ਇੰਟਰਨੈਸ਼ਨਲ ਡੈਸਕ : ਅਮਰੀਕੀ ਟੈਕ ਕੰਪਨੀ ਮੈਟਾ (Meta) ਇੱਕ ਵੱਡੇ ਕਾਨੂੰਨੀ ਸੰਕਟ 'ਚ ਫਸ ਗਈ ਹੈ। ਅਮਰੀਕਾ ਦੇ ਨਿਊ ਮੈਕਸੀਕੋ ਦੀ ਇੱਕ ਜਿਊਰੀ ਨੇ ਬੱਚਿਆਂ ਦੀ ਸੁਰੱਖਿਆ 'ਚ ਵੱਡੀ ਲਾਪਰਵਾਹੀ ਅਤੇ ਪਲੇਟਫਾਰਮ 'ਤੇ ਹੋਏ ਨੁਕਸਾਨ ਦੇ ਬਦਲੇ ਕੰਪਨੀ 'ਤੇ 375 ਮਿਲੀਅਨ ਡਾਲਰ (ਲਗਭਗ 3,000 ਕਰੋੜ ਰੁਪਏ) ਦਾ ਭਾਰੀ ਜੁਰਮਾਨਾ ਲਗਾਇਆ ਹੈ। ਇਹ ਪਹਿਲੀ ਵਾਰ ਹੈ, ਜਦੋਂ ਕਿਸੇ ਜਿਊਰੀ ਨੇ ਸਿੱਧੇ ਤੌਰ 'ਤੇ ਮੇਟਾ ਨੂੰ ਉਸ ਦੇ ਪਲੇਟਫਾਰਮ 'ਤੇ ਹੋਣ ਵਾਲੇ ਨੁਕਸਾਨ ਲਈ ਜ਼ਿੰਮੇਵਾਰ ਠਹਿਰਾਇਆ ਹੈ।
ਨਾਬਾਲਗਾਂ ਨੂੰ ਗਲਤ ਕੰਟੈਂਟ ਦਿਖਾਉਣ ਦੇ ਦੋਸ਼
ਇਹ ਮਾਮਲਾ 2023 'ਚ ਸ਼ੁਰੂ ਹੋਇਆ ਸੀ, ਜਦੋਂ ਨਿਊ ਮੈਕਸੀਕੋ ਦੇ ਅਟਾਰਨੀ ਜਨਰਲ ਨੇ ਮੇਟਾ ਵਿਰੁੱਧ ਕੇਸ ਦਰਜ ਕੀਤਾ ਸੀ। ਦੋਸ਼ ਸੀ ਕਿ ਕੰਪਨੀ ਨੇ ਫੇਸਬੁੱਕ, ਇੰਸਟਾਗ੍ਰਾਮ ਅਤੇ ਵਟਸਐਪ ਨੂੰ ਸੁਰੱਖਿਅਤ ਦੱਸ ਕੇ ਯੂਜ਼ਰਸ ਨੂੰ ਗੁਮਰਾਹ ਕੀਤਾ, ਜਦਕਿ ਹਕੀਕਤ ਵਿੱਚ ਉੱਥੇ ਨਾਬਾਲਗ ਯੂਜ਼ਰਸ ਨੂੰ ਗਲਤ ਅਤੇ ਅਸ਼ਲੀਲ ਕੰਟੈਂਟ ਦਿਖਾਇਆ ਗਿਆ ਅਤੇ ਉਨ੍ਹਾਂ ਨੂੰ 'ਪ੍ਰੀਡੇਟਰਸ' (ਬੱਚਿਆਂ ਦਾ ਸੋਸ਼ਣ ਕਰਨ ਵਾਲੇ) ਤੱਕ ਪਹੁੰਚ ਮਿਲੀ।
ਸਾਬਕਾ ਕਰਮਚਾਰੀ ਨੇ ਖੋਲ੍ਹੇ ਕੰਪਨੀ ਦੇ ਭੇਦ
ਮੈਟਾ ਦੇ ਹੀ ਸਾਬਕਾ ਇੰਜੀਨੀਅਰਿੰਗ ਲੀਡਰ ਅਤੇ ਵਿਸਲਬਲੋਅਰ ਓਰਤੁਰੋ ਬੇਹਰ (Arturo Bejar) ਨੇ ਅਦਾਲਤ ਵਿੱਚ ਅਹਿਮ ਗਵਾਹੀ ਦਿੱਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਆਪਣੀ ਛੋਟੀ ਬੇਟੀ ਨੂੰ ਇੰਸਟਾਗ੍ਰਾਮ 'ਤੇ ਇੱਕ ਅਣਜਾਣ ਵਿਅਕਤੀ ਨੇ ਗਲਤ ਪੇਸ਼ਕਸ਼ ਕੀਤੀ ਸੀ। ਜਾਂਚ ਵਿੱਚ ਸਾਹਮਣੇ ਆਇਆ ਕਿ ਕੰਪਨੀ ਦੀ ਅੰਦਰੂਨੀ ਰਿਸਰਚ ਮੁਤਾਬਕ 16% ਇੰਸਟਾਗ੍ਰਾਮ ਯੂਜ਼ਰਸ ਹਰ ਹਫਤੇ ਅਣਚਾਹੀ ਨਗਨਤਾ ਅਤੇ ਜਿਨਸੀ ਗਤੀਵਿਧੀਆਂ ਦੇਖਦੇ ਹਨ।
ਸੁਰੱਖਿਆ ਨਾਲੋਂ ਮੁਨਾਫੇ ਨੂੰ ਦਿੱਤੀ ਤਰਜੀਹ
ਅਦਾਲਤ ਵਿੱਚ ਇਹ ਇਲਜ਼ਾਮ ਲਾਇਆ ਗਿਆ ਕਿ ਕੰਪਨੀ ਨੇ ਬੱਚਿਆਂ ਦੀ ਸੁਰੱਖਿਆ ਨਾਲੋਂ ਆਪਣੇ ਬਿਜ਼ਨਸ ਅਤੇ ਗ੍ਰੋਥ (ਮੁਨਾਫੇ) ਨੂੰ ਜ਼ਿਆਦਾ ਤਰਜੀਹ ਦਿੱਤੀ। ਜਿਊਰੀ ਨੇ ਮੰਨਿਆ ਕਿ ਮੈਟਾ ਨੇ ਕੰਜ਼ਿਊਮਰ ਪ੍ਰੋਟੈਕਸ਼ਨ ਕਾਨੂੰਨ ਦੀ ਉਲੰਘਣਾ ਕੀਤੀ ਹੈ। ਰਿਪੋਰਟਾਂ ਅਨੁਸਾਰ ਕੰਪਨੀ ਦੇ ਅੰਦਰੋਂ ਵੀ ਸੁਰੱਖਿਆ ਸਬੰਧੀ ਚਿਤਾਵਨੀਆਂ ਦਿੱਤੀਆਂ ਗਈਆਂ ਸਨ, ਪਰ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ।
ਮੈਟਾ ਵੱਲੋਂ ਫੈਸਲੇ ਨੂੰ ਚੁਣੌਤੀ ਦੇਣ ਦੀ ਤਿਆਰੀ
ਦੂਜੇ ਪਾਸੇ ਮੈਟਾ ਨੇ ਅਦਾਲਤ ਦੇ ਇਸ ਫੈਸਲੇ ਨਾਲ ਅਸਹਿਮਤੀ ਜਤਾਈ ਹੈ। ਕੰਪਨੀ ਦਾ ਕਹਿਣਾ ਹੈ ਕਿ ਉਹ ਇਸ ਫੈਸਲੇ ਨੂੰ ਉੱਚ ਅਦਾਲਤ ਵਿੱਚ ਚੁਣੌਤੀ ਦੇਣਗੇ। ਮੈਟਾ ਮੁਤਾਬਕ ਉਹ ਆਪਣੇ ਪਲੇਟਫਾਰਮ ਨੂੰ ਸੁਰੱਖਿਅਤ ਬਣਾਉਣ ਅਤੇ ਗਲਤ ਕੰਟੈਂਟ ਹਟਾਉਣ ਲਈ ਲਗਾਤਾਰ ਸਿਸਟਮ ਲਗਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
500 ਤੋਂ ਵੱਧ ਪੈਟਰੋਲ ਪੰਪ ਹੋਏ ਖਾਲੀ, ਜਨਤਾ ਪਰੇਸ਼ਾਨ; ਆਸਟ੍ਰੇਲੀਆ 'ਚ ਤੇਲ ਦਾ ਗੰਭੀਰ ਸੰਕਟ
NEXT STORY