ਨਵੀਂ ਦਿੱਲੀ : ਸਾਬਕਾ ਪੌਰਨ ਸਟਾਰ ਮੀਆ ਖਲੀਫਾ ਨੇ ਹਾਲ ਹੀ ਵਿਚ ਭਾਰਤ ਵਿਚ ਚੱਲ ਰਹੇ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਟਵੀਟ ਕੀਤਾ ਸੀ। ਮੀਆ ਦੇ ਟਵੀਟ ਦੇ ਬਾਅਦ ਸੋਸ਼ਲ ਮੀਡੀਆ ’ਤੇ ਕਈ ਲੋਕਾਂ ਨੇ ਉਨ੍ਹਾਂ ਨੂੰ ਭਾਰਤ ਦੇ ਮੁੱਦੇ ’ਤੇ ਨਾ ਬੋਲਣ ਦੀ ਸਲਾਹ ਵੀ ਦੇ ਦਿੱਤੀ। ਉਥੇ ਹੀ ਵੀਰਵਾਰ ਨੂੰ ਯੂਨਾਈਟਡ ਹਿੰਦੂ ਫਰੰਟ ਨਾਮ ਦੇ ਇਕ ਗਰੁੱਪ ਨੇ ਦਿੱਲੀ ਵਿਚ ਮੀਅ ਖ਼ਲੀਫਾ ਸਮੇਤ ਅਮਰੀਕੀ ਪੌਪ ਸਟਾਰ ਰਿਹਾਨਾ ਅਤੇ ਗ੍ਰੇਟਾ ਥਨਬਰਗ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਪ੍ਰਰਦਸ਼ਨਕਾਰੀਆਂ ਨੇ ਹੱਥਾਂ ਵਿਚ ਪੋਸਟਰ ਫੜੇ ਹੋਏ ਸਨ, ਜਿਸ ਵਿਚ ਲਿਖਿਆ ਸੀ Miya Khalifa Regains Consciousness। ਖ਼ਬਰਾਂ ਦੀ ਮੰਨੋ ਤਾਂ ਇਸ ਦਾ ਮਤਲਬ ਸੀ ਮੀਆ ਖਲੀਫਾ ਹੋਸ਼ ਵਿਚ ਆਓ। ਹੁਣ ਮੀਆ ਖ਼ਲੀਫਾ ਨੇ ਇਸ ਪ੍ਰਦਰਸ਼ਨ ਦਾ ਜਵਾਬ ਦਿੱਤਾ ਹੈ।
ਇਹ ਵੀ ਪੜ੍ਹੋ: ਗੌਹਰ ਖਾਨ ਨੇ ਵੀ ਕਿਸਾਨਾਂ ਦੇ ਹੱਕ ’ਚ ਬੁਲੰਦ ਕੀਤੀ ਆਵਾਜ਼, ਰਿਹਾਨਾ ਅਤੇ ਗ੍ਰੇਟਾ ਦੇ ਵਿਰੋਧੀਆਂ ’ਤੇ ਲਾਏ ਤਵੇ
ਮੀਆ ਨੇ ਯੂਨਾਈਟਡ ਹਿੰਦੂ ਫਰੰਟ ਦੇ ਪ੍ਰਦਰਸ਼ਨਕਾਰੀਆਂ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, ‘ਮੈਂ ਇਸ ਗੱਲ ਦੀ ਪੁਸ਼ਟੀ ਕਰ ਰਹੀ ਹਾਂ ਕਿ ਮੈਨੂੰ ਹੋਸ਼ ਆ ਗਿਆ ਹੈ ਅਤੇ ਮੈਂ ਤੁਹਾਡੀ ਚਿੰਤਾ ਲਈ ਧੰਨਵਾਦ ਕਰਦੀ ਹਾਂ, ਜਿਸ ਦੀ ਕੋਈ ਜ਼ਰੂਰਤ ਨਹੀਂ ਸੀ। ਉਂਝ ਮੈਂ ਅਜੇ ਵੀ ਕਿਸਾਨਾਂ ਨਾਲ ਖੜੀ ਹਾਂ।’
ਦੱਸ ਦੇਈਏ ਕਿ ਮੀਆ ਨੇ ਕਿਸਾਨਾਂ ਦੇ ਸਮਰਥਨ ਵਿਚ ਬੀਤੇ ਦਿਨ ਆਪਣੀ ਇੰਸਟਾ ਸਟੋਰੀ ਵਿਚ ਕਿਸਾਨ ਅੰਦੋਲਨ ਦੀ ਤਸਵੀਰ ਸਾਂਝੀ ਕੀਤੀ ਸੀ। ਇਸ ਵਿਚ ਇਕ ਪ੍ਰਦਰਸ਼ਕਾਰੀ ਨੇ ਪੋਸਟਰ ਫੜਿਆ ਹੋਇਆ ਹੈ, ਜਿਸ ਵਿਚ ਲਿਖਿਆ ਹੈ- ਕਿਸਾਨਾਂ ਨੂੰ ਮਾਰਨਾ ਬੰਦ ਕਰੋ। ਤਸਵੀਰ ਦੇ ਹੇਠਾਂ ਕੈਪਸ਼ਨ ਵਿਚ ਲਿਖਿਆ ਹੈ- ‘ਕਸਾਨ ਅੰਦੋਲਨ ਦੇ ਦੌਰਾਨ ਦਿੱਲੀ ਵਿਚ ਇੰਟਰਨੈਟ ਬੰਦ ਕਰ ਦਿੱਤਾ ਗਿਆ ਹੈ। ਇਹ ਕੀ ਚੱਲ ਰਿਹਾ ਹੈ।’ ਇਸ ਤੋਂ ਇਲਾਵਾ ਮੀਆ ਨੇ ਟਵਿੱਟਰ ’ਤੇ ਵੀ ਕਿਸਾਨ ਅੰਦੋਲਨ ਦੀ ਤਸਵੀਰ ਸਾਂਝੀ ਕੀਤੀ ਸੀ। ਉਨ੍ਹਾਂ ਨੇ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਦੋ ਟਵੀਟ ਕੀਤੇ ਸਨ। ਇਕ ਟਵੀਟ ਵਿਚ ਉਨ੍ਹਾਂ ਨੇ ਲਿਖਿਆ ਸੀ- ‘ਕਿਹੜਾ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਹੈ? ਉਨ੍ਹਾਂ ਨੇ ਨਵੀਂ ਦਿੱਲੀ ਦੇ ਨੇੜੇ ਇੰਟਰਨੈਟ ਬੰਦ ਕਰ ਦਿੱਤਾ ਹੈ।#FarmersProtest।
ਇਹ ਵੀ ਪੜ੍ਹੋ: ਕਿਸਾਨ ਅੰਦੋਲਨ ’ਤੇ ਸਲਮਾਨ ਖਾਨ ਨੇ ਤੋੜੀ ਚੁੱਪੀ, ਕਿਹਾ- ਜੋ ਸਹੀ ਹੈ ਉਹੀ ਹੋਣਾ ਚਾਹੀਦਾ ਹੈ
ਇਹ ਵੀ ਪੜ੍ਹੋ: ਮੋਦੀ ਦੇ ਇਕ ਫੋਨ ਕਾਲ ਦੀ ਦੂਰੀ ਵਾਲੇ ਬਿਆਨ ’ਤੇ ਟਿਕੈਤ ਦਾ ਪਲਟਵਾਰ, PM ਦਾ ਫੋਨ ਨੰਬਰ ਕੀ ਹੈ?
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਅਮਰੀਕਾ ਦੇ ਤਿੰਨ ਸ਼ਹਿਰਾਂ ਦੇ ਮੇਅਰ ਡਟੇ ਭਾਰਤੀ ਕਿਸਾਨਾਂ ਦੇ ਹੱਕ 'ਚ
NEXT STORY