ਓਟਾਵਾ- ਕੈਨੇਡਾ ਦੇ ਸਿਹਤ ਵਿਭਾਗ ਨੇ ਕਿਹਾ ਕਿ ਫਾਈਜ਼ਰ ਵੈਕਸੀਨ ਲਗਵਾਉਣ ਵਾਲੇ ਫਲੋਰੀਡਾ ਦੇ ਡਾਕਟਰ ਦੀ ਮੌਤ ਦੀ ਜਾਂਚ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਹੇਈਦੀ ਨੇਕੇਲਮੈਨ ਨਾਂ ਦੀ ਜਨਾਨੀ ਨੇ ਸੋਸ਼ਲ ਮੀਡੀਆ ਪੋਸਟ ਵਿਚ ਮੰਗਲਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਦੇ ਪਤੀ ਅਤੇ ਫਲੋਰੀਡਾ ਦੇ ਮਿਆਮੀ ਬੀਚ ਵਿਚ 'ਦਿ ਮਾਊਂਚਟ ਸਿਨਾਈ ਮੈਡੀਕਲ ਸੈਂਟਰ' ਵਿਚ ਕੰਮ ਕਰਨ ਵਾਲੇ ਡਾਕਟਰ ਗ੍ਰੇਗਰੀ ਮਾਈਕਲ ਦਾ 18 ਦਸੰਬਰ ਨੂੰ ਕੋਰੋਨਾ ਵੈਕਸੀਨ ਲਗਵਾਉਣ ਮਗਰੋਂ ਦਿਹਾਂਤ ਹੋ ਗਿਆ। ਉਨ੍ਹਾਂ ਕਿਹਾ ਕਿ ਡਾਕਟਰ ਮਾਈਕਲ ਦਾ ਟੀਕਾ ਲਗਵਾਉਣ ਦੇ ਕੁਝ ਦਿਨ ਬਾਅਦ ਦਿਹਾਂਤ ਹੋਇਆ।
ਹੇਈਦੀ ਦਾ ਕਹਿਣਾ ਹੈ ਕਿ ਜਦ ਉਸ ਦੇ ਪਤੀ ਨੇ ਕੋਰੋਨਾ ਟੀਕਾ ਲਗਵਾਇਆ ਸੀ ਤਾਂ ਉਹ ਬਿਲਕੁਲ ਸਿਹਤਮੰਦ ਸਨ। ਉਸ ਨੇ ਦੱਸਿਆ ਕਿ ਉਸ ਦੇ ਪਤੀ ਨੂੰ ਟੀਕਾ ਲਾਉਣ ਤੋਂ ਪਹਿਲਾਂ ਉਨ੍ਹਾਂ ਦੀ ਪੂਰੀ ਜਾਂਚ ਕੀਤੀ ਗਈ ਸੀ ਤੇ ਉਹ ਬਿਲਕੁਲ ਠੀਕ ਸਨ। ਐਤਵਾਰ ਸਵੇਰੇ ਅਚਾਨਕ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਤੇ ਮੌਤ ਹੋ ਗਈ। ਉਨ੍ਹਾਂ ਦੀ ਪਤਨੀ ਨੇ ਕਿਹਾ ਕਿ ਉਸ ਦੇ ਪਤੀ ਦੀ ਜਾਨ ਕੋਰੋਨਾ ਵੈਕਸੀਨ ਕਾਰਨ ਗਈ ਹੈ। ਫਿਲਹਾਲ ਇਸ ਮਾਮਲੇ ਦੀ ਜਾਂਚ ਹੋ ਰਹੀ ਹੈ।
ਟਵਿੱਟਰ ਦੀ ਵੱਡੀ ਕਾਰਵਾਈ, ਟਰੰਪ ਦਾ ਨਿੱਜੀ ਖ਼ਾਤਾ ਪੱਕੇ ਤੌਰ 'ਤੇ ਕੀਤਾ ਬੰਦ
NEXT STORY