ਮੈਕਸੀਕੋ ਸਿਟੀ (ਬਿਊਰੋ): ਦੁਨੀਆ ਭਰ ਵਿਚ ਫੈਲੀ ਜਾਨਲੇਵਾ ਬੀਮਾਰੀ ਕੋਰੋਨਾ ਤੋਂ ਬਚਾਅ ਲਈ ਟੀਕਾਕਰਨ ਮੁਹਿੰਮ ਜਾਰੀ ਹੈ। ਇਸ ਦੌਰਾਨ ਇਹਨਾਂ ਟੀਕਿਆਂ ਦੇ ਪ੍ਰਭਾਵ ਸੰਬੰਧੀ ਕੁਝ ਖ਼ਬਰਾਂ ਸੁਰਖੀਆਂ ਵਿਚ ਹਨ। ਤਾਜ਼ਾ ਮਾਮਲੇ ਵਿਚ ਮੈਕਸੀਕੋ ਵਿਚ ਫਾਈਜ਼ਰ ਦੀ ਕੋਰੋਨਾ ਵੈਕਸੀਨ ਲਗਵਾਉਣ ਦੇ ਬਾਅਦ ਗੰਭੀਰ ਰੂਪ ਨਾਲ ਬੀਮਾਰ ਹੋਈ ਡਾਕਟਰ ਬੀਬੀ ਕਾਰਲਾ ਸੇਸੇਲਿਆ ਪੇਰੇਜ਼ ਨੂੰ ਲਕਵਾ ਮਾਰ ਗਿਆ ਹੈ। ਡਾਕਟਰ ਨੂੰ ਵੈਕਸੀਨ ਲਗਾਉਣ ਦੇ ਅੱਧੇ ਘੰਟੇ ਦੇ ਅੰਦਰ ਹੀ ਸਰੀਰ 'ਤੇ ਦਾਣੇ ਹੋਣ, ਜਕੜਨ, ਕਮਜ਼ੋਰੀ ਅਤੇ ਸਾਹ ਲੈਣ ਵਿਚ ਮੁਸ਼ਕਲ ਦੇ ਬਾਅਦ ਆਈ.ਸੀ.ਯੂ. ਵਿਚ ਦਾਖਲ ਕਰਾਇਆ ਗਿਆ ਸੀ। ਬੀਮਾਰ ਡਾਕਟਰ ਦੇ ਪਰਿਵਾਰ ਵਾਲਿਆਂ ਨੇ ਅਪੀਲ ਕੀਤੀ ਹੈ ਕਿ ਵੈਕਸੀਨ ਦੇ ਇਸ ਤਰ੍ਹਾਂ ਦੇ ਗੰਭੀਰ ਪ੍ਰਭਾਵ ਨੂੰ ਲੈ ਕੇ ਹੋਰ ਜਾਂਚ ਦੀ ਲੋੜ ਹੈ।
ਇਸ ਵਿਚ ਮੈਕਸੀਕੋ ਦੇ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਉਸ ਨੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਡਾਕਟਰ ਕਾਰਲਾ ਦੇ ਦਿਮਾਗ ਅਤੇ ਸਪਾਇਨਲ ਕੋਰਡ ਵਿਚ ਸੋਜ ਦਾ ਇਲਾਜ ਕੀਤਾ ਗਿਆ ਹੈ। ਵੈਕਸੀਨ ਲੱਗਣ ਤੋਂ ਪਹਿਲਾਂ ਡਾਕਟਰ ਕਾਰਲਾ ਨੂੰ ਇਕ ਐਂਟੀਬਾਇਓਟਿਕ ਤੋਂ ਐਲਰਜੀ ਸੀ। ਇਸ ਐਂਟੀਬਾਇਓਟਿਕ ਨਾਲ ਵੀ ਡਾਕਟਰ ਨੂੰ ਇਸ ਤਰ੍ਹਾਂ ਦੇ ਗੰਭੀਰ ਨਤੀਜੇ ਦਾ ਸਾਹਮਣਾ ਕਰਨ ਦਾ ਖਦਸ਼ਾ ਹੈ।
ਪੜ੍ਹੋ ਇਹ ਅਹਿਮ ਖਬਰ- ਪੱਛਮੀ ਆਸਟ੍ਰੇਲੀਆ 'ਚ ਸਿੱਖਾਂ ਨੇ ਭਾਰਤੀ ਕਿਸਾਨੀ ਅੰਦੋਲਨ ਦੀ ਹਮਾਇਤ ਲਈ ਕੀਤਾ ਸਲੀਪ ਆਊਟ
ਹੋਰ ਸ਼ੋਧ ਦੀ ਲੋੜ
ਸਿਹਤ ਮੰਤਰਾਲੇ ਨੇ ਕਿਹਾ,''ਅਸੀਂ ਇਸ ਗੱਲ 'ਤੇ ਜ਼ੋਰ ਨਹੀਂ ਦੇ ਰਹੇ ਹਾਂ ਕਿ ਡਾਕਟਰ ਕਾਰਲਾ ਨੂੰ ਲਕਵਾ ਵੈਕਸੀਨ ਦੇ ਕਾਰਨ ਹੋਇਆ ਹੈ। ਫਿਰ ਵੀ ਇਹ ਸਪਸ਼ੱਟ ਕਰਨਾ ਜ਼ਰੂਰੀ ਹੈ ਕਿ ਇਸ ਦਾ ਵੈਕਸੀਨ ਲਗਾਉਣ ਨਾਲ ਸੰਬੰਧ ਹੈ ਜਾਂ ਨਹੀਂ। ਅਸੀਂ ਇਹ ਦਲੀਲ ਨਹੀਂ ਦੇ ਰਹੇ ਹਾਂ ਕਿ ਵੈਕਸੀਨ ਦੇ ਕਾਰਨ ਲਕਵਾ ਮਾਰਿਆ। ਇਸ ਦੀ ਪੁਸ਼ਟੀ ਕਰਨ ਲਈ ਇਕ ਸ਼ੋਧ ਦੀ ਲੋੜ ਹੈ।'' ਉੱਧਰ ਡਾਕਟਰ ਕਾਰਲਾ ਦੇ ਰਿਸ਼ਤੇਦਾਰ ਕਾਰਲੋਸ ਨੇ ਕਿਹਾ ਕਿ ਸਾਡੇ ਪਰਿਵਾਰ ਨੇ ਇਹ ਫ਼ੈਸਲਾ ਕੀਤਾ ਹੈ ਕਿ ਲੋਕਾਂ ਨੂੰ ਵੈਕਸੀਨ ਦੇ ਪ੍ਰਤੀ ਨਿਰਾਸ਼ ਨਾ ਕੀਤਾ ਜਾਵੇ। ਨਾਲ ਹੀ ਇਹ ਯਕੀਨੀ ਕੀਤਾ ਜਾਵੇ ਕਿ ਡਾਕਟਰ ਕਾਰਲਾ ਦਾ ਠੀਕ ਢੰਗ ਨਾਲ ਇਲਾਜ ਹੋਵੇ ਅਤੇ ਉਹਨਾਂ ਦੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇ ਤਾਂ ਜੋ ਭਵਿੱਖ ਵਿਚ ਅਜਿਹੀ ਘਟਨਾ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ।
ਇਸ ਤੋਂ ਪਹਿਲਾਂ ਸਿਹਤ ਮੰਤਰਾਲੇ ਨੇ ਕਿਹਾ ਸੀ ਕਿ 32 ਸਾਲਾ ਡਾਕਟਰ ਕਾਰਲਾ ਨੂੰ ਫਾਈਜ਼ਰ ਦੀ ਕੋਰੋਨਾਵਾਇਰਸ ਵੈਕਸੀਨ ਲਗਾਈ ਗਈ ਸੀ। ਉਹਨਾਂ ਨੂੰ ਵੈਕਸੀਨ ਲਗਾਉਣ ਦੇ ਅੱਧੇ ਘੰਟੇ ਦੇ ਅੰਦਰ ਹੀ ਕੁਝ ਮੁਸ਼ਕਲਾਂ ਹੋਈਆਂ, ਜਿਸ ਕਾਰਨ ਉਹਨਾਂ ਨੂੰ ਆਈ.ਸੀ.ਯੂ. ਵਿਚ ਦਾਖਲ ਕੀਤਾ ਗਿਆ। ਡਾਕਟਰ 'ਤੇ ਜਦੋਂ ਵੈਕਸੀਨ ਦਾ ਅਸਰ ਹੋਇਆ ਉਸ ਸਮੇਂ ਉਹ ਟੀਕਾ ਲਗਾਉਣ ਵਾਲਿਆਂ ਦੀ ਨਿਗਰਾਨੀ ਵਿਚ ਸੀ। ਹੁਣ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਇੱਥੇ ਦੱਸ ਦਈਏ ਕਿ ਬੀਤੇ ਦਿਨ ਵੀ ਅਜਿਹੀ ਹੀ ਖ਼ਬਰ ਸਾਹਮਣੇ ਆਈ ਸੀ। ਜਿਸ ਵਿਚ ਪੁਰਤਗਾਲ ਦੀ 41 ਸਾਲਾ ਇਕ ਸਿਹਤ ਵਰਕਰ ਸੋਨੀਆ ਅਸੇਵੇਡੋ ਦੀ ਫਾਈਜ਼ਰ ਦੀ ਕੋਰੋਨਾ ਵੈਕਸੀਨ ਲਗਵਾਉਣ ਦੇ 48 ਘੰਟੇ ਦੇ ਅੰਦਰ ਹੀ ਮੌਤ ਹੋ ਗਈ ਸੀ। ਭਾਵੇਂਕਿ ਉਹਨਾਂ ਦੀ ਮੌਤ ਅਚਾਨਕ ਹੋ ਗਈ ਫਿਲਹਾਲ ਉਹਨਾਂ ਦੇ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।
ਖ਼ੁਸ਼ਖ਼ਬਰੀ : UK ਦੇ ਪੋਸਟ-ਬ੍ਰੈਕਸਿਟ ਅਧੀਨ ਹੁਣ ਅਪਲਾਈ ਹੋ ਸਕਦੈ ‘ਵਰਕ ਵੀਜ਼ਾ ਐਪਲੀਕੇਸ਼ਨਜ਼’
NEXT STORY