ਇੰਟਰਨੈਸ਼ਨਲ ਡੈਸਕ : ਦੁਨੀਆਂ ਦੇ ਬਹੁਤੇ ਮੁਲਕਾਂ ਵਿੱਚ ਔਰਤਾਂ ਲਈ ਕਾਨੂੰਨ ਬਣਾਏ ਜਾਂਦੇ ਹਨ, ਉਨ੍ਹਾਂ ਨੂੰ ਅੱਗੇ ਵਧਾਇਆ ਜਾਂਦਾ ਹੈ ਅਤੇ ਉਨ੍ਹਾਂ ਦੇ ਸਸ਼ਕਤੀਕਰਨ ਲਈ ਕੰਮ ਕੀਤਾ ਜਾਂਦਾ ਹੈ, ਪਰ ਸੱਚਾਈ ਇਹ ਹੈ ਕਿ ਅੱਜ ਭਾਵੇਂ ਵਿਕਸਤ ਹੋਵੇ ਜਾਂ ਵਿਕਾਸਸ਼ੀਲ, ਹਰ ਦੇਸ਼ ਵਿੱਚ ਔਰਤਾਂ ਦੀ ਹਾਲਤ ਮਾੜੀ ਹੈ ਕਿਉਂਕਿ ਉਹ ਉਨ੍ਹਾਂ ਨੂੰ ਆਪਣੀ ਮਰਜ਼ੀ ਅਨੁਸਾਰ ਸੋਚਣ ਅਤੇ ਖੁੱਲ੍ਹ ਕੇ ਘੁੰਮਣ-ਫਿਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ।
ਉਨ੍ਹਾਂ 'ਤੇ ਹੋਏ ਅੱਤਿਆਚਾਰ ਅਤੇ ਅਪਰਾਧ ਇਸ ਗੱਲ ਦਾ ਸਬੂਤ ਹਨ ਪਰ ਕਈ ਵਾਰ ਅਜਿਹਾ ਲੱਗਦਾ ਹੈ ਕਿ ਵਿਕਸਿਤ ਸਮਾਜ ਦੇ ਮੁਕਾਬਲੇ ਪਛੜੇ ਸਮਝੇ ਜਾਂਦੇ ਕਬੀਲਿਆਂ ਦੀ ਹਾਲਤ ਬਿਹਤਰ ਹੈ। ਅਫਰੀਕੀ ਕਬੀਲੇ ਦੀ ਇਕ ਜਨਜਾਤੀ ਇਸ ਦੀ ਇੱਕ ਚੰਗੀ ਉਦਾਹਰਣ ਹੈ, ਜੋ ਇੱਕ ਇਸਲਾਮੀ ਕਬੀਲਾ ਹੈ, ਪਰ ਉਨ੍ਹਾਂ ਦੇ ਸਮਾਜ ਵਿੱਚ ਔਰਤਾਂ ਨੂੰ ਮਰਦਾਂ ਨਾਲੋਂ ਉੱਚਾ ਦਰਜਾ ਦਿੱਤਾ ਜਾਂਦਾ ਹੈ। ਇਸ ਕਬੀਲੇ ਦਾ ਨਾਮ ਤੁਆਰੇਗ ਹੈ। ਇਹ ਸਹਾਰਾ ਮਾਰੂਥਲ ਵਿੱਚ ਰਹਿਣ ਵਾਲੇ ਇੱਕ ਖਾਨਾਬਦੋਸ਼ ਕਬੀਲੇ ਹਨ ਅਤੇ ਉੱਤਰੀ ਅਫ਼ਰੀਕੀ ਦੇਸ਼ਾਂ ਜਿਵੇਂ ਮਾਲੀ, ਨਾਈਜਰ, ਲੀਬੀਆ, ਅਲਜੀਰੀਆ ਅਤੇ ਕੈਡ ਵਰਗੇ ਦੇਸਾਂ ਵਿੱਚ ਰਹਿੰਦੇ ਹਨ। 2011 ਦੀ ਇੱਕ ਰਿਪੋਰਟ ਅਨੁਸਾਰ ਇਨ੍ਹਾਂ ਦੀ ਆਬਾਦੀ 20 ਲੱਖ ਦੇ ਕਰੀਬ ਹੈ। ਇਹ ਮੁਸਲਮਾਨ ਕਬੀਲਾ ਹੈ ਪਰ ਇਨ੍ਹਾਂ ਦੇ ਰੀਤੀ-ਰਿਵਾਜ ਇਸਲਾਮੀ ਮਾਨਤਾਵਾਂ ਤੋਂ ਬਿਲਕੁਲ ਵੱਖਰੇ ਹਨ।
ਬੁਰਕਾ ਪਾਉਂਦੇ ਹਨ ਮਰਦ
ਇਸ ਕਬੀਲੇ ਦੀ ਇਕ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਔਰਤਾਂ ਨਹੀਂ ਸਗੋਂ ਮਰਦ ਬੁਰਕਾ ਪਾਉਂਦੇ ਹਨ। ਮਰਦ ਨੀਲੇ ਰੰਗ ਦਾ ਬੁਰਕਾ ਪਾਉਂਦੇ ਹਨ। ਇਸ ਦਾ ਕਾਰਨ ਇਹ ਹੈ ਕਿ ਉਨ੍ਹਾਂ ਨੂੰ ਅਕਸਰ ਰੇਗਿਸਤਾਨ ਵਿੱਚ ਸਫ਼ਰ ਕਰਨਾ ਪੈਂਦਾ ਹੈ। ਅਜਿਹੀ ਸਥਿਤੀ ਵਿੱਚ ਉਹ ਰੇਤ ਅਤੇ ਧੁੱਪ ਤੋਂ ਆਪਣਾ ਬਚਾਅ ਕਰਦੇ ਹਨ। 'ਹੇਨਰੀਟਾ ਬਟਲਰ' ਨਾਂ ਦੀ ਫੋਟੋਗ੍ਰਾਫਰ ਨੇ ਇਕ ਵਾਰ ਇਸ ਕਬੀਲੇ ਦੇ ਲੋਕਾਂ ਨੂੰ ਪੁੱਛਿਆ ਕਿ ਔਰਤਾਂ ਬੁਰਕਾ ਕਿਉਂ ਨਹੀਂ ਪਹਿਨਦੀਆਂ ਤਾਂ ਉਸ ਨੂੰ ਜਵਾਬ ਮਿਲਿਆ ਕਿ ਔਰਤਾਂ ਖੂਬਸੂਰਤ ਹੁੰਦੀਆਂ ਹਨ, ਮਰਦ ਹਮੇਸ਼ਾ ਉਨ੍ਹਾਂ ਦਾ ਚਿਹਰਾ ਦੇਖਣਾ ਚਾਹੁੰਦੇ ਹਨ।
ਕਾਫੀ ਬੋਲਡ ਹੁੰਦੀਆਂ ਹਨ ਔਰਤਾਂ
ਇਸ ਕਬੀਲੇ ਦੀਆਂ ਔਰਤਾਂ ਨੂੰ ਬੋਲਡ ਕਿਹਾ ਜਾਵੇ ਤਾਂ ਬਿਲਕੁਲ ਸਹੀ ਹੋਵੇਗਾ। ਇੱਥੇ ਔਰਤਾਂ ਨੂੰ ਮਰਦਾਂ ਨਾਲੋਂ ਵੱਧ ਅਧਿਕਾਰ ਹਨ। ਇੱਥੇ ਵਿਆਹ ਤੋਂ ਪਹਿਲਾਂ ਉਨ੍ਹਾਂ ਦੇ ਕਈ ਪ੍ਰੇਮੀ ਹੋ ਸਕਦੇ ਹਨ। ਇੱਥੇ ਸੈਕਸ ਨੂੰ ਲੈ ਕੇ ਕਾਫੀ ਨਿੱਜਤਾ ਬਣਾਈ ਰੱਖੀ ਜਾਂਦੀ ਹੈ। ਇੱਥੇ ਸ਼ਾਮ ਢਲਦਿਆਂ ਹੀ ਨੌਜਵਾਨ ਕੁੜੀਆਂ ਦੇ ਤੰਬੂਆਂ ਵਿੱਚ ਜਾ ਕੇ ਰਾਤ ਕੱਟ ਸਕਦੇ ਹਨ। ਇੱਥੋਂ ਤੱਕ ਕਿ ਕੁੜੀ ਦੇ ਪਰਿਵਾਰ ਵਾਲਿਆਂ ਨੂੰ ਵੀ ਇਸ 'ਤੇ ਕੋਈ ਇਤਰਾਜ਼ ਨਹੀਂ ਹੁੰਦਾ ਹੈ ਪਰ ਨੌਜਵਾਨ ਨੂੰ ਸੂਰਜ ਚੜ੍ਹਨ ਤੋਂ ਪਹਿਲਾਂ ਤੰਬੂ ਅੰਦਰੋ ਵਾਪਸ ਜਾਣਾ ਪੈਂਦਾ ਹੈ।
ਔਰਤਾਂ ਹੁੰਦਿਆਂ ਹਨ ਮੁਖੀ
ਇਸ ਕਬੀਲੇ ਨਾਲ ਜੁੜੀ ਇੱਕ ਹੋਰ ਹੈਰਾਨੀਜਨਕ ਗੱਲ ਇਹ ਹੈ ਕਿ ਇੱਥੇ ਔਰਤਾਂ ਨੂੰ ਪਰਿਵਾਰ ਦੀ ਮੁਖੀ ਮੰਨਿਆ ਜਾਂਦਾ ਹੈ। ਜੇਕਰ ਉਹ ਕਦੇ ਆਪਣੇ ਪਤੀ ਤੋਂ ਤਲਾਕ ਲੈ ਲੈਂਦੀ ਹੈ, ਤਾਂ ਉਹ ਉਸਦੀ ਸਾਰੀ ਜਾਇਦਾਦ ਆਪਣੇ ਕੋਲ ਰੱਖ ਸਕਦੀ ਹੈ। ਇੰਨਾ ਹੀ ਨਹੀਂ ਵਿਆਹ ਤੋਂ ਬਾਅਦ ਵੀ ਔਰਤਾਂ ਨੂੰ ਕਈ ਮਰਦਾਂ ਨਾਲ ਸਬੰਧ ਬਣਾਉਣ ਦੀ ਇਜਾਜ਼ਤ ਹੁੰਦੀ ਹੈ। ਵਿਆਹ ਤੋਂ ਪਹਿਲਾਂ ਅਤੇ ਬਾਅਦ ਵਿਚ ਉਨ੍ਹਾਂ ਦੇ ਕਈ ਪ੍ਰੇਮੀ ਹੋ ਸਕਦੇ ਹਨ। ਇਸ ਕਬੀਲੇ ਵਿੱਚ ਤਲਾਕ ਨੂੰ ਬੁਰਾ ਨਹੀਂ ਮੰਨਿਆ ਜਾਂਦਾ ਹੈ।
ਤਲਾਕ 'ਤੇ ਮਨਾਇਆ ਜਾਂਦਾ ਹੈ ਜ਼ਸ਼ਨ
ਕੁਝ ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਹੈ ਕਿ ਤਲਾਕ ਤੋਂ ਬਾਅਦ ਪਤਨੀ ਦਾ ਪਰਿਵਾਰ ਇਕੱਠ ਅਤੇ ਪਾਰਟੀ ਦਾ ਆਯੋਜਨ ਕਰਦਾ ਹੈ। ਵੂਮੈਨ ਪਲੈਨੇਟ ਵੈੱਬਸਾਈਟ ਦੀ ਰਿਪੋਰਟ ਦੇ ਮੁਤਾਬਕ ਤੁਆਰੇਗ ਕਬੀਲੇ ਦੇ ਲੋਕ ਵੀ ਬਹੁਤ ਘਮੰਡੀ ਹਨ। ਜੇ ਉਨ੍ਹਾਂ ਨੂੰ ਪਾਣੀ ਨਾ ਪੁੱਛਿਆ ਜਾਵੇ ਤਾਂ ਉਹ ਖੁਦ ਕਦੇ ਵੀ ਨਹੀਂ ਮੰਗਦੇ, ਭਾਵੇਂ ਪਿਆਸ ਕਾਰਨ ਉਨ੍ਹਾਂ ਦੀ ਹਾਲਤ ਵਿਗੜ ਜਾਵੇ। ਇਸੇ ਤਰ੍ਹਾਂ, ਇੱਕ ਪਰੰਪਰਾ ਦੇ ਅਨੁਸਾਰ, ਮਰਦ ਉਨ੍ਹਾਂ ਔਰਤਾਂ ਦੇ ਸਾਹਮਣੇ ਖਾਣਾ ਨਹੀਂ ਖਾਂਦੇ, ਜਿਨ੍ਹਾਂ ਨਾਲ ਉਹ ਸਬੰਧ ਨਹੀਂ ਬਣਾ ਸਕਦੇ ਹਨ।
ਅਮਰੀਕਾ ’ਚ ਅਦਾਲਤ ਦੇ ਬਾਹਰ ਗੋਲੀਬਾਰੀ, ਮਾਂ-ਧੀ ਦੀ ਮੌਤ
NEXT STORY