ਇੰਟਰਨੈਸ਼ਨਲ ਡੈਸਕ - ਰੂਸ ਦੇ ਪੂਰਬੀ ਸਾਇਬੇਰੀਆ ਇਲਾਕੇ ਤੋਂ ਇਕ ਅਜਿਹੀ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿਸ ਨੇ ਪੂਰੀ ਦੁਨੀਆ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਕ 19 ਸਾਲਾ ਲੜਕੀ, ਜੋ ਭਾਲੂ ਦੇ ਹਮਲੇ ਦਾ ਸ਼ਿਕਾਰ ਹੋ ਰਹੀ ਸੀ, ਨੇ ਆਪਣੀ ਮਾਂ ਨੂੰ ਫੋਨ ਕਰਕੇ ਆਪਣੀ ਮੌਤ ਦਾ ਲਾਈਵ ਹਾਲ ਸੁਣਾਇਆ।
ਇਹ ਘਟਨਾ ਸਾਲ 2011 ਦੀ ਹੈ, ਜਦੋਂ 19 ਸਾਲਾ ਓਲਗਾ ਮੋਸਕਾਲਯੋਵਾ ਆਪਣੇ ਮਤਰੇਏ ਪਿਤਾ ਇਗੋਰ ਤਸਿਗਾਨੇਨਕੋਵ ਨਾਲ ਨਦੀ ਦੇ ਕਿਨਾਰੇ ਆਪਣੀ ਫਿਸ਼ਿੰਗ ਰਾਡ ਲੈਣ ਗਈ ਸੀ। ਉੱਥੇ ਅਚਾਨਕ ਇਕ ਮਾਦਾ ਭਾਲੂ ਅਤੇ ਉਸ ਦੇ ਤਿੰਨ ਬੱਚਿਆਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਭਾਲੂ ਨੇ ਸਭ ਤੋਂ ਪਹਿਲਾਂ ਇਗੋਰ ਦੀ ਗਰਦਨ ਤੋੜ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਓਲਗਾ ਆਪਣੀ ਜਾਨ ਬਚਾਉਣ ਲਈ ਭੱਜੀ, ਪਰ ਭਾਲੂ ਨੇ ਉਸ ਨੂੰ ਫੜ ਲਿਆ।
ਹਮਲੇ ਦੌਰਾਨ ਓਲਗਾ ਨੇ ਆਪਣੀ ਮਾਂ ਤਾਤੀਆਨਾ ਨੂੰ ਤਿੰਨ ਵਾਰ ਫੋਨ ਕੀਤਾ। ਪਹਿਲਾ ਫੋਨ: ਓਲਗਾ ਨੇ ਰੋਂਦੇ ਹੋਏ ਕਿਹਾ, "ਮਾਂ, ਭਾਲੂ ਮੈਨੂੰ ਖਾ ਰਿਹਾ ਹੈ। ਮਾਂ, ਬਹੁਤ ਦਰਦ ਹੋ ਰਿਹਾ ਹੈ... ਮੇਰੀ ਮਦਦ ਕਰੋ"। ਪਹਿਲਾਂ ਤਾਂ ਮਾਂ ਨੂੰ ਲੱਗਿਆ ਕਿ ਉਹ ਮਜ਼ਾਕ ਕਰ ਰਹੀ ਹੈ, ਪਰ ਫਿਰ ਉਸ ਨੂੰ ਭਾਲੂ ਦੇ ਗੁਰਰਾਉਣ ਅਤੇ ਧੀ ਦੀਆਂ ਚੀਕਾਂ ਸੁਣਾਈ ਦਿੱਤੀਆਂ। ਦੂਜਾ ਫੋਨ: ਕੁਝ ਦੇਰ ਬਾਅਦ ਓਲਗਾ ਨੇ ਦੁਬਾਰਾ ਫੋਨ ਕਰਕੇ ਬਹੁਤ ਹੀ ਕਮਜ਼ੋਰ ਆਵਾਜ਼ ਵਿੱਚ ਕਿਹਾ, "ਮਾਂ, ਭਾਲੂ ਫਿਰ ਵਾਪਸ ਆ ਗਏ ਹਨ। ਉਹ ਆਪਣੇ ਤਿੰਨ ਬੱਚਿਆਂ ਨੂੰ ਵੀ ਨਾਲ ਲਿਆਈ ਹੈ। ਉਹ ਮੈਨੂੰ ਖਾ ਰਹੇ ਹਨ"। ਤੀਜਾ ਅਤੇ ਆਖਰੀ ਫੋਨ: ਲਗਭਗ ਇਕ ਘੰਟੇ ਬਾਅਦ ਓਲਗਾ ਨੇ ਆਖਰੀ ਵਾਰ ਫੋਨ ਕੀਤਾ ਅਤੇ ਕਿਹਾ, "ਮਾਂ, ਹੁਣ ਦਰਦ ਨਹੀਂ ਹੋ ਰਿਹਾ। ਮੈਨੂੰ ਕੁਝ ਮਹਿਸੂਸ ਨਹੀਂ ਹੋ ਰਿਹਾ। ਮੈਨੂੰ ਮੁਆਫ਼ ਕਰ ਦੇਣਾ... ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ"। ਇਸ ਤੋਂ ਬਾਅਦ ਫੋਨ ਹਮੇਸ਼ਾ ਲਈ ਖਾਮੋਸ਼ ਹੋ ਗਿਆ।
ਜਦੋਂ ਮਦਦ ਲਈ ਪੁਲਸ ਅਤੇ ਰਿਸ਼ਤੇਦਾਰ ਮੌਕੇ 'ਤੇ ਪਹੁੰਚੇ, ਤਾਂ ਬਹੁਤ ਦੇਰ ਹੋ ਚੁੱਕੀ ਸੀ। ਉਨ੍ਹਾਂ ਨੂੰ ਉੱਥੇ ਓਲਗਾ ਅਤੇ ਉਸ ਦੇ ਪਿਤਾ ਇਗੋਰ ਦੀਆਂ ਲਾਸ਼ਾਂ ਮਿਲੀਆਂ। ਓਲਗਾ ਦੀ ਮਾਂ ਅਨੁਸਾਰ, ਉਸ ਦੀ ਧੀ ਬਹੁਤ ਖੁਸ਼ਮਿਜ਼ਾਜ ਸੀ ਅਤੇ ਮਨੋਵਿਗਿਆਨ ਦੀ ਪੜ੍ਹਾਈ ਕਰ ਰਹੀ ਸੀ। ਉਸ ਨੇ ਹਾਲ ਹੀ ਵਿੱਚ ਆਪਣਾ ਡਰਾਈਵਿੰਗ ਲਾਇਸੰਸ ਪ੍ਰਾਪਤ ਕੀਤਾ ਸੀ ਅਤੇ ਭਵਿੱਖ ਲਈ ਕਈ ਸੁਪਨੇ ਸਜਾਏ ਹੋਏ ਸਨ। ਸਾਲਾਂ ਬਾਅਦ ਵੀ ਇਕ ਮਾਂ ਲਈ ਆਪਣੀ ਧੀ ਦੀਆਂ ਉਹ ਆਖਰੀ ਚੀਕਾਂ ਭੁਲਾਉਣਾ ਅਸੰਭਵ ਹੈ।
16 ਮਹੀਨਿਆਂ ਬਾਅਦ G7 ਸੰਮੇਲਨ 'ਚ ਮਿਲੇ PM ਮੋਦੀ ਤੇ ਟਰੰਪ
NEXT STORY