ਬੀਜਿੰਗ-ਸੋਸ਼ਲ ਮੀਡੀਆ 'ਤੇ ਇਕ ਵੀਡੀਓ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਸੜਕ 'ਤੇ ਚੱਲਦੇ ਸਮੇਂ ਲੋਕ ਉਸ ਵੇਲੇ ਹੈਰਾਨ ਹੋ ਗਏ ਜਦ ਇਕ ਵਿਅਕਤੀ ਦੇ ਬੈਗ 'ਚ ਧਮਾਕਾ ਹੋ ਗਿਆ। ਦਰਅਸਲ, ਚੀਨ 'ਚ ਇਕ ਵਿਅਕਤੀ ਦੇ ਬੈਗ 'ਚ ਰੱਖੇ ਫੋਨ 'ਚ ਧਮਾਕਾ ਹੋ ਗਿਆ ਅਤੇ ਉਸ ਦੇ ਬੈਗ ਨੂੰ ਅੱਗ ਲਈ ਗਈ। ਉਹ ਸੜਕ 'ਤੇ ਆਪਣੀ ਦੋਸਤ ਨਾਲ ਪੈਦਲ ਜਾ ਰਿਹਾ ਸੀ।
ਇਹ ਵੀ ਪੜ੍ਹੋ-ਅਮੀਰਾਤ ਏਅਰਲਾਈਨ ਨੇ ਦੁਬਈ ਤੇ ਭਾਰਤ ਦਰਮਿਆਨ ਆਪਣੀਆਂ ਉਡਾਣਾਂ ਨੂੰ 10 ਦਿਨਾਂ ਲਈ ਕੀਤਾ ਮੁਅੱਤਲ
ਇਸ ਵੀਡੀਓ ਨੂੰ ਸਾਊਥ ਚਾਈਨਾ ਮਾਰਨਿੰਗ ਪੋਸਟ ਨੇ ਬੁੱਧਵਾਰ ਨੂੰ ਸ਼ੇਅਰ ਕੀਤਾ ਹੈ ਜੋ ਸੋਸ਼ਲ ਮੀਡੀਆ 'ਤੇ ਹੁਣ ਕਾਫੀ ਵਾਇਰਲ ਹੋ ਰਹੀ ਹੈ। ਬੈਗ ਨੂੰ ਅੱਗ ਲੱਗਣ ਕਾਰਣ ਡਰਿਆ ਹੋਇਆ ਵਿਅਕਤੀ ਬੈਗ ਨੂੰ ਜ਼ਮੀਨ 'ਤੇ ਸੁੱਟ ਦਿੰਦਾ ਹੈ।ਸਾਊਥ ਚਾਈਨਾ ਮਾਰਨਿੰਗ ਪੋਸਟ ਮੁਤਾਬਕ ਜਦ ਵਿਅਕਤੀ ਸੜਕ 'ਤੇ ਚੱਲ ਰਿਹਾ ਤਾਂ ਉਸ ਨੂੰ ਇਕ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਪਰ ਇਕ ਪਲ ਉਸ ਨੂੰ ਸਮਝ ਨਹੀਂ ਆਈ ਕਿਥੇ ਧਮਾਕਾ ਹੋਇਆ ਹੈ। ਫਿਰ ਤੁਰੰਤ ਪਤਾ ਚੱਲਿਆ ਕਿ ਧਮਾਕਾ ਉਸ ਦੇ ਬੈਗ 'ਚ ਹੋਇਆ ਅਤੇ ਬੈਗ ਨੂੰ ਅੱਗ ਲੱਗ ਗਈ ਹੈ। ਰਿਪੋਰਟ ਮੁਤਾਬਕ ਬੈਗ ਦੇ ਅੰਦਰ ਸੈਮਸੰਗ ਦਾ ਫੋਨ ਸੀ ਅਤੇ ਉਸ ਵਿਅਕਤੀ ਨੇ ਸਾਲ 2016 ਇਸ ਫੋਨ ਨੂੰ ਖਰੀਦਿਆ ਸੀ। ਉਹ ਕਾਫੀ ਸਮੇਂ ਤੋਂ ਮੋਬਾਇਲ ਦੀ ਬੈਟਰੀ ਸੰਬੰਧਿਤ ਸਮੱਸਿਆਵਾਂ ਨਾਲ ਜੂਝ ਰਿਹਾ ਸੀ। ਜਦ ਮੋਬਾਇਲ 'ਚ ਅੱਗ ਲੱਗਣ ਦੀ ਘਟਨਾ ਹੋਈ ਤਾਂ ਫੋਨ ਡਿਸਚਾਰਜ ਸੀ।
ਇਹ ਵੀ ਪੜ੍ਹੋ-ਵੱਡੀ ਖਬਰ : ਦਿੱਲੀ ਦੇ ਇਨ੍ਹਾਂ 6 ਹਸਪਤਾਲਾਂ 'ਚ ਖਤਮ ਹੋਈ Oxygen
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਭਾਰਤ 'ਚ ਬੇਕਾਬੂ ਹੋ ਰਹੇ ਕੋਰੋਨਾ ਤੋਂ ਡਰਿਆ ਸਿੰਗਾਪੁਰ, ਆਉਣ ਵਾਲੀਆਂ 'ਫਲਾਈਟਾਂ' 'ਤੇ ਲਾਇਆ ਬੈਨ
NEXT STORY