ਸਿਓਲ- ਦੁਨੀਆ ਭਰ ਵਿਚ ਕਈ ਦੇਸ਼ ਆਬਾਦੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਇਸ ਦੌਰਾਨ ਘੱਟ ਜਨਮ ਦਰ ਤੋਂ ਚਿੰਤਤ ਦੱਖਣੀ ਕੋਰੀਆ ਦੀ ਸਰਕਾਰ ਨੇ ਇਕ ਅਨੋਖਾ ਹੱਲ ਕੱਢਿਆ ਹੈ। ਵਿਆਹ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਨੌਜਵਾਨਾਂ ਨੂੰ ਡੇਟ 'ਤੇ ਜਾਣ ਅਤੇ ਵਿਆਹ ਦਾ ਖਰਚਾ ਚੁੱਕਣ ਲਈ ਤਿਆਰ ਹੈ। ਸਰਕਾਰ ਦੀ ਇਸ ਸਕੀਮ ਨੂੰ 'ਸਟੇਟ ਸਪਾਂਸਰਡ ਡੇਟਿੰਗ' ਕਿਹਾ ਜਾ ਰਿਹਾ ਹੈ। ਇਸ ਦੇ ਤਹਿਤ ਸਰਕਾਰ ਨਾ ਸਿਰਫ ਡੇਟਿੰਗ ਅਤੇ ਵਿਆਹ ਲਈ ਲੋਕਾਂ ਨੂੰ ਨਕਦੀ ਦੇ ਰਹੀ ਹੈ, ਸਗੋਂ ਡੇਟਿੰਗ ਐਪਸ ਅਤੇ ਡੇਟਿੰਗ ਈਵੈਂਟਸ ਦਾ ਆਯੋਜਨ ਵੀ ਕਰ ਰਹੀ ਹੈ।
ਡੇਟ 'ਤੇ ਜਾਣ ਲਈ 28 ਹਜ਼ਾਰ ਰੁਪਏ
ਦੇਸ਼ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਬੁਸਾਨ ਵਿੱਚ ਸਿੰਗਲਜ਼ ਲਈ ਡੇਟਿੰਗ ਸਮਾਗਮ ਆਯੋਜਿਤ ਕੀਤੇ ਜਾਂਦੇ ਹਨ। ਇਨ੍ਹਾਂ ਸਮਾਗਮਾਂ ਵਿੱਚ ਨੌਜਵਾਨ ਲੜਕੇ-ਲੜਕੀਆਂ ਇੱਕ ਦੂਜੇ ਨੂੰ ਮਿਲਦੇ ਹਨ ਅਤੇ ਇੱਕ ਦੂਜੇ ਨੂੰ ਜਾਣਦੇ ਹਨ। ਜੇਕਰ ਉਹ ਇੱਕ ਦੂਜੇ ਨੂੰ ਪਸੰਦ ਕਰਨ ਲੱਗਦੇ ਹਨ ਅਤੇ ਜੇਕਰ ਉਹ ਡੇਟ 'ਤੇ ਜਾਣਾ ਚਾਹੁੰਦੇ ਹਨ ਤਾਂ ਇਸ ਦਾ ਖਰਚਾ ਵੀ ਸਰਕਾਰ ਚੁੱਕਦੀ ਹੈ। ਸਰਕਾਰ ਡੇਟ 'ਤੇ ਜਾਣ ਵਾਲੇ ਜੋੜਿਆਂ ਨੂੰ ਖਰਚ ਕਰਨ ਲਈ 340 ਡਾਲਰ (ਲਗਭਗ 28,000 ਰੁਪਏ) ਦਿੰਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਤੋਂ 229 ਪ੍ਰਵਾਸੀਆਂ ਦੀ ਵਾਪਸੀ ਦਾ ਐਲਾਨ
ਵਿਆਹ ਲਈ 11 ਲੱਖ 60 ਹਜ਼ਾਰ ਰੁਪਏ
ਇਕ-ਦੂਜੇ ਨੂੰ ਚੰਗੀ ਤਰ੍ਹਾਂ ਜਾਣਨ ਪਛਾਨਣ ਅਤੇ ਸਮਝਣ ਮਗਰੋਂ ਜੇਕਰ ਜੋੜਾ ਵਿਆਹ ਕਰਵਾਉਂਦਾ ਹੈ, ਤਾਂ ਸਰਕਾਰ ਉਨ੍ਹਾਂ ਨੂੰ 14,000 ਡਾਲਰ (ਕਰੀਬ 11 ਲੱਖ 60 ਹਜ਼ਾਰ ਰੁਪਏ) ਦਾ ਇਨਾਮ ਦਿੰਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਘਰ ਖਰੀਦਣ ਵਿਚ ਸਬਸਿਡੀ ਅਤੇ ਗਰਭ-ਅਵਸਥਾ ਨਾਲ ਸਬੰਧਤ ਖਰਚਿਆਂ ਅਤੇ ਵਿਦੇਸ਼ ਯਾਤਰਾ ਲਈ ਪੈਸੇ ਦਿੱਤੇ ਜਾਂਦੇ ਹਨ। ਇਸ ਸਭ ਤੋਂ ਇਲਾਵਾ ਕਈ ਤਰ੍ਹਾਂ ਦੀਆਂ ਸਹੂਲਤਾਂ ਵੀ ਦਿੱਤੀਆਂ ਜਾਂਦੀਆਂ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਸਰਕਾਰ ਵੱਲੋਂ ਇੰਨੀਆਂ ਪੇਸ਼ਕਸ਼ਾਂ ਦੇ ਬਾਵਜੂਦ ਅਜੇ ਤੱਕ ਕਿਸੇ ਨੇ ਵੀ ਵਿਆਹ ਦੇ ਇਸ ਇਨਾਮ ਦਾ ਦਾਅਵਾ ਨਹੀਂ ਕੀਤਾ ਹੈ।
ਸਿਰਫ 24 ਜੋੜਿਆਂ ਨੇ ਰਚਾਇਆ ਵਿਆਹ
ਇਨ੍ਹਾਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਅਗਸਤ 2022 ਤੋਂ 2024 ਤੱਕ ਦੋ ਸਾਲਾਂ ਵਿੱਚ ਦੇਸ਼ ਦੇ ਲਗਭਗ 42 ਜ਼ਿਲ੍ਹਿਆਂ ਵਿੱਚ ਅਜਿਹੇ ਮੈਚ ਮੇਕਿੰਗ ਪ੍ਰੋਗਰਾਮ ਆਯੋਜਿਤ ਕੀਤੇ ਗਏ। ਇਨ੍ਹਾਂ ਸਮਾਗਮਾਂ ਵਿੱਚ 4000 ਦੇ ਕਰੀਬ ਅਣਵਿਆਹੇ ਲੋਕਾਂ ਨੇ ਭਾਗ ਲਿਆ ਪਰ ਸਿਰਫ਼ 24 ਜੋੜੇ ਹੀ ਵਿਆਹ ਦੇ ਬੰਧਨ ਵਿੱਚ ਬੱਝੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਅਮਰੀਕਾ ਤੋਂ 229 ਪ੍ਰਵਾਸੀਆਂ ਦੀ ਵਾਪਸੀ ਦਾ ਐਲਾਨ
NEXT STORY