ਮੈਨਹਾਟਨ/ ਮਾਂਟਰੀਅਲ— ਪਿਛਲੇ ਹਫਤੇ ਅਲੇਨਾ ਇਵੇਟਿਸ਼ੀਅਨ (38) ਨਾਂ ਦੀ ਕੈਨੇਡੀਅਨ ਔਰਤ ਛੁੱਟੀਆਂ 'ਚ ਨਿਊਯਾਰਕ ਸਿਟੀ ਗਈ ਸੀ ਪਰ ਉੱਥੇ ਉਹ ਇਕ ਜ਼ਬਰਦਸਤ ਸੜਕ ਹਾਦਸੇ ਦੀ ਸ਼ਿਕਾਰ ਹੋ ਗਈ। ਪਰਿਵਾਰ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਘੁੰਮਣ ਜਾਣ ਦੀ ਯੋਜਨਾ ਬਣਾ ਰਹੇ ਸਨ ਪਰ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਇਹ ਟਰਿੱਪ ਉਨ੍ਹਾਂ ਲਈ ਕਿੰਨਾ ਦਰਦਨਾਕ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਆਪਣੇ ਪਰਿਵਾਰ ਨਾਲ ਘੁੰਮਣ-ਫਿਰਨ ਮਗਰੋਂ ਉਹ ਟਾਈਮਜ਼ ਸਕੁਐਰ 'ਚ ਦੁਪਹਿਰ ਦਾ ਖਾਣਾ ਖਾਣ ਗਈ। ਸਭ ਖਾਣਾ ਖਾ ਰਹੇ ਸੀ ਅਤੇ ਉਹ ਸੜਕ 'ਤੇ ਚਲੀ ਗਈ। ਇਸੇ ਦੌਰਾਨ ਇਕ ਮੋਟਰ ਸਾਈਕਲ ਸਵਾਰ ਨੇ ਉਸ ਦੀ ਕਾਰ ਨੂੰ ਅਜਿਹੀ ਟੱਕਰ ਮਾਰੀ ਕਿ ਕਾਰ ਹਵਾ 'ਚ ਬਾਜ਼ੀਆਂ ਖਾਂਦੀ ਹੋਈ ਸੜਕ 'ਤੇ ਜਾ ਡਿੱਗੀ, ਜਿਸ ਕਾਰਨ ਇਕ ਔਰਤ ਦੀ ਮੌਤ ਹੋ ਗਈ ਅਤੇ ਹੋਰ 22 ਲੋਕ ਜ਼ਖਮੀ ਹੋ ਗਏ।
ਇਨ੍ਹਾਂ ਜ਼ਖਮੀਆਂ 'ਚ ਅਲੇਨਾ ਵੀ ਹੈ। ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਹੁਣ ਉਹ ਕੋਮਾ 'ਚ ਹੈ ਅਤੇ ਉਸ ਦਾ ਪਰਿਵਾਰ ਉਸ ਦੇ ਠੀਕ ਹੋਣ ਲਈ ਪ੍ਰਾਰਥਨਾ ਕਰ ਰਿਹਾ ਹੈ। ਉਸ ਦੇ ਤਿੰਨ ਧੀਆਂ ਨੂੰ ਉਸ ਦੀ ਮਾਂ ਸੰਭਾਲ ਰਹੀ ਹੈ ਅਤੇ ਉਸ ਦਾ ਪਤੀ ਉਸ ਦੇ ਇਲਾਜ ਲਈ ਹਰ ਪਾਸੇ ਘੁੰਮ ਰਿਹਾ ਹੈ। ਉਸ ਦੀ ਇਸ ਹਾਲਤ ਕਾਰਨ ਉਸ ਦੇ ਬੱਚਿਆਂ ਦੀ ਜ਼ਿੰਦਗੀ ਤਬਾਹ ਹੋ ਗਈ ਹੈ ਅਤੇ ਉਹ ਹਰ ਸਮੇਂ ਆਪਣੀ ਮਾਂ ਦੀ ਜ਼ਿੰਦਗੀ ਲਈ ਦੁਆ ਕਰ ਰਹੇ ਹਨ। ਉਸ ਦੀ ਚਚੇਰੀ ਭੈਣ ਨੇ ਦੱਸਿਆ ਕਿ ਉਹ ਉਸ ਦੇ ਵਿਆਹ ਦੀ ਖੁਸ਼ੀ 'ਚ ਉੱਥੇ ਪੁੱਜੀ ਸੀ ਅਤੇ ਇਕ ਦਿਨ ਪਹਿਲਾਂ ਹੀ ਇਹ ਹਾਦਸਾ ਵਾਪਰ ਗਿਆ, ਜਿਸ ਨੇ ਉਨ੍ਹਾਂ ਦੀ ਜ਼ਿੰਦਗੀ 'ਚ ਭੂਚਾਲ ਲਿਆ ਦਿੱਤਾ। ਜ਼ਿਕਰਯੋਗ ਹੈ ਕਿ ਇਸ ਹਾਦਸੇ 'ਚ 18 ਸਾਲਾ ਅਲਾਇਸਾ ਐਲਸਮੈਨ ਦੀ ਮੌਤ ਹੋ ਗਈ ਅਤੇ ਉਸ ਦੀ ਭੈਣ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਈ।
ਚੂਹਿਆਂ ਅਤੇ ਗੰਦਗੀ ਕਾਰਨ ਬੰਦ ਕੀਤਾ ਗਿਆ ਕੈਨੇਡਾ ਦਾ 'ਆਪਣਾ ਪੰਜਾਬ' ਰੈਸਤਰਾਂ (ਤਸਵੀਰਾਂ)
NEXT STORY