਰਦੇ ਹਨ। ਇਸ ਨਾਲ ਨਿਸ਼ਚਿਤ ਰੂਪ ਨਾਲ ਕਈ ਲੋਕਾਂ ਦੀ ਮੌਤ ਹੋਈ ਹੋਵੇਗੀ। ਇਕ ਫੌਜੀ ਅਧਿਕਾਰੀ ਨੇ ਨਾਂ ਜ਼ਾਹਿਰ ਨਾ ਕਰਨ ਦੀ ਸ਼ਰਤ 'ਤੇ ਦੱਸਿਆ ਕਿ ਚਸ਼ਮਦੀਦਾਂ ਮੁਤਾਬਕ 30 ਲੋਕਾਂ ਦੀ ਮੌਤ ਹੋਈ ਹੈ। ਫੌਜ ਹੁਣ ਤੱਕ ਮੌਕੇ 'ਤੇ ਪਹੁੰਚ ਨਹੀਂ ਸਕੀ ਹੈ ਕਿਉਂਕਿ ਘਟਨਾ ਵਾਲੀ ਥਾਂ ਦੂਰ ਦੇ ਇਕ ਛੋਟੇ ਸ਼ਹਿਰ 'ਚ ਸਥਿਤ ਹੈ।
ਪਲਾਸਟਿਕ ਟੀ ਬੈਗ ਜ਼ਰੀਏ ਪੀਣ ਵਾਲੇ ਪਦਾਰਥ 'ਚ ਪਹੁੰਚ ਰਿਹੈ ਅਤੀ ਸੂਖਮ ਕਣ
NEXT STORY