ਮਾਸਕੋ— ਅੱਜ ਦੇ ਸਮੇਂ 'ਚ ਹਰ ਲੜਕੀ ਇਹ ਚਾਹੁੰਦੀ ਹੈ ਕਿ ਉਹ ਖੂਬਸੂਰਤ ਦਿਖੇ। ਇਸ ਲਈ ਬਹੁਤੀਆਂ ਲੜਕੀਆਂ ਬਿਊਟੀ ਕਾਸਮੈਟਿਕ ਦੀ ਵਰਤੋਂ ਕਰਦੀਆਂ ਹਨ ਤਾਂ ਕੁਝ ਪਲਾਸਟਿਕ ਸਰਜਰੀ ਕਰਵਾ ਲੈਂਦੀਆਂ ਹਨ।
ਪਰ ਰੂਸ ਦੀ ਇਕ ਲੜਕੀ ਅਜਿਹੀ ਵੀ ਹੈ, ਜਿਸ ਨੇ ਕਦੇ ਵੀ ਪਲਾਸਟਿਕ ਸਰਜਰੀ ਨਹੀਂ ਕਰਵਾਈ। ਇਸ ਦੇ ਬਾਵਜੂਦ ਵੀ ਉਹ ਬਿਲਕੁੱਲ ਬਾਰਬੀ ਡਾਲ ਜਿਹੀ ਦਿਖਾਈ ਦਿੰਦੀ ਹੈ। ਲੋਕ ਉਸ ਨੂੰ ਰਸ਼ੀਅਨ ਬਾਰਬੀ ਕਹਿੰਦੇ ਹਨ ਤੇ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀਆਂ ਹਨ।
ਐਂਜਲਿਕਾ ਕੋਨੋਵਾ ਰੂਸ ਦੀ ਫੇਮਸ ਮਾਡਲ ਹੈ। ਪਰੰਤੂ ਇਸ ਹਸੀਨਾ ਦਾ ਸੁੰਦਰਤਾ ਨੇ ਇਸ ਦੀ ਆਜ਼ਾਦੀ ਖੋਹ ਲਈ। ਐਂਜਲਿਕਾ ਦੇ ਘਰ ਵਾਲੇ ਉਸ ਨੂੰ ਘਰੋਂ ਬਾਹਰ ਨਹੀਂ ਨਿਕਲਣ ਦਿੰਦੇ।
ਲੜਕਿਆਂ ਦਾ ਐਨਜਲਿਕਾ ਨੂੰ ਦੇਖਣਾ ਉਸ ਦੇ ਘਰਵਾਲਿਆਂ ਨੂੰ ਪਸੰਦ ਨਹੀਂ ਹੈ। ਛੋਟੀ ਜਿਹੀ ਉਮਰ 'ਚ ਵੀ ਉਸ ਦੇ ਲੱਖਾਂ ਫੈਨਸ ਹਨ।
ਐਂਜਲਿਕਾ ਦੇ ਘਰ ਦਾ ਸਾਰਾ ਕੰਮ ਉਸ ਦੀ ਮਾਂ ਕਰਦੀ ਹੈ ਤੇ ਐਨਜਲਿਕਾ ਨੂੰ ਬਿਲਕੁੱਲ ਵੀ ਬਾਹਰ ਨਹੀਂ ਨਿਕਲਣ ਦਿੱਤਾ ਜਾਂਦਾ।
ਭਗਤ ਸਿੰਘ ਦੀ 88ਵੀਂ ਵਰ੍ਹੇਗੰਢ ਮੌਕੇ ਪਾਕਿਸਤਾਨ 'ਚ ਕੱਢਿਆ ਗਿਆ ਕੈਂਡਲ ਮਾਰਚ
NEXT STORY