ਪਰਥ (ਜਤਿੰਦਰ ਗਰੇਵਾਲ): ਪਰਥ ਸਿੱਖ ਗੁਰਦੁਆਰਾ ਕੈਨਿੰਗਵੇਲ ਵਿਖੇ ਅੱਜ ਪੱਛਮੀ ਆਸਟ੍ਰੇਲੀਆ ਦੇ ਸਿੱਖਾਂ ਵੱਲੋਂ ਭਾਰਤੀ ਕਿਸਾਨਾਂ ਦੇ ਅੰਦੋਲਨ ਦੀ ਹਮਾਇਤ ਲਈ ਰਾਤੀਂ ਖੁੱਲੇ ਆਸਮਾਨ ਹੇਠ ਸਲੀਪ ਆਊਟ ਕੀਤਾ ਗਿਆ। ਜਿਸਦਾ ਸਿੱਧਾ ਪ੍ਰਸਾਰਣ ਤਰੰਗ ਰੇਡੀਓ ਪਰਥ ਦੁਆਰਾ ਰਾਤੀਂ 09.00 ਵਜੇ ਤੋਂ ਲਗਾਤਾਰ ਸਵੇਰ ਤੱਕ ਦਿਖਾਇਆ ਗਿਆ।
ਸਭ ਤੋਂ ਪਹਿਲਾਂ ਗੁਰੂ-ਘਰ ਦੇ ਮੁੱਖ ਗ੍ਰੰਥੀ ਭਾਈ ਸੁਖਿਵੰਦਰ ਸਿੰਘ ਖਾਲਸਾ ਅਤੇ ਸਮੂਹ ਸਿੱਖ ਸੰਗਤ ਨੇ ਦਿੱਲੀ ਕਿਸਾਨ ਧਰਨੇ ਤੇ ਬੈਠੇ ਕਿਸਾਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਸਟੇਜ ਦੀ ਸੰਚਾਲਨਾ ਆਰ.ਜੇ. ਪਰਮਿੰਦਰ ਕੌਰ ਨੇ ਨਿਭਾਈ।
ਪਰਥ ਦੇ ਦੋਵੇਂ ਘਰਾਂ ਦੇ ਮੁੱਖ ਪ੍ਰਬੰਧਕ ਦੇਵ ਰਾਜ ਸਿੰਘ ਅਤੇ ਨਵਤੇਜ ਕੌਰ ਉੱਪਲ ਸਮੇਤ ਜਰਨੈਲ ਸਿੰਘ ਭੌਰ, ਹਰਮਹਿੰਦਰ ਸਿੰਘ ਧੰਮੂ, ਹੈਰੀ ਗਿੱਲ ਅਤੇ ਵਿਰਕ ਬੁੰਗੇਵਾਲਾ ਸਾਰੇ ਹੀ ਬੁਲਾਰਿਆ ਨੇ ਕਿਸਾਨੀ ਘੋਲ ਦੀ ਪੁਰਜੋਰ ਹਮਾਇਤ ਕਰਦੇ ਹੋਏ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਖੇਤੀ ਤੇ ਮੰਡੀਕਰਨ ਦੇ ਸੁਧਾਰ ਹੇਠ ਲਾਗੂ ਕੀਤੇ ਤਿੰਨ ਕਿਸਾਨ ਮਾਰੂ ਕਾਲੇ ਕਾਨੂੰਨ ਰੱਦ ਕਰਨ ਦੀ ਅਪੀਲ ਕੀਤੀ।
ਸੈਕੜੇਂ ਹੀ ਪਰਿਵਾਰਾਂ ਨੇ ਬੱਚਿਆਂ ਸਮੇਤ ਖੁੱਲੇ ਆਸਮਾਨ ਹੇਠ ਰਾਤ ਬਿਤਾਈ।
ਨੋਟ- ਆਸਟ੍ਰੇਲੀਆ ਵਿਚ ਕਿਸਾਨ ਅੰਦੋਲਨ ਨੂੰ ਮਿਲੇ ਸਮਰਥਨ ਬਾਰੇ ਦੱਸੋ ਆਪਣੀ ਰਾਏ।
ਕੈਲੀਫੋਰਨੀਆ : ਬਿਜਲੀ ਸਪਲਾਈ ਬੰਦ ਹੋਣ ਕਾਰਨ ਐਮਰਜੈਂਸੀ ਆਧਾਰ 'ਤੇ ਲਗਾਏ ਕੋਰੋਨਾ ਟੀਕੇ
NEXT STORY