ਰੋਸੋ- ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਘੁਟਾਲੇ ਦਾ ਮੁਲਜ਼ਮ ਮੇਹੁਲ ਚੋਕਸੀ ਨੂੰ ਡੋਮੀਨਿਕਾ ਹਾਈਕੋਰਟ ਨੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਹਾਲਾਂਕਿ ਮੇਹੁਲ ਚੋਕਸੀ ਦੇ ਲਈ ਇਹ ਕਿਸੇ ਵੱਡੇ ਝਟਕੇ ਤੋਂ ਘੱਟ ਨਹੀਂ ਹੈ। ਮੰਨਿਆ ਇਹ ਵੀ ਜਾ ਰਿਹਾ ਹੈ ਕਿ ਭਾਰਤ ਆਉਣ ਤੋਂ ਬਚਣ ਦੇ ਲਈ ਉਹ ਤਮਾਮ ਦਾਅ ਪੇਚ ਖੇਡ ਰਿਹਾ ਹੈ। ਡੋਮੀਨਿਕਾ ਹਾਈਕੋਰਟ ਨੇ ਜ਼ਮਾਨਤ ’ਤੇ ਸੁਣਵਾਈ ਦੌਰਾਨ ਜੇਲ੍ਹ ਵਿਚ ਬੰਦ ਮੇਹੁਲ ਚੋਕਸੀ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਡੋਮੀਨਿਕਾ ਹਾਈਕੋਰਟ ਤੋਂ ਪਹਿਲਾਂ ਮੇਹੁਲ ਚੋਕਸੀ ਦੀ ਜ਼ਮਾਨਤ ਅਰਜ਼ੀ ਹੇਠਲੀ ਅਦਾਲਤ ਵੀ ਖਾਰਜ ਕਰ ਚੁੱਕੀ ਹੈ। ਹੇਠਲੀ ਅਦਾਲਤ ਦੇ ਫੈਸਲੇ ਖ਼ਿਲਾਫ਼ ਚੋਕਸੀ ਦੇ ਵਕੀਲ ਹਾਈਕੋਰਟ ਪਹੁੰਚੇ ਸੀ ਪਰ ਉੱਥੇ ਵੀ ਚੋਕਸੀ ਨੂੰ ਜ਼ਮਾਨਤ ਨਹੀਂ ਮਿਲੀ।
ਰਿਪੋਰਟਾਂ ਮੁਤਾਬਕ, ਅਦਾਲਤ ਨੇ ਬਹਿਸ ਤੋਂ ਬਾਅਦ ਜ਼ਮਾਨਤ ਦੇਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਜੇਕਰ ਮੇਹੁਲ ਚੋਕਸੀ ਨੂੰ ਜ਼ਮਾਨਤ ਦਿੱਤੀ ਜਾਂਦੀ ਹੈ ਤਾਂ ਉਹ ਮੁੜ ਤੋਂ ਫਰਾਰ ਹੋ ਸਕਦਾ ਹੈ। ਇਸ ਤੋਂ ਪਹਿਲਾਂ ਡੋਮੀਨਿਕਾ ਸਰਕਾਰ ਨੇ 25 ਮਈ ਨੂੰ ਆਦੇਸ਼ ਜਾਰੀ ਕਰਦੇ ਹੋਏ ਚੋਕਸੀ ਨੂੰ ਗੈਰ ਕਾਨੂੰਨੀ ਪਰਵਾਸੀ ਨਾਗਰਿਕ ਐਲਾਨ ਕੀਤਾ ਸੀ ਅਤੇ ਸਰਕਾਰ ਨੇ ਆਦੇਸ਼ ਜਾਰੀ ਕਰਦੇ ਹੋਏ ਪੁਲਸ ਨੂੰ ਹੁਕਮ ਦਿੱਤਾ ਸੀ ਕਿ ਚੋਕਸੀ ਨੂੰ ਦੇਸ਼ ਤੋਂ ਬਾਹਰ ਕੱਢਣ ਲਈ ਕਾਨੂੰਨੀ ਕਦਮ ਚੁੱਕੇ ਜਾਣ। ਦੱਸ ਦੇਈਏ ਕਿ ਐਂਟੀਗੁਆ ਤੋਂ ਡੋਮੀਨਿਕਾ ਭੱਜਿਆ ਮੇਹੁਲ ਚੋਕਸੀ ਡੋਮੀਨਿਕਾ ਵਿਚ ਗੈਰ ਕਾਨੂੰਨੀ ਦਾਖ਼ਲ ਹੋਣ ਦੇ ਦੋਸ਼ ਵਿਚ ਕਾਨੂੰਨੀ ਲੜਾਈ ਲੜ ਰਿਹਾ ਹੈ।
ਰਾਹਤ ਦੀ ਖ਼ਬਰ! Air Canada ਦੀਆਂ ਉਡਾਣਾਂ ਬਹਾਲ ਹੋਣ ਦੀ ਸੰਭਾਵਨਾ
NEXT STORY