ਬਰਲਿਨ (ਬਿਊਰੋ): ਜਰਮਨੀ ਵਿਚ ਇਕ ਮੁੰਡੇ ਨੂੰ ਜੂਸ ਪੀਣ ਦਾ ਲਾਲਚ ਕਰਨਾ ਭਾਰੀ ਪੈ ਗਿਆ। ਮੁੰਡੇ ਦੀ ਜਾਨ 'ਤੇ ਬਣ ਆਈ ਸੀ। ਇੱਥੇ ਜਰਮਨੀ ਦੇ ਸ਼ਹਿਰ ਹੈਨੋਵਰ ਵਿਚ 7 ਸਾਲ ਦੇ ਮੁੰਡੇ ਨੇ ਜੂਸ ਦੀ ਆਖਰੀ ਬੂੰਦ ਤੱਕ ਪੀਣ ਬਾਰੇ ਸੋਚਿਆ ਅਤੇ ਆਪਣੀ ਜੀਭ ਬੋਤਲ ਦੇ ਅੰਦਰ ਪਾ ਦਿੱਤੀ। ਇਸ ਦੌਰਾਨ ਬੋਤਲ ਵਿਚੋਂ ਹਵਾ ਨਿਕਲ ਗਈ ਅਤੇ ਉਸ ਦੀ ਜੀਭ ਬੋਤਲ ਦੇ ਅੰਦਰ ਹੀ ਫਸ ਗਈ। ਆਖਿਰਕਾਰ ਡਾਕਟਰਾਂ ਦੀ ਮਦਦ ਨਾਲ ਮੁੰਡੇ ਦੀ ਜੀਭ ਨੂੰ ਬੋਤਲ ਵਿਚੋਂ ਬਾਹਰ ਕੱਢਿਆ ਗਿਆ ਪਰ ਉਸ ਸਮੇਂ ਤੱਕ ਮੁੰਡੇ ਦੀ ਹਾਲਤ ਕਾਫੀ ਖਰਾਬ ਹੋ ਚੁੱਕੀ ਸੀ।

ਮੁੰਡੇ ਦੇ ਮਾਤਾ-ਪਿਤਾ ਨੇ ਪਹਿਲਾਂ ਬੋਤਲ ਨੂੰ ਖਿੱਚ ਕੇ ਅਤੇ ਘੁੰਮਾ ਕੇ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋਏ। ਇਸ ਦੌਰਾਨ ਮੁੰਡੇ ਦੀ ਜੀਭ ਵਿਚ ਲਗਾਤਾਰ ਦਰਦ ਹੋ ਰਿਹਾ ਸੀ। ਕੱਚ ਦੀ ਬੋਤਲ ਨੂੰ ਕੱਟਣਾ ਖਤਰਨਾਕ ਸਾਬਤ ਹੋ ਸਕਦਾ ਸੀ। ਲਿਹਾਜਾ ਪਰੇਸ਼ਾਨ ਮਾਤਾ-ਪਿਤਾ ਮੁੰਡੇ ਨੂੰ ਆਫ ਡੇਰ ਬੁਲਟ ਚਿਲਡਰਨਜ਼ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਇਕ ਤਰਕੀਬ ਨਾਲ ਮੁੰਡੇ ਦੀ ਜੀਭ ਬੋਤਲ ਵਿਚੋਂ ਬਾਹਰ ਕੱਢੀ।

ਡਾਕਟਰਾਂ ਨੇ ਬੋਤਲ ਦੇ ਅੰਦਰ ਬਣੇ ਵੈਕਊਮ ਨੂੰ ਖਤਮ ਕਰਨ ਲਈ ਟੀਕੇ ਵਿਚ ਹਵਾ ਭਰ ਕੇ ਸੁੱਟੀ। ਇਸ ਤਰ੍ਹਾਂ ਮੁੰਡੇ ਦੀ ਜੀਭ ਬੋਤਲ ਵਿਚੋਂ ਨਿਕਲ ਗਈ। ਕਾਫੀ ਸਮੇਂ ਤੱਕ ਜੀਭ ਦੇ ਬੋਤਲ ਵਿਚ ਫਸੇ ਰਹਿਣ ਅਤੇ ਹਵਾ ਦੇ ਦਬਾਅ ਵਿਚ ਜੀਭ ਤੱਕ ਖੂਨ ਨਾ ਪਹੁੰਚਣ ਕਾਰਨ ਮੁੰਡੇ ਦੀ ਜੀਭ ਨੀਲੀ ਹੋ ਗਈ ਸੀ। ਉਸ ਦੀ ਜੀਭ ਨੂੰ ਮੁਕਤ ਕਰਵਾਉਣ ਦੇ ਬਾਅਦ ਪ੍ਰੇਡਨਿਸੋਲੋਨ ਅਤੇ ਇਬੁਪ੍ਰੋਫੇਨ ਦਵਾਈ ਦਿੱਤੀ ਗਈ। ਮੁੰਡੇ ਨੂੰ ਸਾਵਧਾਨੀ ਦੇ ਤੌਰ 'ਤੇ 24 ਘੰਟੇ ਲਈ ਬਾਲ ਮੈਡੀਕਲ ਸਰਜੀਕਲ ਵਾਰਡ ਵਿਚ ਭਰਤੀ ਰੱਖਿਆ ਗਿਆ।

ਡਾਕਟਰ ਈਚ ਨੇ ਸ਼ੁਰੂ ਵਿਚ ਬੋਤਲ ਦੇ ਅੰਦਰ ਕਥਿਤ ਦਬਾਅ ਵਾਲੇ ਵੈਕਊਮ ਨੂੰ ਛੱਡਣ ਲਈ ਕੈਨੁਲਾ ਨੂੰ ਇਕ ਏਅਰਵੇਅ ਦੇ ਰੂਪ ਵਿਚ ਵਰਤਣ ਦੀ ਕੋਸ਼ਿਸ਼ ਕੀਤੀ ਸੀ। ਫਿਰ ਜਦੋਂ ਇਸ ਦਾ ਕੋਈ ਅਸਰ ਨਹੀਂ ਹੋਇਆ ਤਾਂ ਉਨ੍ਹਾਂ ਨੇ ਸਿਰਿੰਜ਼ ਨਾਲ ਉਸ ਵਿਚ ਹਵਾ ਭਰਨ ਦਾ ਫੈਸਲਾ ਿਲਆ। ਇਸ ਵਿਧੀ ਨੂੰ ਸ਼ਰਾਬ ਦੀ ਬੋਤਲ ਖੋਲ੍ਹਣ ਲਈ ਵਰਤੇ ਜਾਣ ਵਾਲੇ ਤਰੀਕੇ ਦੀ ਤਰਜ 'ਤੇ ਅੰਜਾਮ ਦਿੱਤਾ ਗਿਆ ਸੀ। ਫਿਲਹਾਲ ਇਸ ਘਟਨਾ ਨਾਲ ਲਾਲਚ ਨਾ ਕਰਨ ਦੀ ਸਿੱਖਿਆ ਮਿਲਦੀ ਹੈ।
ਟਰੰਪ ਨੇ ਨਵੇਂ ਕਾਰਜਕਾਰੀ ਗ੍ਰਹਿ ਸੁਰੱਖਿਆ ਮੁਖੀ ਦਾ ਕੀਤਾ ਐਲਾਨ
NEXT STORY