ਵਿੰਡਸਰ— ਮੇਗਨ ਮਾਰਕਲ ਸ਼ਨੀਵਾਰ ਨੂੰ ਸ਼ਾਹੀ ਪਰਿਵਾਰ ਦੇ ਪ੍ਰਿੰਸ ਹੈਰੀ ਦੇ ਨਾਲ ਸੇਂਟ ਜਾਰਜ ਚੈਪਲ 'ਚ ਵਿਆਹ ਦੇ ਬੰਧਨ 'ਚ ਬੱਝ ਗਈ ਹੈ। ਇਸ ਖਾਸ ਮੌਕੇ ਮੇਗਨ ਨੇ ਖਾਸ ਤੌਰ 'ਤੇ ਡਿਜ਼ਾਇਨ ਕੀਤੀ ਗਈ ਸਫੇਦ ਸਿਲਕ ਦੀ ਡ੍ਰੈਸ ਪਹਿਨੀ ਹੋਈ ਸੀ, ਜਿਸ 'ਚ ਉਹ ਬਹੁਤ ਸੁੰਦਰ ਲੱਗ ਰਹੀ ਸੀ। ਉਨ੍ਹਾਂ ਦੀ ਰੇਸ਼ਮ ਵਰਗੀ ਹਲਕੀ ਸਫੇਦ ਸਿਲਕ ਦੀ ਡ੍ਰੈਸ 'ਤੇ ਚਿੱਟੇ ਰੰਗ ਦੇ ਹੀ ਵੇਲ ਬੁੱਟੇ ਕੱਢੇ ਸਨ। ਇਨ੍ਹਾਂ 'ਚ ਹੀ ਭਾਰਤੀ ਕਮਲ ਦਾ ਫੁੱਲ ਵੀ ਸ਼ਾਮਲ ਸੀ।

ਸ਼ਾਹੀ ਦੁਲਹਣ ਦੇ ਜੋੜੇ 'ਤੇ ਭਾਰਤੀ ਕਮਲ ਦੇ ਨਾਲ ਹੀ ਪਾਕਿਸਤਾਨ ਦਾ ਚਮੇਲੀ ਤੇ ਬੰਗਲਾਦੇਸ਼ ਦਾ ਕੁਮੁਗਿਨੀ ਫੁੱਲ ਵੀ ਕੱਢਿਆ ਹੋਇਆ ਸੀ। ਮੇਗਨ ਦੀ ਡ੍ਰੈਸ ਦੇ ਇਕ ਹਿੱਸੇ 'ਚ ਇਕ ਪੰਜ ਮੀਟਰ ਲੰਬੀ ਵੇਲ ਵੀ ਸੀ ਤੇ ਭਾਰਤੀ ਕਮਲ ਦਾ ਫੁੱਲ ਇਸੇ ਦੀ ਸੁੰਦਰਤਾ ਨੂੰ ਚਾਰ ਚੰਨ ਲਾ ਰਿਹਾ ਸੀ। ਡ੍ਰੈਸ ਦੀ ਇਸ ਵੇਲ ਦੀ ਖਾਸ ਗੱਲ ਇਹ ਸੀ ਕਿ ਇਸ 'ਚ ਰਾਸ਼ਟਰਮੰਡਲ ਦੇ ਸਾਰੇ 53 ਦੇਸ਼ਾਂ ਦੇ ਖਾਸ ਫੁੱਲਾਂ ਤੇ ਵੇਲ ਬੁੱਟਿਆਂ ਨੂੰ ਕੱਢਿਆ ਗਿਆ ਸੀ। ਕੇਨਸਿੰਗਟਨ ਪੈਲੇਸ ਨੇ ਇਕ ਬਿਆਨ 'ਚ ਇਹ ਜਾਣਕਾਰੀ ਦਿੱਤੀ। ਮਹੱਲ ਦੇ ਸੂਤਰਾਂ ਦੇ ਮੁਤਾਬਕ 36 ਸਾਲਾਂ ਮੇਗਨ ਖੁਦ ਚਾਹੁੰਦੀ ਸੀ ਕਿ ਉਨ੍ਹਾਂ ਦੀ ਡ੍ਰੈਸ 'ਤੇ ਰਾਸ਼ਟਰਮੰਡਲ ਦੇ ਸਾਰੇ ਦੇਸ਼ਾਂ ਦੇ ਫੁੱਲਾਂ ਦੀ ਕਸੀਦਾਕਾਰੀ ਕੀਤੀ ਜਾਵੇ।

ਕਾਰੀਗਰਾਂ ਨੇ ਸ਼ਾਹੀ ਦੁਲਹਨ ਦੀ ਇਸ ਡ੍ਰੈਸ ਨੂੰ ਬਣਾਉਣ 'ਚ ਖਾਸ ਸਾਵਧਾਨੀ ਵਰਤੀ। ਡ੍ਰੈਸ 'ਤੇ ਕੰਮ ਕਰਨ ਵਾਲੇ ਕਾਰੀਗਰ ਹਰ ਅੱਧੇ ਘੰਟੇ ਬਾਅਦ ਆਪਣੇ ਹੱਥ ਧੋਂਦੇ ਸਨ ਤਾਂ ਕਿ ਡ੍ਰੈਸ ਸਾਫ ਰਹੇ। ਮੇਗਨ ਨੂੰ ਖੁਦ ਵਿੰਟਰਸਵੀਟ ਤੇ ਕੈਲੀਫੋਰਨੀਆ ਪਾਪੀ ਫੁੱਲ ਬੇਹੱਦ ਪਸੰਦ ਹੈ, ਇਸੇ ਲਈ ਇਨ੍ਹਾਂ ਫੁੱਲਾਂ ਨੂੰ ਵੀ ਡ੍ਰੈਸ 'ਤੇ ਕੱਢਿਆ ਗਿਆ ਸੀ। ਵਿੰਟਰਸਵੀਟ ਫੁੱਲ ਕੇਂਸਿਗਟਨ ਪੈਲੇਸ 'ਚ ਨਾਟਿੰਘਮ ਕਾਟੇਜ ਦੇ ਬਾਹਰ ਉੱਗੇ ਹਨ। ਹੁਣ ਇਹ ਹੀ ਨਵੇਂ ਵਿਆਹੇ ਜੋੜੇ ਦਾ ਆਸ਼ੀਆਨਾ ਹੋਵੇਗਾ। ਕੈਲੀਫੋਰਨੀਆ ਪਾਪੀ, ਅਮਰੀਕਾ ਦੇ ਕੈਲੀਫੋਰਨੀਆ ਸਟੇਟ ਦਾ ਅਧਿਕਾਰਿਤ ਫੁੱਲ ਹੈ, ਜਿਥੇ ਮੇਗਨ ਦਾ ਜਨਮ ਹੋਇਆ ਸੀ।
ਹੈਰੀ ਵੈਡਜ਼ ਮੇਗਨ: ਸ਼ਾਹੀ ਵਿਆਹ 'ਚ ਸ਼ਾਮਲ ਹੋਏ 600 ਮਹਿਮਾਨ, ਖਰਚ ਹੋਏ 787 ਕਰੋੜ ਰੁਪਏ
NEXT STORY