ਮੈਲਬੌਰਨ (ਬਿਊਰੋ): ਆਸਟ੍ਰੇਲੀਆ ਵਿਚ ਵੀ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ। ਹਾਲ ਹੀ ਵਿਚ ਮੈਲਬੌਰਨ ਦੇ ਉੱਤਰ ਵਿਚ ਇਕ ਸਕੂਲ ਨੂੰ ਇਕ ਵਿਦਿਆਰਥੀ ਦੇ ਕੋਰੋਨਾਵਾਇਰਸ ਪਾਜ਼ੇਟਿਵ ਪਾਏ ਜਾਣ ਦੇ ਬਾਅਦ ਬੰਦ ਕਰ ਦਿੱਤਾ ਗਿਆ। ਕ੍ਰੇਗੀਬਰਨ ਵਿਚ ਨਿਊਬਰੀ ਪ੍ਰਾਇਮਰੀ ਸਕੂਲ ਦੀ ਸਫਾਈ ਅੱਜ ਦੁਬਾਰਾ ਕੀਤੀ ਜਾਵੇਗੀ ਕਿਉਂਕਿ ਵਿਦਿਆਰਥੀ ਦੇ ਪਾਜ਼ੇਟਿਵ ਹੋਣ ਬਾਰੇ ਜਾਣਕਾਰੀ ਕੱਲ੍ਹ੍ ਮਿਲੀ ਸੀ। ਹੁਣ ਉਹਨਾਂ ਵਿਦਿਆਰਥੀਆਂ, ਉਹਨਾਂ ਦੇ ਪਰਿਵਾਰਾਂ ਅਤੇ ਸਟਾਫ ਮੈਂਬਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਜੋ ਪੀੜਤ ਵਿਦਿਆਰਥੀ ਦੇ ਸੰਪਰਕ ਵਿਚ ਆਏ ਸਨ। ਇਸ ਦੇ ਨਾਲ ਹੀ ਜਦੋਂ ਤੱਕ ਸਕੂਲ ਦੁਬਾਰਾ ਨਹੀਂ ਖੁੱਲ੍ਹ ਜਾਂਦਾ ਉਦੋਂ ਤੱਕ ਵਿਦਿਆਰਥੀ ਘਰ ਵਿਚ ਰਹਿ ਕੇ ਹੀ ਪੜ੍ਹਨਗੇ। ਸਕੂਲ ਦੇ ਸੋਮਵਾਰ ਤੱਕ ਦੁਬਾਰਾ ਖੁੱਲ ਜਾਣ ਦੀ ਸੰਭਾਵਨਾ ਹੈ।
ਪੜ੍ਹੋ ਇਹ ਅਹਿਮ ਖਬਰ- 26 ਸਾਲ ਬਾਅਦ ਝੀਲ 'ਚੋਂ ਬਾਹਰ ਆਇਆ ਇਟਲੀ ਦਾ ਇਹ ਪਿੰਡ, ਤਸਵੀਰਾਂ
ਸਕੂਲ ਦੇ ਪ੍ਰਿੰਸੀਪਲ ਮਿਸ਼ੇਲ ਬਰੋਮਫੀਲਡ ਵੱਲੋਂ ਪੀੜਤ ਵਿਦਿਆਰਥੀ ਦੇ ਮਾਤਾ-ਪਿਤਾ ਨੂੰ ਇਕ ਈ-ਮੇਲ ਭੇਜੀ ਗਈ, ਜਿਸ ਵਿਚ ਉਹਨਾਂ ਨੇ ਲਿਖਿਆ ਸੀ ਕਿ ਸਿਹਤ ਅਤੇ ਮਨੁੱਖੀ ਸੇਵਾ ਵਿਭਾਗ ਉਹਨਾਂ ਨੂੰ ਜਾਂਚ ਸੰਬੰਧੀ ਸੂਚਨਾ ਦੇਣ ਲਈ ਸੰਪਰਕ ਵਿਚ ਹਨ। ਪ੍ਰਿੰਸੀਪਲ ਨੇ ਹਾਲਤ ਸਧਾਰਨ ਹੋਣ ਤੱਕ ਵਿਦਿਆਰਥੀਆਂ ਅਤੇ ਟੀਚਰਾਂ ਨੂੰ ਘਰ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਹੈ। ਇੱਥੇ ਦੱਸ ਦਈਏ ਕਿ ਰਾਜ ਨੇ ਕੋਰੋਨਾਵਾਇਰਸ ਦੇ 3 ਨਵੇਂ ਮਾਮਲੇ ਦਰਜ ਕੀਤੇ ਹਨ ਜਿਸ ਵਿਚ ਵਿਕਟੋਰੀਆ ਦੇ ਕੁੱਲ 1681 ਮਾਮਲੇ ਹਨ। ਵਿਦਿਆਰਥੀ ਦੇ ਇਲਾਵਾ ਬਾਕੀ ਦੋ ਮਾਮਲੇ ਵਿਦੇਸ਼ ਯਾਤਰੀਆਂ ਨਾਲ ਸਬੰਧਤ ਹਨ। ਰਾਜ ਵਿਚ ਕੋਰੋਨਾਵਾਇਰਸ ਦੇ 178 ਪੁਸ਼ਟ ਮਾਮਲੇ ਸਾਹਮਣੇ ਆਏ ਹਨ। 7 ਲੋਕ ਹਸਪਤਾਲ ਵਿਚ ਹਨ ਜਿਹਨਾਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ।
ਕੋਵਿਡ-19 : ਫਰਜ਼ ਕਾਰਨ ਪਰਿਵਾਰ ਤੋਂ ਦੂਰ ਰਹੀ ਨਰਸ, 9 ਹਫਤਿਆਂ ਬਾਅਦ ਧੀਆਂ ਨੂੰ ਮਿਲ ਹੋਈ ਭਾਵੁਕ
NEXT STORY