ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ (63 ਸਾਲ) ਅਤੇ ਉਨ੍ਹਾਂ ਦੀ ਭੈਣ ਫਰਯਾਲ ਤਾਲਪੁਰ 35 ਅਰਬ ਰੁਪਏ ਦੀ ਮਨੀ ਲਾਂਡਰਿੰਗ ਅਤੇ ਫਰਜ਼ੀ ਬੈਂਕ ਖਾਤੇ ਮਾਮਲੇ ਵਿਚ ਫੈਡਰਲ ਜਾਂਚ ਏਜੰਸੀ ਦੀ ਇਕ ਸਾਂਝੀ ਟੀਮ ਦੇ ਸਾਹਮਣੇ ਅੱਜ ਪੇਸ਼ ਹੋਏ। ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਜੁਲਾਈ ਵਿਚ ਜ਼ਰਦਾਰੀ ਅਤੇ ਉਨ੍ਹਾਂ ਦੀ ਭੈਣ ਨੂੰ ਅਰਬਾਂ ਰੁਪਏ ਦੇ ਕਥਿਤ ਘੁਟਾਲੇ ਦੇ ਲਾਭਪਾਤਰੀਆਂ ਦੀ ਸੂਚੀ ਵਿਚ ਸ਼ਾਮਲ ਕੀਤਾ ਸੀ। ਇਸ ਤੋਂ ਬਾਅਦ ਪਾਕਿਸਤਾਨ ਪੀਪਲਜ਼ ਪਾਰਟੀ ਦੇ ਸਹਿ-ਪ੍ਰਧਾਨ ਦੇ ਕਰੀਬੀ ਅਤੇ ਪ੍ਰਸਿੱਧ ਬੈਂਕਰ ਹੁਸੈਨ ਲਵਾਈ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਨਿਊਜ਼ ਪੇਪਰ ਡਾਨ ਦੀ ਖਬਰ ਮੁਤਾਬਕ ਐਫ.ਆਈ.ਏ. ਨੇ ਸ਼ਨੀਵਾਰ ਨੂੰ ਸਾਬਕਾ ਰਾਸ਼ਟਰਪਤੀ ਅਤੇ ਉਨ੍ਹਾਂ ਦੀ ਭੈਣ ਨੂੰ ਸੋਮਵਾਰ ਨੂੰ ਏਜੰਸੀ ਦੇ ਦਫਤਰ ਵਿਚ ਪੇਸ਼ ਹੋਣ ਨੂੰ ਕਿਹਾ ਸੀ।
ਉਨ੍ਹਾਂ ਨੂੰ ਚੌਥੀ ਵਾਰ ਸੰਮਨ ਜਾਰੀ ਕੀਤਾ ਗਿਆ ਸੀ। ਸਾਬਕਾ ਪ੍ਰਧਾਨ ਮੰਤਰੀ ਯੁਸੂਫ ਰਜ਼ਾ ਗਿਲਾਨੀ ਅਤੇ ਰਾਜਾ ਪਰਵੇਜ਼ ਅਸ਼ਰਫ ਸਣੇ ਪੀ.ਪੀ.ਪੀ. ਦੇ ਕਈ ਹੋਰ ਨੇਤਾਵਾਂ ਨਾਲ ਜ਼ਰਦਾਰੀ ਅਤੇ ਉਨ੍ਹਾਂ ਦੀ ਭੈਣ ਸਖ਼ਤ ਸੁਰੱਖਿਆ ਵਿਚਾਲੇ ਐਫ.ਆਈ. ਏ. ਦਫਤਰ ਪਹੁੰਚੇ। ਨਿਊਜ਼ ਪੇਪਰ ਮੁਤਾਬਕ ਐਫ.ਆਈ.ਏ. ਦੀ ਇਕ ਟੀਮ ਨੇ ਉਨ੍ਹਾਂ ਨਾਲ ਜੁੜੇ ਫਰਜ਼ੀ ਖਾਤਿਆਂ ਅਤੇ ਲੈਣਦੇਣ ਬਾਰੇ ਭਰਾ-ਭੈਣ ਤੋਂ ਪੁੱਛਗਿਛ ਕੀਤੀ। ਜ਼ਰਦਾਰੀ ਨੇ ਐਫ.ਆਈ.ਏ. ਦਫਤਰ ਦੇ ਬਾਹਰ ਮੀਡੀਆ ਨੂੰ ਕਿਹਾ ਕਿ ਇਹ ਫਰਜ਼ੀ ਮਾਮਲਾ ਹੈ ਅਤੇ ਬਦਕਿਸਮਤੀ ਹੈ ਕਿ ਨਵਾਜ਼ ਸ਼ਰੀਫ ਦੇ ਕਾਰਜਕਾਲ ਵਿਚ ਮੇਰੇ ਖਿਲਾਫ ਇਹ ਮਾਮਲਾ ਦਰਜ ਕੀਤਾ ਗਿਆ ਸੀ। ਇਹ ਮਾਮਲਾ ਮੀਆਂ ਸਾਹਿਬ ਦੇ ਹੁਕਮ 'ਤੇ ਦਰਜ ਕੀਤਾ ਗਿਆ ਸੀ।
ਜ਼ਰਦਾਰੀ 2008 ਤੋਂ 2013 ਵਿਚਾਲੇ ਪਾਕਿਸਤਾਨ ਦੇ ਰਾਸ਼ਟਰਪਤੀ ਸਨ। ਕਰਾਚੀ ਦੀ ਇਕ ਸਥਾਨਕ ਬੈਂਕਿੰਗ ਅਦਾਲਤ ਨੇ ਜਾਰੀ ਜਾਂਚ ਵਿਚ ਜ਼ਰਦਾਰੀ ਅਤੇ ਹੋਰ ਫਰਾਰ ਸ਼ੱਕੀਆਂ ਦੀ ਗ੍ਰਿਫਤਾਰੀ ਲਈ 17 ਅਗਸਤ ਨੂੰ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ। ਅਦਾਲਤ ਨੇ ਹੁਕਮ ਦਿੱਤਾ ਕਿ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਉਨ੍ਹਾਂ ਸਾਹਮਣੇ ਚਾਰ ਸਤੰਬਰ ਤੱਕ ਪੇਸ਼ ਕੀਤਾ ਜਾਵੇ।
ਦੁਬਈ ਵਿਚ ਟਿਕਟ ਫਰਜ਼ੀਵਾੜਾ ਕਰਨਾ ਭਾਰਤੀ ਨੂੰ ਪਿਆ ਮਹਿੰਗਾ, ਹੋਵੇਗਾ ਡਿਪੋਰਟ
NEXT STORY