ਮੈਕਸੀਕੋ ਸਿਟੀ : ਟਿਕਟਾਕ ਵੀਡੀਓ ਬਣਾਉਣ ਦੇ ਚੱਕਰ ਵਿਚ ਹੁਣ ਤੱਕ ਕਈ ਲੋਕ ਆਪਣੀ ਜਾਨ ਗਵਾ ਚੁੱਕੇ ਹਨ। ਇਸੇ ਤਰ੍ਹਾਂ ਹੁਣ ਤਾਜ਼ਾ ਮਾਮਲਾ ਮੈਕਸੀਕੋ ਦੇ ਚਿਹੁਹੁਆ ਸੂਬੇ ਤੋਂ ਸਾਹਮਣੇ ਆਇਆ ਹੈ, ਜਿੱਥੇ ਟਿਕਟਾਕ ਵੀਡੀਓ ਬਣਾਉਂਦੇ ਸਮੇਂ ਗਲਤੀ ਨਾਲ ਗੋਲੀ ਲੱਗਣ ਕਾਰਨ ਇਕ ਮੈਕਸੀਕਨ ਕੁੜੀ ਦੀ ਮੌਤ ਹੋ ਗਈ। 20 ਸਾਲਾ ਕੁੜੀ ਨੂੰ ਉਨ੍ਹਾਂ ਦੇ 10 ਸਾਥੀ ਕਿਡਨੈਪ ਕਰਣ ਦੀ ਕੋਸ਼ਿਸ਼ ਕਰਦੇ ਹੋਏ ਵੀਡੀਓ ਬਣਾ ਰਹੇ ਸਨ ਅਤੇ ਇਸ ਦੌਰਾਨ ਗੋਲੀ ਲੱਗਣ ਨਾਲ ਉਸ ਦੀ ਮੌਤ ਹੋ ਗਈ। ਅਰੇਲਿਨ ਮਾਰਟਿੰਜ ਨਾਮਕ ਕੁੜੀ ਨੂੰ ਛੋਟੇ ਫ਼ਾਰਮ ਹਾਊਸ ਵਿਚ ਹੱਥ ਬੱਝੇ ਹੋਣ ਤੋਂ ਇਲਾਵਾ ਅੱਖਾਂ 'ਤੇ ਪੱਟੀ ਬੰਨ੍ਹੇ ਵਿਖਾਇਆ ਗਿਆ।
ਡੇਲੀ ਮੇਲ 'ਚ ਛਪੀ ਇਕ ਖ਼ਬਰ ਮੁਤਾਬਕ ਬੰਧਕ ਦੀ ਭੂਮਿਕਾ ਨਿਭਾਉਣ ਵਾਲੀ ਕੁੜੀ ਕੋਲ ਉਸ ਦੀ ਮਾਂ ਨੂੰ ਬੈਠੇ ਵਿਖਾਇਆ ਗਿਆ। ਇਸ ਦੇ ਬਾਅਦ ਇਕ ਦੂਜੇ ਵਿਅਕਤੀ ਨੇ ਖੇਡ-ਖੇਡ ਵਿਚ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਤੀਜੇ ਵਿਅਕਤੀ ਨੂੰ ਹਵਾ ਵਿਚ ਆਟੋਮੈਟਿਕ ਹਥਿਆਰ ਲਹਿਰਾਉਂਦੇ ਹੋਏ ਵੇਖਿਆ ਗਿਆ। ਇਸ ਦੇ ਕੁੱਝ ਦੇਰ ਬਾਅਦ ਹੀ ਮਾਰਟਿੰਜ ਦੀ ਗੋਲੀ ਲੱਗਣ 'ਤੇ ਮੌਤ ਹੋ ਜਾਂਦੀ ਹੈ। ਇਸ ਦੇ ਬਾਅਦ ਵੀਡੀਓ ਬਣਾ ਰਹੇ ਲੋਕ ਉਥੋਂ ਦੌੜ ਗਏ। ਪੁਲਸ ਅਨੁਸਾਰ ਇਨ੍ਹਾਂ ਚੋਂ ਇਕ ਵਿਅਕਤੀ ਉੱਥੇ ਰਿਹਾ ਅਤੇ ਪੁਲਸ ਨੂੰ ਫੋਨ ਕਰਕੇ ਇਸ ਦੀ ਜਾਣਕਾਰੀ ਦਿੱਤੀ। ਉਸ ਦੇ ਬਾਅਦ ਉਹ ਵੀ ਉੱਥੋਂ ਗਾਇਬ ਹੋ ਗਿਆ।
ਪੁਲਸ ਨੂੰ ਉਨ੍ਹਾਂ ਲੋਕਾਂ ਦੀ ਭਾਲ ਹੈ ਜਿਨ੍ਹਾਂ ਨੇ ਵੀਡੀਓ ਸ਼ੂਟ ਕਰਦੇ ਹੋਏ ਇਸ ਘਟਨਾ ਨੂੰ ਅੰਜਾਮ ਦਿੱਤਾ। ਜਿਨ੍ਹਾਂ ਲੋਕਾਂ ਨੇ ਅਜਿਹਾ ਕੀਤਾ ਉਹ ਬੰਦੂਕ ਲੈ ਕੇ ਸੋਚ ਰਹੇ ਸਨ ਕਿ ਇਹ ਲੋਡੇਡ ਨਹੀਂ ਹੈ ਅਤੇ ਕੁੜੀ ਨੂੰ ਗੋਲੀ ਮਾਰ ਦਿੱਤੀ। ਚਿਹੁਹੁਆ ਸਟੇਟ ਅਟਾਰਨੀ ਜਨਰਲ ਨੇ ਕਿਹਾ ਹੈ ਕਿ ਜੇਕਰ ਕੋਈ ਇਸ ਘੱਟ ਲਈ ਜ਼ਿੰਮੇਦਾਰ ਹੈ ਤਾਂ ਉਸ ਨੂੰ ਜਵਾਬ ਦੇਣਾ ਹੋਵੇਗਾ। ਸੋਮਵਾਰ ਨੂੰ ਮ੍ਰਿਤਕ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਵੀਡੀਓ ਸੰਦੇਸ਼ 'ਚ ਬੋਲੇ ਟਰੰਪ : ਕੋਰੋਨਾਵਾਇਰਸ ਮਹਾਮਾਰੀ ਦੀ ਚੀਨ ਨੂੰ ਵੱਡੀ ਕੀਮਤ ਚੁਕਾਉਣਾ ਪਵੇਗੀ
NEXT STORY