ਮਿਸੀਸਾਗਾ ਟੋਰਾਂਟੋ / ਕੈਨੇਡਾ (ਭੂਸ਼ਣ)-ਕੈਨੇਡੀਅਨ ਪਾਰਲੀਮੈਂਟ 'ਚ ਪੰਜਾਬੀ ਪਾਰਲੀਮੈਂਟ ਮੈਂਬਰਾਂ ਦੇ ਅਕਾਲ ਨੂੰ ਦੂਰ ਕਰਨ ਵਾਲੇ ਸੀਨੀਅਰ ਮੈਂਬਰ ਪਾਰਲੀਮੈਂਟ ਅਤੇ 25 ਵਰ੍ਹਿਆਂ ਤੋਂ ਕੈਨੇਡਾ ਦੀ ਸੱਤਾਧਾਰੀ ਲਿਬਰਲ ਪਾਰਟੀ ਵਲਂੋ ਜ਼ਿੰਮੇਵਾਰੀ ਨਿਭਾ ਰਹੇ ਸੀਨੀਅਰ ਲੀਡਰ ਗੁਰਬਖਸ਼ ਸਿੰਘ ਮੱਲ੍ਹੀ ਦੀ ਬੇਟੀ ਆਪਣੇ ਪਿਤਾ ਦੇ ਕਦਮਾਂ 'ਤੇ ਚਲਦੇ ਹੋਏ ਹੁਣ ਬਰੈਂਪਟਨ ਸਪਰਿੰਗ ਡੇਲ ਦੀ ਐੱਮ. ਐੱਲ. ਏ. ਦੀ ਅਹਿਮ ਜ਼ਿੰਮੇਵਾਰੀ ਨਿਭਾ ਰਹੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟੁਰੁਡੋ ਦੇ ਨੇੜਲੇ ਸਮਝੇ ਜਾਂਦੇ ਮੱਲ੍ਹੀ ਪਰਿਵਾਰ ਦੀ ਇਸ ਹੋਣਹਾਰ ਬੇਟੀ ਨੇ ਸਿਰਫ 31 ਸਾਲ ਦੀ ਉਮਰ 'ਚ ਹੀ ਭਾਰੀ ਬਹੁਮਤ ਨਾਲ ਵਿਧਾਇਕ ਦੀ ਚੋਣ ਜਿੱਤਣ 'ਚ ਕਾਮਯਾਬੀ ਹਾਸਲ ਕੀਤੀ ਹੈ।
'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਐੱਮ. ਐੱਲ. ਏ. ਹਰਿੰਦਰ ਮੱਲ੍ਹੀ ਨੇ ਦੱਸਿਆ ਕਿ ਉਹ ਅਤੇ ਉਨ੍ਹਾਂ ਦੇ ਪਿਤਾ ਗੁਰਬਖਸ਼ ਸਿੰਘ ਮੱਲ੍ਹੀ ਜੋ, ਕਿ ਸਾਲ 1993 ਤੋਂ ਬਤੌਰ ਮਂੈਬਰ ਪਾਰਲੀਮੈਂਟ ਤੌਰ 'ਤੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੁਖ ਮਕਸਦ ਸਮਾਜ ਸੇਵਾ ਕਰਨਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪਣੇ ਵਿਧਾਨ ਸਭਾ ਖੇਤਰ ਬਰੈਂਪਟਨ 'ਚ ਕਈ ਨਵੇਂ ਪ੍ਰ੍ਰੋਗਰਾਮ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ, ਤਾਂਕਿ ਬਰੈਂਪਟਨ ਨੂੰ ਕੈਨੇਡਾ ਦਾ ਸਭ ਤੋਂ ਖੂਬਸੂਰਤ ਸ਼ਹਿਰ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟੁਰੁਡੋ ਬਹੁਤ ਵਧੀਆ ਸੋਚ ਵਾਲੇ ਹਨ। ਉਨ੍ਹਾਂ ਦੀ ਮਿਹਨਤ ਸਦਕਾ ਕੈਨੇਡਾ ਦੁਨੀਆ ਦਾ ਬੇਹਤਰੀਨ ਦੇਸ਼ ਬਣ ਗਿਆ ਹੈ। ਉਨ੍ਹਾਂ 'ਜਗ ਬਾਣੀ' ਗਰੁੱਪ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਇਸ ਦੀ ਸ਼ਾਨਦਾਰ ਕਵਰੇਜ ਨਾਲ ਉਹ ਪ੍ਰਸ਼ਾਸਕ ਹਨ। ਇਸ ਮੌਕੇ 'ਤੇ ਕੈਨੇਡਾ ਦੇ ਮਸ਼ਹੂਰ ਪੱਤਰਕਾਰ ਮਨਨ ਗੁਪਤਾ ਵੀ ਹਾਜ਼ਰ ਸਨ।
ਅੱਗ 'ਤੇ ਕਾਬੂ ਪਾਉਣ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਨੂੰ ਮੁੜ ਵਸਾਉਣਾ ਇਕ ਵੱਡੀ ਚੁਣੌਤੀ
NEXT STORY