ਵੈਨਕੂਵਰ (ਮਲਕੀਤ ਸਿੰਘ) – ਕੈਨੇਡਾ ਦੀ ਮਹਿਲਾ ਹਾਕੀ ਟੀਮ ਮਾਂਟਰੀਅਲ ਵਿਕਟੁਆਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੀਡਬਲਯੂਐਚਐਲ ਦਾ ਖਿਤਾਬ ਆਪਣੇ ਨਾਮ ਕਰ ਲਿਆ ਹੈ। ਇਸ ਜਿੱਤ ਨਾਲ ਮਾਂਟਰੀਅਲ ਵਿਕਟੁਆਰ ਲੀਗ ਦੇ ਇਤਿਹਾਸ ਵਿੱਚ ਖਿਤਾਬ ਜਿੱਤਣ ਵਾਲੀ ਪਹਿਲੀ ਕੈਨੇਡੀਅਨ ਟੀਮ ਬਣ ਗਈ ਹੈ।
ਫਾਈਨਲ ਮੁਕਾਬਲੇ ਦੌਰਾਨ ਐਬੀ ਰੋਕ ਨੇ ਦੋ ਮਹੱਤਵਪੂਰਨ ਗੋਲ ਕਰਕੇ ਆਪਣੀ ਟੀਮ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ। ਮੈਚ ਮਗਰੋਂ ਖਿਡਾਰੀਆਂ ਅਤੇ ਪ੍ਰਸ਼ੰਸਕਾਂ ਵਿੱਚ ਭਾਰੀ ਉਤਸ਼ਾਹ ਵੇਖਿਆ ਗਿਆ ਅਤੇ ਟੀਮ ਨੇ ਵਾਲਟਰ ਕੱਪ ਚੁੱਕ ਕੇ ਜਸ਼ਨ ਮਨਾਇਆ। ਖੇਡ ਮਾਹਿਰਾਂ ਦਾ ਮੰਨਣਾ ਹੈ ਕਿ ਮਾਂਟਰੀਅਲ ਵਿਕਟੁਆਰ ਦੀ ਇਹ ਜਿੱਤ ਕੈਨੇਡਾ ਵਿੱਚ ਮਹਿਲਾ ਹਾਕੀ ਲਈ ਇੱਕ ਵੱਡੀ ਉਪਲਬਧੀ ਹੈ। ਟੀਮ ਨੇ ਪੂਰੇ ਸੀਜ਼ਨ ਦੌਰਾਨ ਸੰਤੁਲਿਤ ਅਤੇ ਪ੍ਰਭਾਵਸ਼ਾਲੀ ਖੇਡ ਦਿਖਾਈ, ਜਿਸਦਾ ਫਲ ਉਸਨੂੰ ਚੈਂਪੀਅਨ ਬਣ ਕੇ ਮਿਲਿਆ। ਮੁਕਾਬਲੇ ਮਗਰੋਂ ਟੀਮ ਦੇ ਪ੍ਰਸ਼ੰਸਕਾਂ ਵੱਲੋਂ ਖਿਡਾਰੀਆਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਮਾਹਿਰਾਂ ਅਨੁਸਾਰ ਇਸ ਜਿੱਤ ਨਾਲ ਕੈਨੇਡਾ ਵਿੱਚ ਮਹਿਲਾ ਹਾਕੀ ਨੂੰ ਹੋਰ ਉਤਸ਼ਾਹ ਅਤੇ ਪ੍ਰਸਿੱਧੀ ਮਿਲਣ ਦੀ ਸੰਭਾਵਨਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਗੈਸ ਤੋਂ ਲੈ ਕੇ ਕਰਿਆਨੇ ਤੱਕ ਵਧੀਆਂ ਕੀਮਤਾਂ! ਅਮਰੀਕਾ 'ਚ ਮਹਿੰਗਾਈ ਨੇ ਤੋੜੀ ਜਨਤਾ ਦੀ ਕਮਰ
NEXT STORY