ਕਾਠਮੰਡੂ— ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ (ਸਾਰਕ) ਦੇ ਸੀਨੀਅਰ ਅਧਿਕਾਰੀ ਇਸ ਹਫਤੇ ਨੇਪਾਲ ਦੀ ਰਾਜਧਾਨੀ ਕਾਠਮੰਡੂ 'ਚ ਬੈਠਕ ਕਰਨਗੇ। ਪਿਛਲੇ ਸਾਲ ਇਸਲਾਮਾਬਾਦ 'ਚ ਹੋਣ ਵਾਲੇ ਸਾਰਕ ਸ਼ਿਖਰ ਸੰਮੇਲਨ ਨੂੰ ਟਾਲਣ ਤੋਂ ਬਾਅਦ ਪਹਿਲੀ ਵਾਰ ਕਈ ਮੁੱਦਿਆਂ 'ਤੇ ਚਰਚਾ ਲਈ ਇੱਥੇ ਬੈਠਕ ਹੋ ਰਹੀ ਹੈ। ਵਿਦੇਸ਼ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਬੈਠਕ 1 ਅਤੇ 2 ਫਰਵਰੀ ਨੂੰ ਹੋਵੇਗੀ।
ਦੱਸਣ ਯੋਗ ਹੈ ਕਿ 19ਵਾਂ ਸਾਰਕ ਸੰਮੇਲਨ ਪਿਛਲੇ ਸਾਲ ਇਸਲਾਮਾਬਾਦ 'ਚ ਹੋਣਾ ਸੀ, ਜਿਸ ਨੂੰ ਟਾਲਣ ਤੋਂ ਬਾਅਦ ਸਾਰਕ ਦੇ ਮੈਂਬਰ ਰਾਸ਼ਟਰਾਂ ਦੀ ਇਹ ਪਹਿਲੀ ਬੈਠਕ ਹੋਵੇਗੀ। ਬੈਠਕ 'ਚ ਸਾਰਕ ਦੇ ਮੈਂਬਰਾਂ ਰਾਸ਼ਟਰਾਂ ਦੇ ਸੰਯੁਕਤ ਸਕੱਤਰ ਸ਼ਾਮਲ ਹੋਣਗੇ ਅਤੇ ਇਸ ਵਿਚ ਵੱਖਰੇ ਸਾਰਕ ਸੰਮੇਲਨ ਦੀਆਂ ਤਰੀਕਾਂ 'ਤੇ ਚਰਚਾ ਕਰਨਗੇ।
ਇੱਥੇ ਦੱਸ ਦੇਈਏ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਧਦੇ ਤਣਾਅ ਦੇ ਮੱਦੇਨਜ਼ਰ 4 ਮੈਂਬਰ ਦੇਸ਼ਾਂ— ਅਫਗਾਨਿਸਤਾਨ, ਭੂਟਾਨ, ਬੰਗਲਾਦੇਸ਼ ਅਤੇ ਭਾਰਤ ਨੇ ਪਿਛਲੇ ਸਾਲ 9 ਅਤੇ 10 ਨਵੰਬਰ ਨੂੰ ਇਸਲਾਮਾਬਾਦ 'ਚ ਹੋਣ ਵਾਲੇ ਸਾਰਕ ਸੰਮੇਲਨ ਨੂੰ ਟਾਲਣ ਦੀ ਬੇਨਤੀ ਕੀਤੀ ਸੀ, ਜਿਸ ਤੋਂ ਬਾਅਦ ਸਾਰਕ ਦੇ ਮੌਜੂਦਾ ਪ੍ਰਧਾਨ ਨੇਪਾਲ ਨੇ ਅਗਲੇ ਹੁਕਮ ਤੱਕ ਸੰਮੇਲਨ ਨੂੰ ਟਾਲਣ ਦਾ ਫੈਸਲਾ ਲਿਆ ਸੀ। ਭਾਰਤ ਸਮੇਤ 3 ਹੋਰ ਦੇਸ਼ਾਂ ਨੇ ਪਾਕਿਸਤਾਨ 'ਤੇ ਸੰਮੇਲਨ ਲਈ ਸਹੀ ਮਾਹੌਲ ਤਿਆਰ ਨਾ ਕਰਨ ਅਤੇ ਦੱਖਣੀ ਏਸ਼ੀਆ 'ਚ ਸਰਹੱਦ ਤੋਂ ਪਾਰ ਅੱਤਵਾਦ ਨਾਲ ਲੜਨ ਵਿਚ ਸਹਿਯੋਗ ਨਾ ਕਰਨ ਦਾ ਦੋਸ਼ ਲਾਇਆ ਸੀ। ਪਾਕਿਸਤਾਨ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਖਾਰਜ ਕੀਤਾ ਸੀ।
ਇੰਗਲੈਂਡ 'ਚ ਵਸਣ ਦੀ ਖੁਹਾਇਸ਼ਮੰਦ ਹੈ ਜੈਨੀਫ਼ਰ ਹਡਸਨ
NEXT STORY