ਰੋਮ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਰੋਮ 'ਚ ਆਯੋਜਿਤ ਜੀ-20 ਸ਼ਿਖਰ ਸੰਮੇਲਨ 'ਚ ਕਿਹਾ ਕਿ ਭਾਰਤ ਅਗਲੇ ਸਾਲ ਦੇ ਆਖਿਰ ਤੱਕ ਕੋਵਿਡ-19 ਟੀਕੇ ਦੀਆਂ ਪੰਜ ਅਰਬ ਖੁਰਾਕਾਂ ਦਾ ਉਤਪਾਦਨ ਕਰਨ ਲਈ ਤਿਆਰ ਹੈ। ਉਨ੍ਹਾਂ ਨੇ ਇਹ ਟਿੱਪਣੀ ਕੋਵਿਡ-19 ਵਿਰੁੱਧ ਲੜਾਈ 'ਚ ਭਾਰਤ ਦੇ ਯੋਗਦਾਨ ਨੂੰ ਰੇਖਾਂਕਿਤ ਕਰਦੇ ਹੋਏ ਕੀਤੀ।
ਇਹ ਵੀ ਪੜ੍ਹੋ : ਅਗਲੇ ਇਕ ਸਾਲ ’ਚ ਸੋਨੇ ਦੀ ਕੀਮਤ 52-53 ਹਜ਼ਾਰ ਰੁਪਏ ਤੱਕ ਪਹੁੰਚਣ ਦੀ ਉਮੀਦ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰੋਗਰਾਮਾਂ ਦੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਵਿਦੇਸ਼ ਸਕੱਤਰ ਹਰਸ਼ ਵਰਧਨ ਸ਼੍ਰਿੰਗਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਯਾਤਰਾ ਦੀ ਸੁਵਿਧਾ ਦੇਣ 'ਤੇ ਵੀ ਜ਼ੋਰ ਦਿੱਤਾ ਅਤੇ ਟੀਕਾਕਰਨ ਪ੍ਰਮਾਣ ਪੱਤਰ ਨੂੰ ਆਧਾਰ 'ਤੇ ਮਾਨਤਾ ਦੇਣ ਦੀ ਪ੍ਰਣਾਲੀ ਬਣਨ 'ਤੇ ਜ਼ੋਰ ਦਿੱਤਾ ਜਿਸ ਦੇ ਲਈ ਇਹ ਵਿਵਸਥਾ ਕੀਤੀ ਗਈ ਹੈ।
ਇਹ ਵੀ ਪੜ੍ਹੋ : ਅਮਰੀਕਾ : FDA ਨੇ 5-11 ਸਾਲ ਦੇ ਬੱਚਿਆਂ ਲਈ ਕੋਵਿਡ-19 ਵੈਕਸੀਨ ਨੂੰ ਦਿੱਤੀ ਮਨਜ਼ੂਰੀ
ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਹੈ ਕਿ ਵਿਸ਼ਵ ਸਿਹਤ ਸੰਗਠਨ (ਡਬਲੂਯ.ਐੱਚ.ਓ.) ਵੱਲੋਂ ਭਾਰਤ 'ਚ ਵਿਕਸਤ ਕੋਵੈਕਸੀਨ ਨੂੰ ਐਮਰਜੈਂਸੀ ਇਤਸੇਮਾਲ ਲਈ ਅਧਿਕਾਰਤ ਕਰਨ ਦਾ ਫੈਸਲਾ ਲੰਬਿਤ ਹੈ ਅਤੇ ਸੁਝਾਅ ਦਿੱਤਾ ਹੈ ਕਿ ਇਸ ਨੂੰ ਮਨਜ਼ੂਰੀ ਦੇਣ ਨਾਲ ਭਾਰਤ ਹੋਰ ਦੇਸ਼ਾਂ ਦੀ ਮਦਦ ਕਰ ਸਕਦਾ ਹੈ। ਜ਼ਿਕਰਯੋਗ ਹੈ ਕਿ ਸੰਯੁਕਤ ਰਾਸ਼ਟਰ ਦੇ ਸਿਹਤ ਰੈਗੂਲੇਟਰ ਦੇ ਤਕਨੀਕੀ ਸਲਾਹਕਾਰ ਸਮੂਹ ਤਿੰਨ ਨਵੰਬਰ ਨੂੰ ਬੈਠਕ ਕਰਨ ਵਾਲਾ ਹੈ ਜਿਸ 'ਚ ਉਹ ਕੋਵੈਕਸੀਨ ਨੂੰ ਐਮਰਜੈਂਸੀ ਇਸਤੇਮਾਲ ਲਈ ਅਧਿਸੂਚਿਤ ਕਰਨ ਲਈ ਅੰਤਿਮ 'ਖਤਰਾ-ਲਾਭ ਮੁਲਾਂਕਣ' ਕਰੇਗ।
ਇਹ ਵੀ ਪੜ੍ਹੋ : ਮਿਆਂਮਾਰ 'ਚ ਫੌਜ ਦੀ ਗੋਲੀਬਾਰੀ ਕਾਰਨ 160 ਘਰਾਂ ਨੂੰ ਲੱਗੀ ਅੱਗ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਇਟਲੀ ਅਤੇ ਭਾਰਤ ਦੇ ਸਮੇਂ 'ਚ ਹੋਵੇਗਾ ਸਾਢੇ ਚਾਰ ਘੰਟੇ ਦਾ ਫਰਕ, 31 ਅਕਤੂਬਰ ਤੋਂ ਘੜ੍ਹੀਆਂ ਹੋਣਗੀਆਂ ਇੱਕ ਘੰਟਾ ਪਿੱਛੇ
NEXT STORY