ਮੈਕਸੀਕੋ ਸਿਟੀ,(ਭਾਸ਼ਾ)— ਮੈਕਸੀਕੋ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਆਂਦਰੇਸ ਮੈਨੁਏਲ ਲੋਪੇਜ ਓਬ੍ਰਾਡੋਰ ਨੇ ਸ਼ੁੱਕਰਵਾਰ ਨੂੰ ਨਵੀਂ ਚੁਣੀ ਗਈ ਅਥਾਰਟੀ ਵਲੋਂ ਉਨ੍ਹਾਂ ਦੀ ਪਾਰਟੀ 'ਤੇ ਲਾਏ ਗਏ ਇਕ ਕਰੋੜ ਡਾਲਰ ਦੇ ਜੁਰਮਾਨੇ ਨੂੰ ਬਦਲੇ ਦੀ ਕਾਰਵਾਈ ਦੱਸਿਆ ਹੈ। ਓਬ੍ਰਾਡੋਰ ਨੇ ਰਾਜਧਾਨੀ ਮੈਕਸੀਕੋ ਸਿਟੀ 'ਚ ਆਪਣੇ ਦਫਤਰ ਦੇ ਬਾਹਰ ਕਿਹਾ,''ਇਹ ਬਦਲੇ ਦੀ ਕਾਰਵਾਈ ਹੈ। ਰਾਸ਼ਟਰੀ ਇਲੈਕਟੋਰਲ ਇੰਸਟੀਚਿਊਟ ਪੱਖਪਾਤ ਦੀ ਕਾਰਵਾਈ ਕਰ ਰਹੀ ਹੈ। ਉਹ ਅਜਿਹਾ ਇਸ ਲਈ ਕਰ ਰਹੀ ਹੈ ਕਿਉਂਕਿ ਉਹ ਸੱਚਾਈ ਨੂੰ ਸਵੀਕਾਰ ਨਹੀਂ ਕਰ ਪਾ ਰਹੀ।
ਓਬ੍ਰਾਡੋਰ ਨੇ ਕਿਹਾ ਕਿ ਆਈ. ਐੱਨ. ਈ. ਵਲੋਂ ਲਾਏ ਗਏ ਜੁਰਮਾਨੇ ਦੇ ਖਿਲਾਫ ਖੱਬੇ ਪੱਖੀ ਪਾਰਟੀ ਰਾਸ਼ਟਰੀ ਰੀਜੈਨਰੇਸ਼ਨ ਮੂਵਮੈਂਟ (ਮੋਰੇਨਾ) ਅਦਾਲਤ ਦਾ ਦਰਵਾਜ਼ਾ ਖੜਕਾਵੇਗੀ। ਬੁੱਧਵਾਰ ਨੂੰ ਆਈ. ਐੱਨ. ਈ. ਨੇ ਮੋਰੇਨਾ 'ਤੇ ਇਕ ਟਰੱਸਟ ਦੇ ਗਠਨ ਨੂੰ ਲੈ ਕੇ ਜੁਰਮਾਨਾ ਲਗਾਇਆ ਹੈ। ਪਾਰਟੀ ਦਾ ਕਹਿਣਾ ਹੈ ਕਿ ਇਸ ਟਰੱਸਟ ਦਾ ਗਠਨ ਭੂਚਾਲ ਪੀੜਤਾਂ ਦੀ ਮਦਦ ਲਈ ਕੀਤਾ ਗਿਆ। ਇਸ ਦੇ ਉਲਟ ਆਈ.ਐੱਨ.ਈ ਦਾ ਕਹਿਣਾ ਹੈ ਕਿ ਮੋਰੇਨਾ 'ਚ ਪੈਸਿਆਂ ਦੇ ਲੈਣ-ਦੇਣ ਦਾ ਹਿਸਾਬ ਅਪਾਰਦਰਸ਼ੀ ਹੈ ਅਤੇ ਪਾਰਟੀ ਨੇ ਨਿਯਮਾਂ ਦਾ ਉਲੰਘਣ ਕੀਤਾ ਹੈ।
ਕੈਨੇਡਾ 'ਚ ਸਥਾਪਤ 107 ਸਾਲ ਪੁਰਾਣੇ ਗੁਰਦੁਆਰਾ ਸਾਹਿਬ ਦੇ ਕਰੋ ਦਰਸ਼ਨ (ਵੀਡੀਓ)
NEXT STORY