ਨਾਇਪੀਡਾ- ਮਿਆਂਮਾਰ ਵਿਚ ਫ਼ੌਜੀ ਤਖ਼ਤਾਪਲਟ ਦੇ ਬਾਅਦ ਜਾਰੀ ਵਿਰੋਧ ਪ੍ਰਦਰਸ਼ਨਾਂ ਵਿਚਕਾਰ ਫ਼ੌਜ ਨੇ ਸਾਰੀਆਂ ਭਾਸ਼ਾਵਾਂ ਵਿਚ ਵਿਕੀਪੀਡੀਆ ਤੱਕ ਲੋਕਾਂ ਦੀ ਪਹੁੰਚ ਨੂੰ ਵੀ ਰੋਕ ਦਿੱਤਾ ਹੈ। ਨੈੱਟਬਲਾਕਸ ਦੀ ਨਿਗਰਾਨੀ ਸੇਵਾ ਨੇ ਇਹ ਜਾਣਕਾਰੀ ਦਿੱਤੀ।
ਨੈੱਟਬਲਾਕਸ ਨੇ ਸ਼ੁੱਕਰਵਾਰ ਨੂੰ ਟਵੀਟ ਕਰਕੇ ਕਿਹਾ,"ਮਿਆਂਮਾਰ ਫ਼ੌਜ ਨੇ ਇੰਟਰਨੈੱਟ 'ਤੇ ਮੌਜੂਦ ਵਿਕੀਪੀਡੀਆ ਦੀ ਪਹੁੰਚ ਨੂੰ ਸਾਰੀਆਂ ਭਾਸ਼ਾਵਾਂ ਵਿਚ ਰੋਕ ਦਿੱਤਾ ਹੈ। ਇਹ ਰੋਕ ਮਿਆਂਮਾਰ ਫ਼ੌਜ ਵਲੋਂ ਇੰਟਰਨੈੱਟ 'ਤੇ ਲਾਈ ਗਈ ਰੋਕ ਦਾ ਹਿੱਸਾ ਹੈ।" ਨੈੱਟਬਲਾਕਸ ਨੇ ਕਿਹਾ ਕਿ ਫ਼ੌਜ ਨੇ ਦੇਸ਼ ਵਿਚ ਪਿਛਲੇ 6 ਦਿਨਾਂ ਤੋਂ ਇੰਟਰਨੈੱਟ ਸੇਵਾਵਾਂ 'ਤੇ ਰੋਕ ਲਗਾ ਰੱਖੀ ਹੈ। ਜ਼ਿਕਰਯੋਗ ਹੈ ਕਿ ਇਕ ਫਰਵਰੀ ਨੂੰ ਮਿਆਂਮਾਰ ਦੀ ਫ਼ੌਜ ਨੇ ਤਖ਼ਤਾਪਲਟ ਕੀਤਾ ਅਤੇ ਸੰਸਦ ਦੇ ਚੁਣੇ ਗਏ ਮੈਂਬਰਾਂ ਨੂੰ ਹਿਰਾਸਤ ਵਿਚ ਲਿਆ।
ਫ਼ੌਜ ਨੇ ਇਕ ਸਾਲ ਲਈ ਐਮਰਜੈਂਸੀ ਲਾਗੂ ਕਰ ਦਿੱਤੀ ਹੈ ਤੇ ਇਸ ਦੇ ਬਾਅਦ ਚੋਣ ਕਰਾਉਣ ਦਾ ਵਾਅਦਾ ਕੀਤਾ ਹੈ। ਇਸ ਦੇ ਬਾਅਦ ਫ਼ੌਜ ਨੇ ਮਿਆਂਮਾਰ ਵਿਚ ਇਕ ਸਾਲ ਲਈ ਐਮਰਜੈਂਸੀ ਦੀ ਸਥਿਤੀ ਘੋਸ਼ਿਤ ਕੀਤੀ ਹੈ ਤੇ ਇਸ ਮਿਆਦ ਦੇ ਖ਼ਤਮ ਹੋਣ 'ਤੇ ਚੋਣਾਂ ਕਰਾਉਣ ਦਾ ਵਾਅਦਾ ਕੀਤਾ ਹੈ।
ਨੋਵਾਵੈਕਸ ਘੱਟ ਤੇ ਮੱਧ ਆਮਦਨੀ ਵਾਲੇ ਦੇਸ਼ਾਂ ਨੂੰ ਕੋਵਿਡ-19 ਦੇ 1.1 ਅਰਬ ਦੇਵੇਗੀ ਟੀਕੇ
NEXT STORY