ਵਾਸ਼ਿੰਗਟਨ-ਦਵਾਈ ਬਣਾਉਣ ਵਾਲੀ ਕੰਪਨੀ ਮਰਕ ਨੇ ਅਮਰੀਕੀ ਡਰੱਗ ਰੈਗੂਲੇਟਰ ਤੋਂ ਕੋਵਿਡ-19 ਰੋਕੂ ਦਵਾਈ ਨੂੰ ਮਨਜ਼ੂਰੀ ਦੇਣ ਦੀ ਅਪੀਲ ਕੀਤੀ ਹੈ। ਯੂ.ਐੱਸ. ਫੂਡ ਐਂਡ ਡਰੱਗ ਰੈਗੂਲੇਟਰ (ਐੱਫ.ਡੀ.ਏ.) ਤੋਂ ਮਨਜ਼ੂਰੀ ਮਿਲ ਜਾਣ 'ਤੇ ਕੋਵਿਡ-19 ਤੋਂ ਬਚਾਅ ਦੀ ਇਹ ਪਹਿਲੀ ਦਵਾਈ ਹੋਵੇਗੀ। ਰੈਗੂਲੇਟਰ ਇਸ 'ਤੇ ਅਗਲੇ ਕੁਝ ਹਫਤਿਆਂ 'ਚ ਫੈਸਲਾ ਕਰ ਸਕਦਾ ਹੈ। ਐੱਫ.ਡੀ.ਏ. ਨੇ ਬੀਮਾਰੀ ਵਿਰੁੱਧ ਹੁਣ ਤੱਕ ਜਿਸ ਇਲਾਜ ਨੂੰ ਮਨਜ਼ੂਰੀ ਦਿੱਤੀ ਹੈ ਉਸ 'ਚ ਸੂਈ ਦੇਣ ਦੀ ਜ਼ਰੂਰਤ ਹੁੰਦੀ ਹੈ।
ਇਹ ਵੀ ਪੜ੍ਹੋ : ਸੂ ਚੀ ਨੇ ਕੋਰੋਨਾ ਨਿਯਮਾਂ ਨੂੰ ਤੋੜਨ ਦੇ ਦੋਸ਼ ਤੋਂ ਕੀਤਾ ਇਨਕਾਰ
ਇਨਫੈਕਸ਼ਨ ਦੀ ਸਥਿਤੀ 'ਚ ਲੋਕ ਐਂਟੀਵਾਇਰਲ ਗੋਲੀ ਘਰ 'ਚ ਹੀ ਲੈ ਸਕਦੇ ਹਨ ਅਤੇ ਤੇਜ਼ੀ ਨਾਲ ਸਿਹਤਮੰਦ ਹੋ ਸਕਣਗੇ। ਇਸ ਦਵਾਈ ਦੇ ਆਉਣ ਨਾਲ ਅਮਰੀਕੀ ਹਸਪਤਾਲਾਂ 'ਤੇ ਬੋਝ ਘਟਣ ਨਾਲ ਕਮਜ਼ੋਰ ਸਿਹਤਮੰਦ ਢਾਂਚੇ ਵਾਲੇ ਗਰੀਬ ਦੇਸ਼ਾਂ 'ਚ ਵੀ ਮਹਾਮਾਰੀ 'ਤੇ ਕੰਟਰੋਲ ਪਾਉਣ 'ਚ ਮਦਦ ਮਿਲੇਗੀ। ਇਹ ਮਹਾਮਾਰੀ ਲਈ ਦੋ-ਪੱਖੀ ਦ੍ਰਿਸ਼ਟੀਕੋਣ ਨੂੰ ਵੀ ਮਜ਼ਬੂਤ ਕਰੇਗੀ। ਦਵਾਈ ਰਾਹੀਂ ਇਲਾਜ ਹੋ ਸਕੇਗਾ ਅਤੇ ਟੀਕਾਕਰਨ ਰਾਹੀਂ ਇਨਫੈਕਸ਼ਨ ਦੀ ਰੋਕਥਾਮ ਹੋਵੇਗੀ।
ਇਹ ਵੀ ਪੜ੍ਹੋ : ਅਫਗਾਨਿਸਤਾਨ ਨੂੰ ਮਨੁੱਖੀ ਸਹਾਇਤਾ ਉਪਲੱਬਧ ਕਰਵਾਏਗਾ ਅਮਰੀਕਾ : ਤਾਲਿਬਾਨ
ਐੱਫ.ਡੀ.ਏ. ਕੋਈ ਫੈਸਲਾ ਲੈਣ ਤੋਂ ਪਹਿਲਾਂ ਦਵਾਈ ਦੀ ਸੁਰੱਖਿਆ ਅਤੇ ਪ੍ਰਭਾਵੀ ਹੋਣ ਸੰਬੰਧੀ ਅੰਕੜਿਆਂ ਦਾ ਵਿਸ਼ਲੇਸ਼ਣ ਕਰੇਗਾ। ਮਰਕ ਅਤੇ ਉਸ ਦੀ ਸਹਿਯੋਗੀ ਕੰਪਨੀ ਰਿਜੇਬੈਕ ਬਾਇਉਥੇਰੇਪੇਟਿਕ ਨੇ ਕਿਹਾ ਕਿ ਉਨ੍ਹਾਂ ਨੇ ਰੈਗੁਲੇਟਰ ਏਜੰਸੀ ਨੂੰ ਕੋਵਿਡ-19 ਦੇ ਹਲਕੇ ਤੋਂ ਲੈ ਕੇ ਮੱਧ ਪੱਧਰ ਦੇ ਮਾਮਲਿਆਂ 'ਚ ਬਾਲਗਾਂ ਲਈ ਦਵਾਈ ਦੇ ਐਮਰਜੈਂਸੀ ਇਸਤੇਮਾਲ ਨੂੰ ਮਨਜ਼ੂਰੀ ਦੇਣ ਦੀ ਅਪੀਲ ਕੀਤੀ ਹੈ ਕਿਉਂਕਿ ਇਸ ਸਮੂਹ ਦੇ ਲੋਕਾਂ ਦੇ ਹਸਪਤਾਲ 'ਚ ਦਾਖਲ ਹੋਣ ਦਾ ਜ਼ਿਆਦਾ ਖਤਰਾ ਰਹਿੰਦਾ ਹੈ।
ਇਹ ਵੀ ਪੜ੍ਹੋ : ਅਮਰੀਕਾ: ਸਾਊਥਵੈਸਟ ਏਅਰਲਾਈਨਜ਼ ਨੇ 1,000 ਤੋਂ ਵੱਧ ਉਡਾਣਾਂ ਕੀਤੀਆਂ ਰੱਦ
ਅਮਰੀਕੀ ਸਿਹਤ ਅਧਿਕਾਰੀ ਕੋਵਿਡ-19 ਨਾਲ ਰੋਕਥਾਮ 'ਚ ਟੀਕਾਕਰਨ ਨੂੰ ਹੀ ਬਿਹਤਰ ਉਪਾਅ ਦੱਸ ਰਹੇ ਹਨ। ਮਸ਼ਹੂਰ ਮਹਾਮਾਰੀ ਮਾਹਿਰ ਡਾ. ਐਂਥਨੀ ਫੌਸੀ ਨੇ ਪਿਛਲੇ ਹਫਤੇ ਮਰਕ ਦੀ ਦਵਾਈ ਦੇ ਸੰਦਰਭ 'ਚ ਕਿਹਾ ਸੀ ਕਿ ਇਨਫੈਕਸ਼ਨ ਦਾ ਇਲਾਜ ਕਰਵਾਉਣ ਦੀ ਤੁਲਨਾ 'ਚ ਖੁਦ ਦਾ ਬਚਾਅ ਕਰਨ ਹੀ ਜ਼ਿਆਦਾ ਬਿਹਤਰ ਹੈ।
ਇਹ ਵੀ ਪੜ੍ਹੋ : ਕੈਲੀਫੋਰਨੀਆ : ਤੇਲ ਰਿਸਣ ਕਾਰਨ ਬੰਦ ਹੋਇਆ ਬੀਚ ਦੁਬਾਰਾ ਖੁੱਲ੍ਹਣ ਲਈ ਤਿਆਰ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਅਮਰੀਕਾ ਦੇ ਇਸ ਸੂਬੇ 'ਚ 7 ਮਹੀਨਿਆਂ ਤੋਂ ਚੱਲ ਰਹੀ ਹੈ ਨਰਸਾਂ ਦੀ ਹੜਤਾਲ
NEXT STORY