ਮੈਲਬੌਰਨ (ਮਨਦੀਪ ਸਿੰਘ ਸੈਣੀ)- ਆਮ ਆਦਮੀ ਪਾਰਟੀ ਉਪ-ਪ੍ਰਧਾਨ ਤੇ ਬਟਾਲਾ ਹਲਕੇ ਤੋਂ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਇਨ੍ਹੀ ਦਿਨੀਂ ਆਸਟ੍ਰੇਲੀਆ ਦੌਰੇ 'ਤੇ ਹਨ, ਜਿਸ ਦੇ ਚਲਦਿਆਂ ਮੈਲਬੌਰਨ ਪੁੱਜਣ 'ਤੇ ਵੱਖ-ਵੱਖ ਸੰਸਥਾਵਾਂ ਵਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ। ਇਸ ਮੌਕੇ ਕਲਸੀ ਨੇ ਜਿੱਥੇ ਮੈਲਟਨ ਤੋਂ ਮੈਂਬਰ ਪਾਰਲੀਮੈਂਟ ਸਟੀਵ ਮੈਗਈ ਦੇ ਸੱਦੇ 'ਤੇ ਵਿਕਟੋਰੀਆ ਦੀ ਪਾਰਲੀਮੈਂਟ ਦਾ ਦੌਰਾ ਕੀਤਾ, ਉੱਥੇ ਹੀ ਉਹ ਰੋਕਬੈਂਕ ਸਥਿਤ ਦੁਰਗਾ ਮੰਦਰ ਵਿੱਖੇ ਵੀ ਨਤਮਸਤਕ ਹੋਏ ਅਤੇ ਆਪਣੇ ਹਲਕੇ ਨਾਲ ਸਬੰਧਤ ਕਈ ਪਰਿਵਾਰਾਂ ਨਾਲ ਵੀ ਮੁਲਾਕਾਤ ਕੀਤੀ।
ਇਸ ਦੌਰਾਨ ਸ਼ੈਰੀ ਕਲਸੀ ਬਟਾਲਾ ਤਹਿਸੀਲ ਦੇ ਨਵਾਂ ਪਿੰਡ ਮਹਿਮੋਵਾਲ ਨਾਲ ਸਬੰਧਤ ਚੱਠਾ ਭਰਾਵਾਂ ਜਗਜੋਤ ਚੱਠਾ ਤੇ ਰਣਜੋਤ ਚੱਠਾ ਦੇ ਵਿਸ਼ੇਸ਼ ਸੱਦੇ 'ਤੇ ਉਨਾਂ ਦੇ ਗ੍ਰਹਿ ਏਂਟਰੀ( ਵੁੱਡਲੀ) ਵਿਖੇ ਵੀ ਉਚੇਚੇ ਤੌਰ 'ਤੇ ਪੁੱਜੇ, ਜਿੱਥੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਦੌਰਾਨ ਸ਼ੈਰੀ ਕਲਸੀ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਆਸਟ੍ਰੇਲੀਆ ਵਿੱਚ ਪੰਜਾਬੀਆਂ ਦੀ ਤਰੱਕੀ ਦੇਖ ਕੇ ਬਹੁਤ ਬਹੁਤ ਖੁਸ਼ੀ ਹੋਈ ਹੈ। ਖਾਸਕਰ ਆਪਣੇ ਇਲਾਕੇ ਨਾਲ ਸਬੰਧਤ ਪਰਿਵਾਰਾਂ ਨੂੰ ਮਿਲ ਕੇ ਇਸ ਖੁਸ਼ੀ ਵਿੱਚ ਹੋਰ ਵੀ ਵਾਧਾ ਹੋਇਆ ਹੈ। ਕਾਮਨਾ ਕਰਦਾਂ ਹਾਂ ਕਿ ਸਾਡੇ ਪੰਜਾਬੀ ਇਸੇ ਤਰਾਂ ਹਰੇਕ ਖੇਤਰ ਵਿੱਚ ਨਿਰੰਤਰ ਤਰੱਕੀਆਂ ਕਰਦੇ ਰਹਿਣ। ਇਸ ਮੌਕੇ ਉਨ੍ਹਾਂ ਕਿਹਾ ਕਿ ਬਟਾਲਾ ਵਿਚ ਵੀ ਵਿਕਾਸ ਕਾਰਜ ਪੂਰੇ ਜ਼ੋਰਾਂ 'ਤੇ ਚਲ ਰਹੇ ਹਨ। ਇਸ ਮੌਕੇ ਰਾਜਾ ਰਣਜੋਧ ਸਿੰਘ, ਕਮਲਜੀਤ ਸਿੰਘ, ਰਣਜੀਤ ਸਿੰਘ ਬਾਬਾ, ਗੁਰਬਾਜ ਸਿੰਘ ਭੁੱਲਰ, ਅਮਿਤ ਕੁਮਾਰ, ਸੁਮੀਤ ਕੁਮਾਰ, ਹਰਿੰਦਰ ਸਿੰਘ, ਜਰਮਨਜੀਤ ਸਿੰਘ, ਸੰਦੀਪ ਸਿੰਘ ਰੰਧਾਵਾ, ਪਰੀਤ ਸੈਣੀ ਆਦਿ ਹਾਜ਼ਰ ਸਨ।
ਜੇ ਮਸਕ ਭਾਰਤ ’ਚ ਟੈਸਲਾ ਦੀ ਫੈਕਟਰੀ ਸ਼ੁਰੂ ਕਰਦੇ ਹਨ ਤਾਂ ਇਹ ਅਮਰੀਕਾ ਨਾਲ ਬੇਇਨਸਾਫ਼ੀ ਹੋਵੇਗੀ : ਟਰੰਪ
NEXT STORY