ਬੈਂਕਾਕ— ਪ੍ਰਧਾਨ ਮੰਤਰੀ ਮੋਦੀ ਤਿੰਨ ਦਿਨਾਂ ਯਾਤਰਾ 'ਤੇ ਸ਼ਨੀਵਾਰ ਨੂੰ ਇਥੇ ਪਹੁੰਚੇ ਹਨ। ਪ੍ਰਧਾਨ ਮੰਤਰੀ ਭਾਰਤ-ਆਸਿਆਨ ਸੰਮੇਲਨ ਤੇ ਖੇਤਰੀ ਵਿਸਤ੍ਰਿਤ ਆਰਥਿਕ ਹਿੱਸੇਦਾਰੀ ਸੰਮੇਲਨ 'ਚ ਹਿੱਸਾ ਲੈਣ ਲਈ ਤਿੰਨ ਦਿਨਾਂ ਦੌਰੇ 'ਤੇ ਇਥੇ ਆਏ ਹਨ। ਇਹ ਦੌਰਾ ਅਜਿਹੇ ਸਮੇਂ 'ਚ ਹੋ ਰਿਹਾ ਹੈ ਜਦੋਂ ਭਾਰਤ ਨੂੰ 16 ਏਸ਼ੀਆ ਪ੍ਰਸ਼ਾਂਤ ਦੇਸ਼ਾਂ ਦੇ ਇਕ ਵੱਡੇ ਵਪਾਰ ਸੌਦੇ ਦਾ ਸਮਰਥਨ ਕਰਨ ਲਈ ਰਾਜ਼ੀ ਕਰਨ ਲਈ ਕੂਟਨੀਤਿਕ ਕੋਸ਼ਿਸ਼ ਚੱਲ ਰਹੀ ਹੈ ਤਾਂਕਿ ਦੁਨੀਆ 'ਚ ਇਕ ਸਭ ਤੋਂ ਵੱਡਾ ਮੁਕਤ ਵਪਾਰ ਖੇਤਰ ਬਣਨ ਦੀ ਰਾਹ ਆਸਾਨ ਹੋ ਸਕੇ।
ਮੋਦੀ ਤਿੰਨ ਨਵੰਬਰ ਨੂੰ 16ਵੇਂ ਆਸਿਆਨ-ਭਾਰਤ ਸਿਖਰ ਸੰਮੇਲਨ 'ਚ ਹਿੱਸਾ ਲੈਣਗੇ। ਉਹ ਚਾਰ ਨਵੰਬਰ ਨੂੰ 14ਵੇਂ ਪੂਰਬੀ ਏਸ਼ੀਆ ਸਿਖਰ ਸੰਮੇਲਨ ਤੇ ਇਕ ਖੇਤਰੀ ਵਪਾਰਕ ਆਥਿਕ ਸਾਂਝੇਦਾਰੀ ਸਮਝੌਤੇ 'ਤੇ ਗੱਲਬਾਤ ਕਰਨ ਵਾਲੇ ਦੇਸ਼ਾਂ ਦੀ ਤੀਜੀ ਸਿਖਰ ਬੈਠਕ 'ਚ ਵੀ ਹਿੱਸਾ ਲੈਣਗੇ। ਕਈ ਡਿਪਲੋਮੈਟਿਕ ਸੂਤਰਾਂ ਨੇ ਪੁਸ਼ਟੀ ਕੀਤੀ ਕਿ ਭਾਰਤ ਨੂੰ ਛੱਡ ਕੇ ਸਾਰੇ 15 ਆਰਸੀਈਪੀ ਦੇਸ਼ ਸੋਮਵਾਰ ਨੂੰ ਸਮੂਹ ਦੇ ਨੇਤਾਵਾਂ ਦੀ ਸਿਖਰ ਬੈਠਕ ਦੌਰਾਨ ਸਮਝੌਤੇ ਨੂੰ ਆਖਰੀ ਰੂਪ ਦੇਣ 'ਤੇ ਚਰਚਾ ਕਰਨਗੇ।
ਜੂਸ ਦੇ ਲਾਲਚ 'ਚ ਬੋਤਲ 'ਚ ਫਸੀ ਮੁੰਡੇ ਦੀ ਜੀਭ, ਇੰਝ ਕੱਢੀ ਬਾਹਰ
NEXT STORY