ਮੈਲਬੌਰਨ (ਬਿਊਰੋ): ਆਸਟ੍ਰੇਲੀਆ ਵਿਚ ਇਕ ਭਾਰਤੀ ਜੋੜੇ ਨੂੰ ਆਪਣੀ ਬਜ਼ੁਰਗ ਦਾਦੀ ਨੂੰ 8 ਸਾਲ ਤੱਕ ਕੈਦ ਵਿਚ ਰੱਖਣ ਦੇ ਜ਼ੁਰਮ ਵਿਚ 8 ਸਾਲ ਦੀ ਸਜ਼ਾ ਸੁਣਾਈ ਗਈ ਹੈ। ਜੋੜੇ ਨੇ ਪੂਰੇ 8 ਸਾਲ ਤੱਕ ਆਪਣੇ ਘਰ ਵਿਚ ਬਜ਼ੁਰਗ ਦਾਦੀ ਨੂੰ ਕੈਦ ਕਰਕੇ ਰੱਖਿਆ ਹੋਇਆ ਸੀ। ਉਹ ਦਾਦੀ ਨਾਲ ਗੁਲਾਮਾਂ ਜਿਹਾ ਵਿਵਹਾਰ ਕਰਦੇ ਸਨ। ਆਸਟ੍ਰੇਲੀਅਨ ਪੁਲਸ ਮੁਤਾਬਕ ਕਾਫੀ ਬਜ਼ੁਰਗ ਹੋ ਚੁੱਕੀ ਦਾਦੀ ਨੂੰ ਦੋਸ਼ੀਆਂ ਨੇ ਨੌਕਰ ਬਣਾਇਆ ਹੋਇਆ ਸੀ। ਉਸ ਦੀ ਸਥਿਤੀ ਕਾਫੀ ਖਰਾਬ ਹੋ ਚੁੱਕੀ ਸੀ।
ਦਾਦੀ ਨੂੰ ਘਰ ਵਿਚ ਕੀਤਾ ਕੈਦ
ਆਸਟ੍ਰੇਲੀਆ ਵਿਚ ਰਹਿਣ ਵਾਲੇ ਭਾਰਤੀ ਜੋੜੇ ਕੰਦਾਸਾਮੀ (57) ਅਤੇ ਉਸ ਦੀ ਪਤਨੀ ਕੁਮੁਥਨੀ ਕੰਨਨ (53) ਨੂੰ ਆਸਟ੍ਰੇਲੀਅਨ ਕੋਰਟ ਨੇ ਮਨੁੱਖਤਾ ਖ਼ਿਲਾਫ਼ ਜ਼ੁਰਮ ਵਿਚ ਦੋਸ਼ੀ ਠਹਿਰਾਇਆ ਹੈ। ਅਦਾਲਤ ਨੇ ਦੋਹਾਂ ਨੂੰ 8 ਸਾਲ ਅਤੇ 6 ਸਾਲ ਦੀ ਸਜ਼ਾ ਸੁਣਾਈ ਹੈ।ਰਿਪੋਰਟ ਮੁਤਾਬਕ ਇਸ ਤਮਿਲ ਜੋੜੇ ਨੇ ਮੈਲਬੌਰਨ ਸਥਿਤ ਮਾਊਂਟ ਬੇਵਰਲੀ ਵਿਚ ਆਪਣੇ ਘਰ ਵਿਚ ਬਜ਼ੁਰਗ ਦਾਦੀ ਨੂੰ ਕੈਦ ਕਰ ਕੇ ਰੱਖਿਆ ਹੋਇਆ ਸੀ ਅਤੇ ਉਸ ਤੋਂ ਨੌਕਰਾਂ ਵਾਲਾਂ ਕੰਮ ਕਰਵਾਇਆ ਜਾਂਦਾ ਸੀ। ਅਟਾਰਨੀ ਮੁਤਾਬਕ ਆਸਟ੍ਰੇਲੀਆ ਦਾ ਇਹ ਪਹਿਲਾ ਮਾਮਲਾ ਹੈ ਜਦੋਂ ਕਿਸੇ ਅਦਾਲਤ ਨੇ ਘਰੇਲੂ ਗੁਲਾਮੀ ਦੇ ਮਾਮਲੇ ਵਿਚ ਸੁਣਵਾਈ ਕਰਦਿਆਂ ਸਜ਼ਾ ਸੁਣਾਈ ਹੈ। ਅਦਾਲਤ ਨੇ ਇਸ ਮਾਮਲੇ ਨੂੰ ਮਨੁੱਖਤਾ ਖ਼ਿਲਾਫ਼ ਸਭ ਤੋਂ ਵੱਡਾ ਅਪਰਾਧ ਦੱਸਿਆ ਹੈ। ਇਹ ਪਹਿਲਾ ਅਜਿਹਾ ਮਾਮਲਾ ਹੈ ਜਦੋਂ ਕਿਸੇ ਨੇ ਇੰਨੇ ਲੰਬੇ ਸਮੇਂ ਤੱਕ ਕਿਸੇ ਨੂੰ ਗੁਲਾਮ ਬਣਾ ਕੇ ਰੱਖਿਆ ਹੋਵੇ।
ਪੁਲਸ ਨੇ ਕੀਤਾ ਇਹ ਖੁਲਾਸਾ
ਆਸਟ੍ਰੇਲੀਅਨ ਪੁਲਸ ਮੁਤਾਬਕ ਦੋਸ਼ੀਆਂ ਦੇ ਘਰੋਂ ਬਹੁਤ ਸਨਸਨੀਖੇਜ ਸੀ.ਸੀ.ਟੀ.ਵੀ ਵੀਡੀਓ ਮਿਲਿਆ ਹੈ। ਇਸ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਦੋਸ਼ੀਆਂ ਨੇ ਬਜ਼ੁਰਗ ਦਾਦੀ ਨੂੰ ਇਕ ਗੰਦੇ ਕਮਰੇ ਵਿਚ ਰੱਖਿਆ ਸੀ ਅਤੇ ਕੰਮ ਨਾ ਕਰ ਪਾਉਣ ਕਾਰਨ ਉਸ 'ਤੇ ਉਬਲਦੀ ਹੋਈ ਚਾਹ ਸੁੱਟੀ ਜਾਂਦੀ ਸੀ। ਪੁਲਸ ਨੇ ਕਿਹਾ ਕਿ ਬਹੁਤ ਕਮਜ਼ੋਰ ਹੋ ਚੁੱਕੀ ਦਾਦੀ ਕੰਮ ਕਰਨ ਵਿਚ ਅਸਮਰੱਥ ਸੀ, ਜਿਸ ਕਾਰਨ ਉਸ ਨੂੰ ਛੜੀ ਨਾਲ ਕੁੱਟਿਆ ਜਾਂਦਾ ਸੀ। ਇਹਨਾਂ ਸਬੂਤਾਂ ਨੂੰ ਦੇਖਣ ਮਗਰੋਂ ਬੁੱਧਵਾਰ ਨੂੰ ਵਿਕਟੋਰੀਆ ਦੀ ਸੁਪਰੀਮ ਕੋਰਟ ਨੇ 57 ਸਾਲਾ ਦੇ ਕੰਡਾਸਾਨੀ ਨੂੰ 6 ਸਾਲ ਦੀ ਸਜ਼ਾ ਅਤੇ ਉਸ ਦੀ ਪਤਨੀ ਕੰਨਨ ਨੂੰ 8 ਸਾਲ ਦੀ ਸਜ਼ਾ ਸੁਣਾਈ। ਰਿਪੋਰਟ ਮੁਤਾਬਕ ਇਹ ਪੂਰੀ ਘਟਨਾ 2007 ਦੇ ਮੱਧ ਦੀ ਹੈ ਜਿਸ ਦਾ ਫ਼ੈਸਲਾ ਹੁਣ ਸੁਣਾਇਆ ਗਿਆ ਹੈ।
ਦਾਦੀ ਨੇ ਦੱਸੀ ਹੱਡ ਬੀਤੀ
ਆਸਟ੍ਰੇਲੀਅਨ ਪੁਲਸ ਮੁਤਾਬਕ ਬਜ਼ੁਰਗ ਦਾਦੀ ਅੰਗਰੇਜ਼ੀ ਨਹੀਂ ਬੋਲ ਪਾਉਂਦੀ ਸੀ ਅਤੇ ਇਕ ਟਰਾਂਸਲੇਟਰ ਦੀ ਮਦਦ ਨਾਲ ਉਸ ਨੇ ਪੁਲਸ ਨੂੰ ਆਪਣੀ ਹੱਡ ਬੀਤੀ ਦੱਸੀ। ਬਜ਼ੁਰਗ ਦਾਦੀ ਨੇ ਕਿਹਾ ਕਿ ਉਸ ਨੂੰ ਇਕ ਘੰਟੇ ਤੋਂ ਵੱਧ ਸੋਣ 'ਤੇ ਕੁੱਟਿਆ ਜਾਂਦਾ ਸੀ। ਉਸ ਤੋਂ ਜ਼ਬਰਦਸਤੀ ਘਰ ਦਾ ਖਾਣਾ ਬਣਵਾਇਆ ਜਾਂਦਾ ਸੀ, ਘਰ ਦੀ ਸਾਫ-ਸਫਾਈ ਕਰਵਾਈ ਜਾਂਦੀ ਸੀ ਅਤੇ ਆਪਣੇ ਬੱਚਿਆਂ ਦੀ 23 ਘੰਟੇ ਤੱਕ ਦੇਖਭਾਲ ਕਰਨ ਲਈ ਕਿਹਾ ਜਾਂਦਾ ਸੀ। ਬੁੱਧਵਾਰ ਨੂੰ ਪੁਲਸ ਨੇ ਫ਼ੈਸਲਾ ਆਉਣ ਮਗਰੋਂ ਇਕ ਸੀ.ਸੀ.ਟੀ.ਵੀ ਫੁਟੇਜ ਜਾਰੀ ਕੀਤਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਜਿਸ ਗੰਦੇ ਘਰ ਵਿਚ ਬਜ਼ੁਰਗ ਦਾਦੀ ਨੂੰ ਰੱਖਿਆ ਜਾਂਦਾ ਸੀ ਉਸ ਦਾ ਕਿਰਾਇਆ ਸਿਰਫ ਸਾਢੇ ਤਿੰਨ ਡਾਲਰ ਸੀ ਅਤੇ ਉਸ ਘਰ ਦੀ ਸਥਿਤੀ ਕਾਫੀ ਖਰਾਬ ਸੀ। ਆਸਟ੍ਰੇਲੀਅਨ ਪੁਲਸ ਮੁਤਾਬਕ ਦਾਦੀ 8 ਸਾਲ ਤੱਕ ਇਸ ਕਮਰੇ ਵਿਚ ਖਾਂਦੀ ਅਤੇ ਸੋਂਦੀ ਰਹੀ। ਇਸ ਕਮਰੇ ਵਿਚ ਕਈ ਪੁਰਾਣੇ ਬਕਸੇ ਰੱਖੇ ਹੋਏ ਸਨ। ਕਮਰੇ ਵਿਚ ਇਕ ਅਲਮਾਰੀ ਅਤੇ ਇਕ ਮੰਜਾ ਸੀ।
ਪੜ੍ਹੋ ਇਹ ਅਹਿਮ ਖਬਰ -ਕੈਨੇਡਾ : ਪੰਜਾਬੀ ਟਰਾਂਸਪੋਰਟਰ ਦਸੌਂਧਾ ਸਿੰਘ ਖੱਖ ਨੂੰ ਧੋਖਾਧੜੀ ਦੇ ਦੋਸ਼ ਹੇਠ ਸਜ਼ਾ ਅਤੇ ਜੁਰਮਾਨਾ
2005 ਵਿਚ ਆਸਟ੍ਰੇਲੀਆ ਆਈ ਸੀ ਦਾਦੀ
ਰਿਪੋਰਟ ਮੁਤਾਬਕ 2005 ਵਿਚ ਬਜ਼ੁਰਗ ਦਾਦੀ ਨੂੰ ਕੰਮ ਕਰਨ ਲਈ ਇਹ ਜੋੜਾ ਭਾਰਤ ਤੋਂ ਆਸਟ੍ਰੇਲੀਆ ਲਿਆਇਆ ਸੀ ਅਤੇ ਫਿਰ ਇੱਥੇ ਉਸ ਨੂੰ ਗੁਲਾਮ ਬਣਾ ਕੇ ਰੱਖ ਲਿਆ। 2007 ਵਿਚ ਦਾਦੀ ਦਾ ਪਾਸਪੋਰਟ ਐਕਸਪਾਇਰ ਹੋ ਗਿਆ ਸੀ ਜਿਸ ਬਾਰੇ ਦਾਦੀ ਨੂੰ ਕੁਝ ਪਤਾ ਨਹੀਂ ਸੀ ਅਤੇ ਉਹ ਗੁਲਾਮਾਂ ਵਾਂਗ ਰਹਿਣ ਲਈ ਮਜਬੂਰ ਹੋ ਗਈ। ਅਦਾਲਤ ਨੇ ਸੁਣਵਾਈ ਦੌਰਾਨ ਇਸ ਗੱਲ ਨੂੰ ਮੰਨਿਆ ਕਿ ਜੋੜੇ ਦੀ ਯੋਜਨਾ ਸ਼ੁਰੂਆਤ ਵਿਚ ਬਜ਼ੁਰਗ ਦਾਦੀ ਨੂੰ ਗੁਲਾਮ ਬਣਾਉਣ ਦੀ ਸੀ ਪਰ ਹੌਲੀ-ਹੌਲੀ ਉਹਨਾਂ ਦੇ ਮਨ ਵਿਚ ਉਸ ਨੂੰ ਬੰਧਕ ਬਣਾਉਣ ਦਾ ਵਿਚਾਰ ਆ ਗਿਆ ਸੀ। ਡਾਕਟਰਾਂ ਨੇ ਜਾਂਚ ਦੌਰਾਨ ਪਾਇਆ ਕਿ ਪੀੜਤ ਦਾਦੀ ਦਾ ਵਜ਼ਨ ਸਿਰਫ 40 ਕਿਲੋ ਰਹਿ ਗਿਆ ਸੀ। ਜਦੋਂ ਦਾਦੀ ਨੂੰ ਬਚਾਇਆ ਗਿਆ ਤਾਂ ਉਸ ਸਮੇਂ ਉਹ ਘਰ ਵਿਚ ਬੇਹੋਸ਼ੀ ਦੀ ਹਾਲਤ ਵਿਚ ਸੀ। ਇਸ ਘਟਨਾ ਦੇ ਸਾਹਮਣੇ ਆਉਣ ਮਗਰੋਂ ਪੂਰੇ ਆਸਟ੍ਰੇਲੀਆ ਵਿਚ ਤਹਿਲਕਾ ਮਚ ਗਿਆ ਸੀ। ਅਦਾਲਤ ਦਾ ਫ਼ੈਸਲਾ ਆਉਣ 'ਤੇ ਆਸਟ੍ਰੇਲੀਆ ਦੇ ਲੋਕਾਂ ਨੇ ਖੁਸ਼ੀ ਜਤਾਈ ਹੈ।
ਰਾਸ਼ਟਰਪਤੀ ਜੋਅ ਬਾਈਡੇਨ ਅਗਸਤ ਮਹੀਨੇ ਕਰਨਗੇ ਯੂਕਰੇਨ ਦੇ ਰਾਸ਼ਟਰਪਤੀ ਨਾਲ ਮੁਲਾਕਾਤ
NEXT STORY