ਵਾਟਰਲੂ- ਓਂਟਾਰੀਓ ਸੂਬੇ ਵਿਚ ਪੈਂਦੇ ਸ਼ਹਿਰ ਵਾਟਰਲੂ ਨੇ ਕੋਰੋਨਾ ਵਾਇਰਸ ਕਾਰਨ ਬਣੀ ਸਥਿਤੀ ਨੂੰ ਦੇਖਦੇ ਹੋਏ ਆਪਣੇ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਲਈ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਹੈ।
ਵਾਟਰਲੂ ਜ਼ਿਲ੍ਹਾ ਕੈਥੋਲਿਕ ਸਕੂਲ ਬੋਰਡ ਵਲੋਂ ਐਲਾਨ ਕੀਤਾ ਗਿਆ ਹੈ ਕਿ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਵਾਲੀਆਂ ਕਲਾਸਾਂ ਲਈ ਵਿਦਿਆਰਥੀਆਂ ਦਾ ਮਾਸਕ ਲਗਾ ਕੇ ਆਉਣਾ ਲਾਜ਼ਮੀ ਹੋਵੇਗਾ।
ਬੋਰਡ ਟਰੱਸਟੀਜ਼ ਨੇ ਇਸ ਗੱਲ ਲਈ ਸਹਿਮਤੀ ਬਣਾਉਣ ਲਈ ਵੋਟਿੰਗ ਕੀਤੀ ਕਿ ਕਿੰਡਰਗਾਰਟਨ (ਕੇ. ਜੀ.) ਤੋਂ ਤੀਜੀ ਜਮਾਤ ਦੇ ਬੱਚਿਆਂ ਲਈ ਮਾਸਕ ਲਗਾਉਣਾ ਲਾਜ਼ਮੀ ਹੋਵੇਗਾ। ਸੂਬੇ ਨੇ ਚੌਥੀ ਜਮਾਤ ਤੋਂ ਵੱਡੀ ਜਮਾਤਾਂ ਦੇ ਬੱਚਿਆਂ ਲਈ ਮਾਸਕ ਲਾਉਣਾ ਲਾਜ਼ਮੀ ਕੀਤਾ ਹੈ ਤੇ ਸਥਾਨਕ ਬੋਰਡ ਨੂੰ ਇਜਾਜ਼ਤ ਹੈ ਕਿ ਉਹ ਇਸ ਲਈ ਜ਼ਰੂਰੀ ਬਦਲ ਕਰ ਸਕਦੇ ਹਨ। ਮਾਸਕ ਲਗਾਉਣ ਨਾਲ ਬੱਚੇ ਕੋਰੋਨਾ ਵਾਇਰਸ ਤੋਂ ਬਚਾਅ ਕਰ ਸਕਣਗੇ।
ਦੱਸਿਆ ਜਾ ਰਿਹਾ ਹੈ ਕਿ ਬੋਰਡ ਵਲੋਂ ਬੱਚਿਆਂ ਨੂੰ ਮੁੜ ਵਰਤੋਂ ਵਾਲੇ 3 ਮਾਸਕ ਦਿੱਤੇ ਜਾਣਗੇ। ਇਸ ਦੇ ਇਲ਼ਾਵਾ ਜੇਕਰ ਕੋਈ ਵਿਦਿਆਰਥੀ ਮਾਸਕ ਲਗਾਉਣਾ ਭੁੱਲ ਜਾਂਦਾ ਹੈ ਤਾਂ ਉਸ ਨੂੰ ਇਕੋ ਵਾਰ ਵਰਤੇ ਜਾਣ ਵਾਲੇ ਮਾਸਕ ਸਕੂਲ ਜਾਂ ਸਕੂਲ ਬੱਸ ਵਿਚੋਂ ਮਿਲ ਸਕਣਗੇ। ਹਾਲਾਂਕਿ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਬੱਚਿਆਂ ਨੂੰ ਮਾਸਕ ਦੇਣਾ ਮਾਪਿਆ ਦਾ ਫਰਜ਼ ਹੋਵੇਗਾ ਪਰ ਬਾਅਦ ਵਿਚ ਬੋਰਡ ਨੇ ਇਸ ਗੱਲ ਉੱਤੇ ਸਹਿਤਮੀ ਬਣਾਈ ਕਿ ਉਹ ਬੱਚਿਆਂ ਨੂੰ ਮੁੜ ਵਰਤੋਂ ਵਾਲੇ 3 ਮਾਸਕ ਦੇਣਗੇ।
ਆਸਟ੍ਰੇਲੀਆਈ ਕੋਵਿਡ-19 ਵੈਕਸੀਨ ਦੀ ਜਾਂਚ 'ਚ ਸਾਹਮਣੇ ਆਏ ਸਕਾਰਾਤਮਕ ਨਤੀਜੇ
NEXT STORY