ਬਿਜ਼ਨੈੱਸ ਡੈਸਕ- ਦੁਨੀਆ ਦੀਆਂ ਚੋਟੀ ਦੀਆਂ ਕੰਪਨੀਆਂ 'ਚ ਸ਼ਾਮਲ ਮਾਈਕ੍ਰੋਸਾਫਟ ਨੇ 1,900 ਕਰਮਚਾਰੀਆਂ ਨੂੰ ਨੌਕਰੀਆਂ ਤੋਂ ਹਟਾਉਣ ਦਾ ਫੈਸਲਾ ਕੀਤਾ ਹੈ। ਜਾਣਕਾਰੀ ਮੁਤਾਬਕ ਇਹ ਛਾਂਟੀ ਮੁੱਖ ਤੌਰ 'ਤੇ ਗੇਮਿੰਗ ਸੈਕਸ਼ਨ 'ਐਕਟੀਵਿਜ਼ਨ ਬਲਿਜ਼ਰਡ' 'ਚ ਕੀਤੀ ਜਾ ਰਹੀ ਹੈ, ਪਰ ਇਸ ਦਾ ਅਸਰ 'ਐਕਸ ਬਾਕਸ' ਅਤੇ 'ਜ਼ੈਨੀਮੈਕਸ' ਦੇ ਕਰਮਚਾਰੀਆਂ 'ਤੇ ਵੀ ਦਿਖੇਗਾ।
ਇਹ ਛਾਂਟੀ ਮਾਈਕ੍ਰੋਸਾਫਟ ਦੇ ਗੇਮਿੰਗ ਸੈਕਸ਼ਨ ਦੇ ਕੁੱਲ ਕਰਮਚਾਰੀਆਂ (ਲਗਭਗ 22,000) ਦਾ ਲਗਭਗ 8 ਫ਼ੀਸਦੀ ਹਿੱਸਾ ਬਣਦਾ ਹੈ। ਮਾਈਕ੍ਰੋਸਾਫ਼ਟ ਗੇਮਿੰਗ ਸੈਕਸ਼ਨ ਦੇ ਸੀ.ਈ.ਓ. ਫਿਲ ਸਪੈਂਸਰ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਫ਼ੈਸਲਾ ਕੰਪਨੀ ਦੀ ਬਿਹਤਰੀ ਲਈ ਲਿਆ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇੰਨੇ ਕਰਮਚਾਰੀਆਂ ਨੂੰ ਇਕੱਠੇ ਛੱਡਣਾ ਇਕ ਮੁਸ਼ਕਲ ਤੇ ਦਰਦਾਨਕ ਫੈਸਲਾ ਹੈ।
ਮਾਈਕ੍ਰੋਸਾਫਟ ਦੇ ਇਸ ਫੈਸਲੇ ਤੋਂ ਬਾਅਦ ਬਲਿਜ਼ਰਡ ਦੇ ਪ੍ਰਧਾਨ ਮਾਈਕ ਯਾਬਰਾ ਨੇ ਵੀ ਕੰਪਨੀ ਛੱਡਣ ਦਾ ਫੈਸਲਾ ਕਰ ਲਿਆ ਹੈ। ਮਾਈਕ ਇਸ ਤੋਂ ਪਹਿਲਾਂ ਲਗਭਗ 20 ਸਾਲ ਤੱਕ ਮਾਈਕ੍ਰੋਸਾਫ਼ਟ ਕੰਪਨੀ 'ਚ ਵੀ ਕੰਮ ਕਰ ਚੁੱਕਾ ਹੈ। ਬਲਿਜ਼ਰਡ 'ਚ ਇਸ ਵੱਡੀ ਛਾਂਟੀ ਤੋਂ ਬਾਅਦ ਉਸ ਨੇ ਵੀ 'ਐਕਸ' 'ਤੇ ਇਕ ਪੋਸਟ ਸਾਂਝੀ ਕਰ ਕੇ ਕੰਪਨੀ ਛੱਡਣ ਦਾ ਐਲਾਨ ਕੀਤਾ।
ਚੀਨ, ਸਿੰਗਾਪੁਰ ਨੇ ਆਪਸੀ 'ਵੀਜ਼ਾ ਛੋਟ' ਸਮਝੌਤੇ 'ਤੇ ਕੀਤੇ ਦਸਤਖ਼ਤ
NEXT STORY