ਵਾਸ਼ਿੰਗਟਨ (ਯੂ.ਐੱਨ.ਆਈ.): ਅਮਰੀਕਾ ਵਿਚ ਕੋਵਿਡ-19 ਦੇ ਨਵੇਂ ਰੂਪ ਓਮੀਕਰੋਨ ਦੇ ਤੇਜ਼ੀ ਨਾਲ ਵੱਧ ਰਹੇ ਮਾਮਲਿਆਂ ਕਾਰਨ ਦੋ ਪ੍ਰਮੁੱਖ ਏਅਰਲਾਈਨਾਂ ਨੇ ਕ੍ਰਿਸਮਸ ਤੋਂ ਪਹਿਲਾਂ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਯੂਨਾਈਟਿਡ ਏਅਰ ਲਾਈਨਜ਼ (UAL) ਅਤੇ ਡੈਲਟਾ ਏਅਰ ਲਾਈਨਜ਼ (DAL) ਨੇ ਕ੍ਰਿਸਮਸ ਤੋਂ ਪਹਿਲਾਂ ਆਪਣੀਆਂ ਉਡਾਣਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ। ਸੀ.ਐੱਨ.ਐੱਨ. ਦੀ ਇੱਕ ਰਿਪੋਰਟ ਮੁਤਾਬਕ ਡੀ.ਏ.ਐੱਲ. ਨੇ ਓਮੀਕਰੋਨ ਸਮੇਤ ਕਈ ਮੁੱਦਿਆਂ ਕਾਰਨ ਆਪਣੀਆਂ 93 ਉਡਾਣਾਂ ਨੂੰ ਰੱਦ ਕਰ ਦਿੱਤਾ ਹੈ।
ਪੜ੍ਹੋ ਇਹ ਅਹਿਮ ਖਬਰ -ਕੈਨੇਡਾ ਨੇ 401,000 ਵਸਨੀਕਾਂ ਦੇ ਰਿਕਾਰਡ ਇਮੀਗ੍ਰੇਸ਼ਨ ਟੀਚੇ ਨੂੰ ਕੀਤਾ ਪਾਰ
ਦੀ ਹਿੱਲ ਨੇ ਯੂ.ਏ.ਐੱਲ. ਦੇ ਹਵਾਲੇ ਨਾਲ ਕਿਹਾ ਕਿ ਅਸੀਂ ਸ਼ੁੱਕਰਵਾਰ ਨੂੰ ਲਗਭਗ 120 ਉਡਾਣਾਂ ਨੂੰ ਰੱਦ ਹੁੰਦੇ ਦੇਖ ਰਹੇ ਹਾਂ। ਯੂ.ਏ.ਐੱਲ. ਨੇ ਕਿਹਾ ਕਿ ਇਸ ਹਫ਼ਤੇ ਦੇਸ਼ ਭਰ ਵਿਚ ਓਮੀਕਰੋਨ ਦੇ ਮਾਮਲੇ ਵਧਣ ਦਾ ਸਾਡੇ ਫਲਾਈਟ ਮੈਂਬਰਾਂ ਅਤੇ ਸਾਡੀਆਂ ਉਡਾਣਾਂ ਦਾ ਸੰਚਾਲਨ ਕਰਨ ਵਾਲੇ ਲੋਕਾਂ 'ਤੇ ਸਿੱਧਾ ਅਸਰ ਪਿਆ ਹੈ। ਯੂ.ਏ.ਐੱਲ. ਨੇ ਕਿਹਾ ਕਿ ਇਸ ਦੇ ਨਤੀਜੇ ਵਜੋਂ, ਬਦਕਿਸਮਤੀ ਨਾਲ ਸਾਨੂੰ ਕੁਝ ਉਡਾਣਾਂ ਨੂੰ ਰੱਦ ਕਰਨਾ ਪਿਆ ਹੈ ਅਤੇ ਪ੍ਰਭਾਵਿਤ ਗਾਹਕਾਂ ਨੂੰ ਇਸ ਬਾਰੇ ਸੂਚਿਤ ਕੀਤਾ ਜਾ ਰਿਹਾ ਹੈ। ਅਸੀਂ ਰੁਕਾਵਟ ਲਈ ਮੁਆਫੀ ਚਾਹੁੰਦੇ ਹਾਂ। ਅਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਛੁੱਟੀਆਂ ਮਨਾਉਣ ਲਈ ਉਨ੍ਹਾਂ ਦੀਆਂ ਮੰਜ਼ਿਲਾਂ 'ਤੇ ਲਿਜਾਣ ਲਈ ਸਖ਼ਤ ਮਿਹਨਤ ਕਰ ਰਹੇ ਹਾਂ।
ਪੜ੍ਹੋ ਇਹ ਅਹਿਮ ਖਬਰ- ਕਾਬੁਲ 'ਚ ਫਸਿਆ 2 ਸਾਲ ਦਾ ਮਾਸੂਮ, ਮਾਪਿਆਂ ਨੇ ਬਾਈਡੇਨ ਸਰਕਾਰ ਤੋਂ ਲਾਈ ਗੁਹਾਰ
ਕੈਨੇਡਾ ਨੇ 4 ਲੱਖ ਤੋਂ ਵਧੇਰੇ ਵਸਨੀਕਾਂ ਦੇ ਰਿਕਾਰਡ ਇਮੀਗ੍ਰੇਸ਼ਨ ਟੀਚੇ ਨੂੰ ਕੀਤਾ ਪਾਰ
NEXT STORY