ਇੰਟਰਨੈਸ਼ਨਲ ਡੈਸਕ: ਸਮਾਰਟਫ਼ੋਨ ਦੀ ਵਰਤੋਂ ਕਰਦੇ ਸਮੇਂ ਵਰਤੀ ਗਈ ਇੱਕ ਛੋਟੀ ਜਿਹੀ ਲਾਪਰਵਾਹੀ ਕਿੰਨੀ ਜਾਨਲੇਵਾ ਸਾਬਤ ਹੋ ਸਕਦੀ ਹੈ, ਇਸਦੀ ਇੱਕ ਦਿਲ ਦਹਿਲਾ ਦੇਣ ਵਾਲੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵਾਇਰਲ ਵੀਡੀਓ ਵਿੱਚ ਇੱਕ ਮਾਸੂਮ ਬੱਚੀ ਦੇ ਚਿਹਰੇ ਦੇ ਬਿਲਕੁਲ ਸਾਹਮਣੇ ਮੋਬਾਈਲ ਫ਼ੋਨ ਵਿੱਚ ਜ਼ਬਰਦਸਤ ਧਮਾਕਾ ਹੁੰਦਾ ਦਿਖਾਈ ਦੇ ਰਿਹਾ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਬੱਚੀ ਚਾਰਜਿੰਗ 'ਤੇ ਲੱਗੇ ਫ਼ੋਨ ਦੀ ਵਰਤੋਂ ਕਰ ਰਹੀ ਸੀ।
ਸੋਫੇ 'ਤੇ ਬੈਠੀ ਦੇਖ ਰਹੀ ਸੀ ਵੀਡੀਓ
ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਘਟਨਾ ਵਿਅਤਨਾਮ ਘਰ ਵਿੱਚ ਲੱਗੇ ਸੀਸੀਟੀਵੀ (CCTV) ਕੈਮਰੇ ਵਿੱਚ ਕੈਦ ਹੋਈ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਬੱਚੀ ਸੋਫੇ 'ਤੇ ਆਰਾਮ ਨਾਲ ਬੈਠ ਕੇ ਮੋਬਾਈਲ ਫ਼ੋਨ ਦੇਖ ਰਹੀ ਸੀ। ਫ਼ੋਨ ਚਾਰਜਰ ਨਾਲ ਜੁੜਿਆ ਹੋਇਆ ਸੀ। ਅਚਾਨਕ ਫ਼ੋਨ ਦੀ ਬੈਟਰੀ ਵਿੱਚੋਂ ਚੰਗਿਆੜੀਆਂ ਨਿਕਲੀਆਂ ਅਤੇ ਇੱਕ ਧਮਾਕੇ ਦੇ ਨਾਲ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ। ਧਮਾਕਾ ਇੰਨਾ ਭਿਆਨਕ ਸੀ ਕਿ ਬੱਚੀ ਘਬਰਾ ਕੇ ਸੋਫੇ ਤੋਂ ਹੇਠਾਂ ਡਿੱਗ ਗਈ। ਖੁਸ਼ਕਿਸਮਤੀ ਰਹੀ ਕਿ ਬੱਚੀ ਦੇ ਚਿਹਰੇ 'ਤੇ ਕੋਈ ਗੰਭੀਰ ਸੱਟ ਨਹੀਂ ਲੱਗੀ, ਪਰ ਉਹ ਇਸ ਹਾਦਸੇ ਤੋਂ ਬਾਅਦ ਬੁਰੀ ਤਰ੍ਹਾਂ ਸਦਮੇ ਵਿੱਚ ਹੈ।
ਮਾਹਰਾਂ ਦੀ ਚੇਤਾਵਨੀ: ਕਿਉਂ ਫਟਦੇ ਹਨ ਮੋਬਾਈਲ?
ਤਕਨੀਕੀ ਮਾਹਰਾਂ ਅਨੁਸਾਰ ਚਾਰਜਿੰਗ ਦੌਰਾਨ ਫ਼ੋਨ ਦੀ ਵਰਤੋਂ ਕਰਨਾ ਸਭ ਤੋਂ ਵੱਡਾ ਖ਼ਤਰਾ ਹੈ। ਜਦੋਂ ਫ਼ੋਨ ਚਾਰਜ ਹੋ ਰਿਹਾ ਹੁੰਦਾ ਹੈ, ਤਾਂ ਬੈਟਰੀ ਦਾ ਤਾਪਮਾਨ ਪਹਿਲਾਂ ਹੀ ਵਧਿਆ ਹੁੰਦਾ ਹੈ। ਉਸ ਸਮੇਂ ਵੀਡੀਓ ਦੇਖਣ ਜਾਂ ਗੇਮ ਖੇਡਣ ਨਾਲ ਬੈਟਰੀ 'ਤੇ ਵਾਧੂ ਦਬਾਅ ਪੈਂਦਾ ਹੈ, ਜਿਸ ਨਾਲ 'ਥਰਮਲ ਰਨਅਵੇ' (Thermal Runaway) ਦੀ ਸਥਿਤੀ ਪੈਦਾ ਹੋ ਜਾਂਦੀ ਹੈ ਅਤੇ ਬੈਟਰੀ ਫਟ ਜਾਂਦੀ ਹੈ।
ਬਚਾਅ ਲਈ ਅਪਣਾਓ ਇਹ ਨੁਕਤੇ:
ਚਾਰਜਿੰਗ ਸਮੇਂ ਵਰਤੋਂ ਤੋਂ ਪਰਹੇਜ਼: ਫ਼ੋਨ ਚਾਰਜ ਹੁੰਦੇ ਸਮੇਂ ਕਦੇ ਵੀ ਗੱਲਬਾਤ ਨਾ ਕਰੋ ਅਤੇ ਨਾ ਹੀ ਬੱਚਿਆਂ ਨੂੰ ਫ਼ੋਨ ਦਿਓ।ਨਕ
ਲੀ ਚਾਰਜਰ ਤੋਂ ਬਚੋ: ਹਮੇਸ਼ਾ ਕੰਪਨੀ ਦੇ ਅਸਲੀ ਚਾਰਜਰ ਅਤੇ ਕੇਬਲ ਦੀ ਹੀ ਵਰਤੋਂ ਕਰੋ।|
ਓਵਰ-ਚਾਰਜਿੰਗ ਨਾ ਕਰੋ: ਫ਼ੋਨ ਨੂੰ 100% ਹੋਣ ਤੋਂ ਬਾਅਦ ਵੀ ਚਾਰਜ 'ਤੇ ਲੱਗਾ ਰਹਿਣ ਦੇਣਾ ਖ਼ਤਰਨਾਕ ਹੋ ਸਕਦਾ ਹੈ।
ਗਰਮ ਥਾਂ 'ਤੇ ਨਾ ਰੱਖੋ: ਫ਼ੋਨ ਨੂੰ ਕਦੇ ਵੀ ਗਰਮ ਇਲਾਕੇ ਜਾਂ ਸਿੱਧੀ ਧੁੱਪ ਵਿੱਚ ਚਾਰਜ ਨਾ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਫੋਨ ਬਣਿਆ ਬੰਬ, ਕੁੜੀ ਦੇ ਚਿਹਰੇ 'ਤੇ ਅਚਾਨਕ ਫਟਿਆ
NEXT STORY