ਵਾਸ਼ਿੰਗਟਨ— ਅੱਤਵਾਦ ਦੇ ਮਸਲੇ 'ਤੇ ਅਮਰੀਕਾ ਨੇ ਪਾਕਿਸਤਾਨ ਨੂੰ ਫਿਰ ਸਖਤ ਸੰਦੇਸ਼ ਦਿੱਤਾ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕਿਹਾ ਹੈ ਕਿ ਪਾਕਿਸਤਾਨ ਜੇਕਰ ਅਫਗਾਨਿਸਤਾਨ ਨਾਲ ਲੱਗਦੀ ਆਪਣੀ ਪੱਛਮੀ ਸਰਹੱਦ 'ਤੇ ਅੱਤਵਾਦ 'ਤੇ ਰੋਕ ਲਗਾਉਣ 'ਚ ਇਮਾਨਦਾਰੀ ਨਹੀਂ ਦਿਖਾਉਂਦਾ ਤਾਂ ਉਸ ਨੂੰ ਇਸ ਦੇ ਲਈ ਜ਼ਿੰਮੇਦਾਰ ਠਹਿਰਾਇਆ ਜਾਵੇਗਾ।
ਪੋਂਪੀਓ ਨੇ ਮੰਗਲਵਾਰ ਨੂੰ ਇਥੇ ਕਿਹਾ ਕਿ ਜਦੋਂ ਉਹ ਬੀਤੇ ਸਤੰਬਰ 'ਚ ਇਸਲਾਮਾਬਾਦ ਦੇ ਦੌਰੇ 'ਤੇ ਗਏ ਸਨ ਤਾਂ ਉਨ੍ਹਾਂ ਨੇ ਇਹ ਸੰਦੇਸ਼ ਪਾਕਿਸਤਾਨੀ ਅਗਵਾਈ ਨੂੰ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਅਸੀਂ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਦੱਖਣ-ਮੱਧ ਏਸ਼ੀਆ ਨੂੰ ਲੈ ਕੇ ਅਮਰੀਕੀ ਨੀਤੀ 'ਚ ਕੋਈ ਬਦਲਾਅ ਨਹੀਂ ਆਇਆ ਹੈ। ਅਸੀਂ ਇਹ ਉਮੀਦ ਕਰਦੇ ਹਾਂ ਕਿ ਪਾਕਿਸਤਾਨ ਆਪਣੀ ਪੱਛਮੀ ਸਰਹੱਦ 'ਤੇ ਅੱਤਵਾਦੀਆਂ ਨੂੰ ਸੁਰੱਖਿਅਤ ਪਨਾਹਗਾਹ ਮੁਹੱਈਆ ਨਹੀਂ ਕਰਵਾਏਗਾ।
ਅਮਰੀਕੀ ਵਿਦੇਸ ਮੰਤਰੀ ਨੇ ਬੀਤੇ ਪੰਜ ਸਤੰਬਰ ਨੂੰ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨੇ ਇਮਰਾਨ ਖਾਨ 'ਤੇ ਦਬਾਅ ਬਣਾਇਆ ਸੀ ਕਿ ਉਹ ਪਾਕਿਸਤਾਨੀ ਧਰਤੀ ਤੋਂ ਸੰਚਾਲਿਤ ਅੱਤਵਾਦੀ ਸੰਗਠਨਾਂ ਦੇ ਖਿਲਾਫ ਕਾਰਵਾਈ ਕਰਨ। ਪੋਂਪੀਓ ਨੇ ਇਹ ਸੰਕੇਤ ਵੀ ਦਿੱਤਾ ਕਿ ਪਾਕਿਸਤਾਨ ਸੁਰੱਖਿਆ ਸਹਾਇਤਾ ਰੋਕੇ ਜਾਣ 'ਤੇ ਟਰੰਪ ਪ੍ਰਸ਼ਾਸਨ ਦੀ ਨੀਤੀ 'ਚ ਕੋਈ ਬਦਲਾਅ ਨਹੀਂ ਆਇਆ ਹੈ। ਟਰੰਪ ਪ੍ਰਸ਼ਾਸਨ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਜਦੋਂ ਤੱਕ ਅੱਤਵਾਦੀ ਸੰਗਠਨਾਂ ਦੇ ਸਫਾਏ ਲਈ ਸੰਤੋਸ਼ਜਨਕ ਕਦਮ ਨਹੀਂ ਚੁੱਕੇ ਜਾਣਗੇ ਉਦੋਂ ਤੱਕ ਰੋਕ ਜਾਰੀ ਰਹੇਗੀ।
ਆਪਣੀ ਇਕ ਫੇਸਬੁੱਕ ਪੋਸਟ ਕਾਰਨ ਭਾਰਤੀ ਨੂੰ ਗੁਆਉਣੀ ਪਈ ਨੌਕਰੀ ਤੇ ਮਿਲੀ ਚਿਤਾਵਨੀ
NEXT STORY