ਇਸਲਾਮਾਬਾਦ— ਪਾਕਿਸਤਾਨ 'ਚ 25 ਜੁਲਾਈ ਨੂੰ ਹੋਈਆਂ ਆਮ ਚੋਣਾਂ 'ਚ ਇਮਰਾਨ ਖਾਨ ਦੀ ਤਹਿਰੀਕ-ਏ-ਇਨਸਾਫ ਪਾਰਟੀ ਨੂੰ ਵੱਡੀ ਜਿੱਤ ਮਿਲੀ ਹੈ। ਇਸ ਜਿੱਤ ਤੋਂ ਬਾਅਦ ਇਮਰਾਨ ਖਾਨ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਆਪਣੀ ਪਾਰਟੀ ਵਿਚ ਇਮਰਾਨ ਹੀ ਨਹੀਂ ਸਗੋਂ ਕਿ ਉਨ੍ਹਾਂ ਦੀ ਪਾਰਟੀ ਦੀ ਨੌਜਵਾਨ ਮਹਿਲਾ ਉਮੀਦਵਾਰ ਮੋਮਿਨਾ ਬਾਸਿਤ ਵੀ ਕਾਫੀ ਸੁਰਖੀਆਂ ਬਟੋਰ ਰਹੀ ਹੈ। ਮੋਮਿਨਾ, ਇਮਰਾਨ ਖਾਨ ਦੀ ਪਾਰਟੀ ਦੀ ਨੌਜਵਾਨ ਮੈਂਬਰ ਹੈ। ਮੋਮਿਨਾ 'ਬਿਊਟੀ ਵਿਦ ਬਰੇਨ' ਦੀ ਸੱਚੀ ਉਦਾਹਰਣ ਹੈ, ਜਿਸ ਨੇ ਇੰਟਰਨੈੱਟ 'ਤੇ ਤਹਿਲਕਾ ਮਚਾ ਰੱਖਿਆ ਹੈ।

ਸਿਆਸਤ ਬਾਰੇ ਗੱਲਬਾਤ ਕਰਦਿਆਂ ਮੋਮਿਨਾ ਨੇ ਕਿਹਾ ਕਿ ਸਿਆਸਤ ਹਰ ਕਿਸੇ ਲਈ ਚਾਹ ਦਾ ਕੱਪ ਨਹੀਂ ਹੈ, ਉਨ੍ਹਾਂ ਦੋਸ਼ ਲਾਇਆ ਕਿ ਇਹ ਗੰਦੀ ਖੇਡ ਹੈ। ਕੁਝ ਲੋਕ ਸਿਆਸਤ ਨੂੰ ਪਿਆਰ ਕਰਦੇ ਹਨ ਅਤੇ ਦੇਸ਼ 'ਚ ਆਪਣਾ ਵੱਖਰਾ ਰੋਲ ਅਦਾ ਕਰਦੇ ਹਨ।

ਮੋਮਿਨਾ ਬਾਸਿਤ ਛੇਤੀ ਹੀ ਖੈਬਰ ਪਖਤੂਨਖਵਾ ਵਿਧਾਨ ਸਭਾ ਦੀ ਮੈਂਬਰ ਬਣਨ ਵਾਲੀ ਹੈ, ਕਿਉਂਕਿ ਪਾਰਟੀ ਨੇ ਰਾਂਖਵੀ ਸੀਟ ਲਈ ਮਹਿਲਾ ਨੇਤਾਵਾਂ ਦੀ ਸੂਚੀ ਬਣਾਈ ਹੈ, ਉਸ 'ਚ ਉਨ੍ਹਾਂ ਦਾ ਨਾਂ ਹੈ। ਹਾਲਾਂਕਿ ਅਜੇ ਤਕ ਇਹ ਸਾਫ ਨਹੀਂ ਹੈ ਕਿ ਖੈਬਰ ਪਖਤੂਨਖਵਾ ਵਿਚ ਬਣਨ ਵਾਲੀ ਨਵੀਂ ਸਰਕਾਰ ਵਿਚ ਉਨ੍ਹਾਂ ਨੂੰ ਕੀ ਜ਼ਿੰਮੇਵਾਰੀ ਦਿੱਤੀ ਜਾਵੇਗੀ।

ਮੋਮਿਨਾ ਅਕਸਰ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੀ ਹੈ। ਉਹ ਆਪਣੇ ਕੰਮ ਨਾਲ ਜੁੜੀਆਂ ਤਸਵੀਰਾਂ ਅਤੇ ਜਾਣਕਾਰੀਆਂ ਸੋਸ਼ਲ ਮੀਡੀਆ ਸਾਈਟ ਟਵਿੱਟਰ 'ਤੇ ਸ਼ੇਅਰ ਕਰਦੀ ਰਹਿੰਦੀ ਹੈ, ਜਿਸ ਨੂੰ ਕਾਫੀ ਲੋਕ ਦੇਖਦੇ ਅਤੇ ਪਸੰਦ ਕਰਦੇ ਹਨ। ਬਸ ਇੰਨਾ ਹੀ ਨਹੀਂ ਵੱਡੀ ਗਿਣਤੀ 'ਚ ਲੋਕਾਂ ਵਲੋਂ ਮੋਮਿਨਾ ਨਾਲ ਤਸਵੀਰਾਂ ਖਿਚਵਾਉਣ ਦੀ ਹੋੜ ਲੱਗੀ ਰਹਿੰਦੀ ਹੈ।
ਕਿਡਨੀ ਗੈਂਗ ਦੇ 5 ਮੈਂਬਰ ਗ੍ਰਿਫਤਾਰ, ਭਾਰਤ 'ਚ ਕਰਦੇ ਸਨ ਤਸਕਰੀ
NEXT STORY