ਕਾਠਮੰਡੂ (ਭਾਸ਼ਾ)— ਨੇਪਾਲ ਦੀਆਂ ਦੋ ਪਾਰਟੀਆਂ ਸੀ. ਪੀ. ਐੱਨ-ਯੂ. ਐੱਮ. ਐੱਲ. ਅਤੇ ਸੀ. ਪੀ. ਐੱਨ-ਮਾਓਵਾਦੀ ਸੈਂਟਰ ਇਕ ਹੋ ਗਈਆਂ ਹਨ। ਦੋਵੇਂ ਇਤਿਹਾਸਿਕ ਸੰਘੀ ਅਤੇ ਸੂਬਾਈ ਚੋਣਾਂ ਵਿਚ ਭਾਰੀ ਬਹੁਮਤ ਹਾਸਲ ਕਰ ਕੇ ਇਕ ਨਵੇਂ ਤਾਕਤਵਰ ਗੁੱਟ ਦੇ ਰੂਪ ਵਿਚ ਉੱਭਰੀਆਂ ਹਨ। ਪ੍ਰਧਾਨ ਮੰਤਰੀ ਕੇ. ਪੀ. ਓਲੀ ਦੀ ਅਗਵਾਈ ਵਾਲੇ ਸੀ. ਪੀ. ਐੱਨ-ਯੂ. ਐੱਮ. ਐੱਲ. ਦੇ ਖੱਬੇ ਪੱਖੀ ਗਠਜੋੜ ਅਤੇ ਸਾਬਕਾ ਪ੍ਰਧਾਨ ਮੰਤਰੀ ਪ੍ਰਚੰਡ ਦੀ ਅਗਵਾਈ ਵਾਲੇ ਸੀ. ਪੀ. ਐੱਨ-ਮਾਓਵਾਦੀ ਸੈਂਟਰ ਨੇ ਦਸੰਬਰ ਵਿਚ 275 ਮੈਂਬਰਾਂ ਵਾਲੀ ਸੰਸਦ ਵਿਚ ਸੂਬਾਈ ਅਤੇ ਸੰਸਦੀ ਚੋਣਾਂ ਵਿਚ 174 ਸੀਟਾਂ 'ਤੇ ਜਿੱਤ ਦਰਜ ਕੀਤੀ ਸੀ। ਖਬਰ ਮੁਤਾਬਕ ਕੱਲ ਰਾਤ ਹੋਈ ਇਕ ਬੈਠਕ ਵਿਚ ਦੋਹਾਂ ਖੱਬੇ ਪੱਖੀ ਸਾਥੀਆਂ ਵਿਚਕਾਰ ਸ਼ਾਮਲ ਹੋਣ ਨੂੰ ਲੈ ਕੇ ਸਹਿਮਤੀ ਬਣ ਗਈ ਸੀ। ਰਿਪੋਰਟ ਵਿਚ ਦੱਸਿਆ ਗਿਆ ਕਿ ਨਵੀਂ ਪਾਰਟੀ ਦਾ ਨਾਂ ਕਮਿਊਨਿਸਟ ਪਾਰਟੀ ਆਫ ਨੇਪਾਲ (ਸੀ. ਪੀ. ਐੱਨ.) ਰੱਖਿਆ ਜਾਵੇਗਾ।
ਮਲੇਸ਼ਿਆਈ ਪੀ. ਐਮ ਦਾ ਕਾਰਟੂਨ ਬਣਾਉਣ ਵਾਲੇ ਕਲਾਕਾਰ ਨੂੰ ਜੇਲ
NEXT STORY