ਮਿਲਾਨ/ਇਟਲੀ (ਸਾਬੀ ਚੀਨੀਆ) ਮਾਨਵਤਾ ਦੀ ਭਲਾਈ ਨੂੰ ਸਮੱਰਪਿਤ ਸ੍ਰੀ ਗੁਰੂ ਨਾਨਕ ਦੇਵ ਜੀ ਸਰਬੱਤ ਦਾ ਭਲਾ ਚੈਰਿਟੀ ਟਰੱਸਟ ਇਟਲੀ ਵੱਲੋਂ ਸਨਬੋਨੀਫਾਚੋ ਗੁਰਦੁਆਰਾ ਸਾਹਿਬ ਇਕ ਭਰਵੀਂ ਇਕੱਤਤਰਤਾ ਕੀਤੀ ਗਈ। ਟਰੱਸਟ ਦੇ ਮੈਂਬਰਾਂ ਦੁਆਰਾ ਟਰੱਸਟ ਵੱਲੋਂ ਚਲਾਏ ਜਾ ਰਹੇ ਸਮਾਜਿਕ ਭਲਾਈ ਦੇ ਕਾਰਜਾਂ ਨੂੰ ਹੋਰ ਅੱਗੇ ਜਾਰੀ ਰੱਖਣ ਲਈ ਅਹਿਮ ਵਿਚਾਰ-ਵਟਾਂਦਰੇ ਕੀਤੇ ਗਏ।
ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ: ਹਿੰਦੂ ਤੀਰਥ ਸਥਾਨ 'ਪੰਜ ਤੀਰਥ' ਨੂੰ ਮਨੋਰੰਜਨ ਪਾਰਕ 'ਚ ਗੋਦਾਮ ਵਜੋਂ ਵਰਤਿਆ ਜਾ ਰਿਹੈ
ਟਰੱਸਟ ਦੇ ਬੁਲਾਰਿਆਂ ਨੇ ਪ੍ਰੈੱਸ ਨਾਲ ਗੱਲਬਾਤ ਦੌਰਾਨ ਮੀਟਿੰਗ ਦੀ ਕਾਰਵਾਈ ਬਾਰੇ ਦੱਸਿਆ ਕਿਹਾ ਕਿ ਟਰੱਸਟ ਵੱਲੋਂ ਸਮਾਜਿਕ ਭਲਾਈ ਦੇ ਕਾਰਜਾਂ ਵਿੱਚ ਹੋਰ ਤੇਜੀ ਲਿਆਂਦੀ ਜਾਵੇਗੀ ਅਤੇ ਇਟਲੀ ਸਮੇਤ ਯੂਰਪ ਭਰ ਦੇ ਅਨੇਕਾਂ ਪੰਜਾਬੀ ਭੈਣ-ਭਰਾ ਇਸ ਟਰੱਸਟ ਦਾ ਹਿੱਸਾ ਬਣ ਕੇ ਸਮਾਜਿਕ ਭਲਾਈ ਦੇ ਮਹਾਨ ਕਾਰਜ ਵਿੱਚ ਹਿੱਸਾ ਪਾ ਰਹੇ ਹਨ। ਦੱਸਣਯੋਗ ਹੈ ਕਿ ਨਿਸ਼ਕਾਮ ਸੇਵਾ ਭਾਵਨਾ ਦੇ ਮਨੋਰਥ ਨਾਲ਼ ਚੱਲ ਰਹਾ ਇਹ ਟਰੱਸਟ ਦਾਨੀ ਸੱਜਣਾ ਦੀ ਸਹਾਇਤਾ ਦੇ ਨਾਲ਼ ਮਾਇਆ ਇਕੱਤਰ ਕਰਕੇ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਅਤੇ ਬੇਸਹਾਰਾ ਲੜਕੀਆਂ ਦੇ ਵਿਆਹ ਕਾਰਜਾਂ ਆਦਿ ਵਿੱਚ ਮਦਦ ਜੁਟਾਉਣ ਵਿੱਚ ਵੱਡੀ ਭੂਮਿਕਾ ਨਿਭਾ ਰਿਹਾ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਵਿਸ਼ਵ ਬੈਂਕ ਦੀ ਰਿਪੋਰਟ 'ਚ ਖੁਲਾਸਾ : ਪਾਕਿਸਤਾਨ 'ਚ ਕੋਰੋਨਾ ਨੇ 16 ਲੱਖ ਨੌਜਵਾਨਾਂ ਨੂੰ ਬਣਾਇਆ ਨਿਕੱਮਾ
NEXT STORY