ਬ੍ਰਿਸਬੇਨ (ਸਤਵਿੰਦਰ ਟੀਨੂੰ) : ਮਾਪੇ ਜ਼ਿੰਦਗੀ ਵਿਚ ਸੱਚੇ ਪਾਤਸ਼ਾਹ ਪਰਮ ਪਿਤਾ ਪ੍ਰਮਾਤਮਾ ਵਲੋਂ ਦਿੱਤਾ ਗਿਆ ਇਕ ਅਨਮੋਲ ਤੋਹਫ਼ਾ ਹਨ। ਮਾਪੇ ਜ਼ਿੰਦਗੀ ਵਿਚੋਂ ਇੱਕ ਵਾਰ ਚਲੇ ਜਾਣ ਤਾਂ ਕਦੇ ਵੀ ਵਾਪਸ ਨਹੀਂ ਮਿਲਦੇ। ਮਾਂ ਇਕ ਇਨਸਾਨ ਲਈ ਸਭ ਤੋਂ ਪਹਿਲੀ ਗੁਰੂ, ਅਧਿਆਪਕ ਤੇ ਇਕ ਮਾਰਗਦਰਸ਼ਕ ਹੋਣ ਦੇ ਨਾਲ-ਨਾਲ ਮਮਤਾ ਦੀ ਲਾਮਿਸਾਲ ਮੂਰਤ ਵੀ ਹੈ। ਮਾਂ ਕਹਿਣ ਨੂੰ ਤਾਂ ਇਕ ਛੋਟਾ ਜਿਹਾ ਸ਼ਬਦ ਹੈ, ਪਰ ਵਿਸ਼ਾਲਤਾ ਇੰਨੀ ਮਹਾਨ ਕਿ ਸਾਰੀ ਕਾਇਨਾਤ ਨੂੰ ਆਪਣੀ ਬੁੱਕਲ ਵਿਚ ਲਕੋਈ ਬੈਠੀ ਹੈ। ਮਾਪਿਆਂ ਦੇ ਜਾਣ ਤੋਂ ਬਾਅਦ ਕੁਦਰਤ ਦੀ ਅਨਮੋਲ ਦਾਤ ਦੀ ਕਮੀ ਹੋਰ ਵੀ ਵਧੇਰੇ ਮਹਿਸੂਸ ਹੁੰਦੀ ਹੈ।
ਇਹ ਵਿਚਾਰ ਫਾਦਰ ਫਰੈੱਡੀ ਨੇ ਆਸਟ੍ਰੇਲੀਆ ਦੇ ਉੱਘੇ ਬਿਜਨਸਮੈਨ ਡਾਕਟਰ ਬਰਨਾਰਡ ਮਲਿਕ ਨੇ ਡਾਇਰੈਕਟਰ ਅਮੈਰੀਕਨ ਕਾਲਜ ਅਤੇ ਪਾਪੂਆ ਨਿਊ ਗਿਨੀ ਦੇ ਪ੍ਰਧਾਨ ਮੰਤਰੀ ਦੇ ਆਸਟ੍ਰੇਲੀਆ ਲਈ ਵਪਾਰ ਅਤੇ ਸਿੱਖਿਆ ਦੇ ਰਾਜਦੂਤ ਦੇ ਗ੍ਰਹਿ ਵਿਖੇ ਸ਼੍ਰੀਮਤੀ ਮਾਰਥਾ ਮਲਿਕ ਜੀ ਦੀ ਬਰਸੀ ਮੌਕੇ ਆਖੇ। ਮਾਤਾ ਜੀ ਇਕ ਬਹੁਤ ਹੀ ਸ਼ਾਂਤ ਸੁਭਾਅ ਤੇ ਸੇਵਾ ਭਾਵਨਾ ਨਾਲ ਭਰਪੂਰ ਸਨ। ਉਹ ਆਪਣੇ ਪਿੱਛੇ 5 ਪੁੱਤਰ ਤੇ 4 ਧੀਆਂ ਨੂੰ ਛੱਡ ਕੇ ਪਰਮ ਪਿਤਾ ਪ੍ਰਮਾਤਮਾ ਦੇ ਚਰਨਾਂ ਵਿਚ ਜਾ ਵਿਰਾਜੇ ਸਨ। ਇਸ ਸ਼ੋਕ ਸਭਾ ਵਿਚ ਹੋਰਨਾਂ ਤੋਂ ਇਲਾਵਾ ਸ਼੍ਰੀਮਤੀ ਦਮਨ ਮਲਿਕ, ਡਾਕਟਰ ਹਰਵਿੰਦਰ ਸਿੰਘ, ਸ਼ੋਇਬ ਜ਼ਾਇਦੀ, ਡਾਕਟਰ ਹੈਰੀ, ਦਲਵੀਰ ਹਲਵਾਰਵੀ, ਚਿਰਾਥ ਰੋਡਰਿਗੋ ਆਦਿ ਪ੍ਰਮੁੱਖ ਸ਼ਖਸ਼ੀਅਤਾਂ ਹਾਜ਼ਰ ਸਨ।
ਮੰਤਰੀ ਮੰਡਲ ਦੀ ਬੈਠਕ 'ਚ ਫ਼ੈਸਲਾ, ਐਂਟੀਗੁਆ ਭਾਰਤ ਨੂੰ ਸੌਂਪੇਗਾ ਚੋਕਸੀ
NEXT STORY