ਬਾਉਡੀਰੌਕਸ/ਫਰਾਂਸ (ਏਜੰਸੀ)- ਦੱਖਣ-ਪੱਛਮੀ ਫਰਾਂਸ ਦੇ ਬਾਉਡੀਰੌਕਸ ਨੇੜੇ ਜੰਗਲਾੰ ਵਿੱਚ ਭਿਆਨਕ ਅੱਗ ਲੱਗ ਗਈ ਹੈ ਅਤੇ ਹੁਣ ਤੱਕ ਲਗਭਗ 7,400 ਹੈਕਟੇਅਰ ਜੰਗਲ ਤਬਾਹ ਹੋ ਗਿਆ ਹੈ। ਫਰਾਂਸੀਸੀ ਅਧਿਕਾਰੀਆਂ ਨੇ ਕਿਹਾ ਕਿ ਵਾਈਨ ਉਤਪਾਦਨ ਦੇ ਕੇਂਦਰ ਤੋਂ ਲਗਭਗ 30 ਕਿਲੋਮੀਟਰ ਦੱਖਣ-ਪੂਰਬ ਵਿਚ ਲੱਗੀ ਅੱਗ ਨੇ ਕੁਝ ਘਰਾਂ ਨੂੰ ਤਬਾਹ ਕਰ ਦਿੱਤਾ ਅਤੇ 10,000 ਨਿਵਾਸੀਆਂ ਨੂੰ ਪਲਾਇਨ ਕਰਨ ਲਈ ਮਜਬੂਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਟਾਪਲੈੱਸ ਹੋ ਕੇ ਡਾਂਸ ਕਰਨਾ ਮਾਡਲ ਨੂੰ ਪਿਆ ਮਹਿੰਗਾ, ਪੁਲਸ ਨੇ ਲਗਾਇਆ ਭਾਰੀ ਜੁਰਮਾਨਾ
![PunjabKesari](https://static.jagbani.com/multimedia/10_10_307182514fire1-ll.jpg)
ਦੱਖਣ-ਪੱਛਮੀ ਫਰਾਂਸ ਵਿੱਚ ਗਾਰੋਨ ਨਦੀ 'ਤੇ ਸਥਿਤ ਬੰਦਰਗਾਹ ਸ਼ਹਿਰ ਆਪਣੇ ਗੌਥਿਕ ਕੈਥੇਡ੍ਰੇਲ ਸੇਂਟ-ਆਂਦਰੇ ਲਈ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਇੱਥੇ 18ਵੀਂ ਅਤੇ 19ਵੀਂ ਸਦੀ ਦੀ ਹਵੇਲੀ ਅਤੇ ਮਿਊਜ਼ੀ ਡੇਸ ਬੇਔਕਸ-ਆਰਟਸ ਡੀ ਬੌਡਰ ਵਰਗੇ ਕਲਾ ਅਜਾਇਬ ਘਰ ਹਨ। ਫਾਇਰਫਾਈਟਰ ਗ੍ਰੈਗੋਰੀ ਐਲੀਅਨ ਨੇ ਫਰਾਂਸ ਦੇ ਆਰਟੀਐਲ ਰੇਡੀਓ ਨੂੰ ਦੱਸਿਆ, 'ਅੱਗ ਬਹੁਤ ਵੱਡੀ ਅਤੇ ਭਿਆਨਕ ਹੈ।'
![PunjabKesari](https://static.jagbani.com/multimedia/10_10_305931665fire 2-ll.jpg)
ਇਹ ਵੀ ਪੜ੍ਹੋ: ਅਮਰੀਕਾ ਦੇ ਇੰਡੀਆਨਾ 'ਚ ਜ਼ਬਰਦਸਤ ਧਮਾਕਾ, 3 ਲੋਕਾਂ ਦੀ ਮੌਤ
ਤਾਲਿਬਾਨ ਨੂੰ ਵੱਡਾ ਝਟਕਾ, ਮੌਲਾਨਾ ਹੱਕਾਨੀ ਦੀ ਆਤਮਘਾਤੀ ਬੰਬ ਧਮਾਕੇ 'ਚ ਮੌਤ
NEXT STORY