ਰੋਮ- ਇਸ ਸਮੇਂ ਕੋਰੋਨਾ ਵਾਇਰਸ ਨਾਲ ਪੂਰੀ ਦੁਨੀਆ ਪਰੇਸ਼ਾਨ ਹੈ। ਇਸ ਵਿਚਕਾਰ ਇਟਲੀ ਵਿਚ ਸੋਧਕਾਰਾਂ ਨੇ ਦਾਅਵਾ ਕੀਤਾ ਹੈ ਕਿ ਕੋਵਿਡ-19 ਦੇ ਬਚਾਅ ਲਈ ਇੱਥੋਂ ਦੀਆਂ ਗਤੀਸ਼ੀਲ ਪਾਬੰਦੀਆਂ ਭਾਵ ਘੁੰਮਣ-ਫਿਰਨ ਦੀ ਰੋਕ ਦੇ ਚੱਲਦਿਆਂ ਕਾਫੀ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਲਪੇਟ ਵਿਚ ਆਉਣ ਤੋਂ ਬਚਾਅ ਲਿਆ ਗਿਆ ਹੈ। ਜੇਕਰ ਅਜਿਹਾ ਨਾ ਕੀਤਾ ਜਾਂਦਾ ਤਾਂ ਹੋਰ 2 ਲੱਖ ਲੋਕ ਹਸਪਤਾਲ ਵਿਚ ਭਰਤੀ ਹੁੰਦੇ। ਇਟਲੀ ਦੀ ਯੂਨੀਵਰਸਿਟੀ ਪੋਲੀਟੇਕਨਿਕੋ ਡੀ ਮਿਲਾਨੋ ਦੇ ਪ੍ਰੋਫੈਸਰ ਨੇ ਦੱਸਿਆ ਕਿ ਜੇਕਰ ਪਾਬੰਦੀਆਂ ਨੂੰ ਲਾਗੂ ਨਾ ਕੀਤਾ ਗਿਆ ਹੁੰਦਾ ਤਾਂ ਹਸਪਤਾਲ 2 ਲੱਖ ਤੋਂ ਵੱਧ ਮਰੀਜ਼ਾਂ ਨਾਲ ਭਰ ਜਾਂਦੇ। ਮੈਗਜ਼ੀਨ ਵਿਚ ਛਪੇ ਨੈਸ਼ਨਲ ਅਕਾਦਮੀ ਆਫ ਸਾਇੰਸਜ਼ ਸੋਧਕਾਰਾਂ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਇਟਲੀ ਦੇ ਕਈ ਸ਼ਹਿਰਾਂ ਨੇ ਸਮੇਂ ਸਿਰ ਲਾਕਡਾਊਨ ਕਰ ਦਿੱਤਾ ਸੀ, ਜਿਸ ਕਾਰਨ ਕਈ ਲੋਕਾਂ ਦੀ ਜਾਨ ਬਚ ਗਈ।
ਜ਼ਿਕਰਯੋਗ ਹੈ ਕਿ ਇਟਲੀ ਵਿਚ 1 ਲੱਖ 75 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਪੀੜਤ ਹਨ। ਇਨ੍ਹਾਂ ਵਿਚੋਂ ਕਈ ਘਰਾਂ ਵਿਚ ਹੀ ਹਨ। ਇੱਥੇ ਹੁਣ ਤੱਕ 23 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।
ਚੀਨ ਦੇ ਵੁਹਾਨ ਤੋਂ ਫੈਲੇ ਕੋਰੋਨਾ ਵਾਇਰਸ ਕਾਰਨ ਸਭ ਤੋਂ ਵੱਧ ਅਮਰੀਕਾ, ਸਪੇਨ ਅਤੇ ਇਟਲੀ ਪ੍ਰਭਾਵਿਤ ਹੋਏ ਹਨ। ਉੱਥੇ ਹੀ ਇਸ ਮਹਾਮਾਰੀ ਦਾ ਇਲਾਜ ਅਜੇ ਤੱਕ ਨਹੀਂ ਮਿਲ ਸਕਿਆ। ਅਜਿਹੇ ਵਿਚ ਸਾਰੇ ਲੋਕਾਂ ਨੂੰ ਧਿਆਨ ਰੱਖਣ ਅਤੇ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਨੂੰ ਮੰਨਣ ਦੀ ਸਲਾਹ ਦਿੱਤੀ ਗਈ ਹੈ। ਇਟਲੀ ਦੇ ਕਈ ਸ਼ਹਿਰਾਂ ਨੇ ਦੁਕਾਨਦਾਰਾਂ ਨੂੰ ਥੋੜ੍ਹੀ ਰਾਹਤ ਦਿੱਤੀ ਹੈ ਤਾਂ ਕਿ ਜ਼ਿੰਦਗੀ ਨੂੰ ਮੁੜ ਪਟੜੀ 'ਤੇ ਲਿਆਂਦਾ ਜਾ ਸਕੇ।
ਦੱਖਣੀ ਕੋਰੀਆ 'ਚ ਕੋਵਿਡ-19 ਦੇ ਮਾਮਲਿਆਂ 'ਚ ਕਮੀ
NEXT STORY