ਸਿੰਗਾਪੁਰ(ਭਾਸ਼ਾ)— ਸਾਲ 2016 ਵਿਚ 10 ਲੱਖ ਤੋਂ ਜ਼ਿਆਦਾ ਭਾਰਤੀ ਸੈਲਾਨੀ ਸਿੰਗਾਪੁਰ ਘੁੰਮਣ ਗਏ, ਜਿਸ ਨਾਲ ਇਹ ਦੇਸ਼ ਦੱਖਣੀ ਪੂਰਬੀ ਏਸ਼ੀਆ ਦੇ ਸੈਲਾਨੀ ਮੰਜ਼ਿਲ ਦੀ ਸੂਚੀ ਦੇ ਸਿਖਰ ਉੱਤੇ ਪਹੁੰਚ ਗਿਆ। 'ਮਾਸਟਰਕਾਰਡ ਗਲੋਬਲ ਡੈਸਟੀਨੇਸ਼ਨ ਸਿਟੀਜ਼ ਇੰਡੈਕਸ 2017' ਦੇ ਅੰਕੜਿਆਂ ਅਨੁਸਾਰ ਸਾਲ 2016 ਵਿਚ ਕੁੱਲ 10,09,931 ਭਾਰਤੀ ਸੈਲਾਨੀ ਸਿੰਗਾਪੁਰ ਆਏ, ਜਦੋਂ ਕਿ ਸਾਲ 2009 ਵਿਚ ਇਹ ਸੰਖਿਆ 6,23,391 ਸੀ। ਬੈਂਕਾਕ ਅਤੇ ਕੁਆਲਾਲੰਪੁਰ ਸੈਲਾਨੀ ਮੰਜ਼ਿਲ ਦੀ ਇਸ ਸੂਚੀ ਵਿਚ ਕਰਮਵਾਰ ਦੂਜੇ ਅਤੇ ਤੀਜੇ ਸਥਾਨ ਉੱਤੇ ਹਨ। ਸਾਲ 2009 ਵਿਚ 6,57,532 ਭਾਰਤੀ ਸੈਲਾਨੀ ਬੈਂਕਾਕ ਗਏ ਸਨ ਅਤੇ ਸਾਲ 2016 ਵਿਚ ਇਹ ਸੰਖਿਆ ਵਧ ਕੇ 7,95,972 ਹੋ ਗਈ ਪਰ ਕੁਆਲਾਲੰਪੁਰ ਜਾਣ ਵਾਲੇ ਭਾਰਤੀ ਸੈਲਾਨੀਆਂ ਦੀ ਗਿਣਤੀ ਵਿਚ ਗਿਰਾਵਟ ਆਈ ਹੈ। ਸਾਲ 2009 ਵਿਚ ਜਿੱਥੇ 9,46,752 ਭਾਰਤੀ ਸੈਲਾਨੀ ਉੱਥੇ ਘੁੰਮਣ ਗਏ ਸਨ ਉਥੇ ਹੀ ਸਾਲ 2016 ਵਿਚ ਕੁੱਲ 7,17 ,341 ਭਾਰਤੀ ਸੈਲਾਨੀ ਹੀ ਉੱਥੇ ਗਏ। ਮਲੇਸ਼ਿਆਈ ਰਾਜਧਾਨੀ ਸਾਲ 2009 ਵਿਚ ਇਸ ਸੂਚੀ ਵਿਚ ਸਿਖਰ ਉੱਤੇ ਸੀ। ਭਾਰਤੀ ਸੈਲਾਨੀਆਂ ਦੀ ਵਧਦੀ ਗਿਣਤੀ ਉੱਤੇ ਟਿੱਪਣੀ ਕਰਦੇ ਹੋਏ ਮਾਸਟਰਕਾਰਡ ਐਡਵਾਇਜ਼ਰ ਦੇ ਸੀਨੀਅਰ ਉਪ-ਪ੍ਰਧਾਨ ਐਰਿਕ ਐਫ. ਸ਼ਨੀਡਰ ਨੇ ਕਿਹਾ ਕਿ ਭਾਰਤ ਇਕ ਸਿਖਰ ਮੂਲ ਦੇਸ਼ ਦੇ ਰੂਪ ਵਿਚ ਉੱਭਰ ਰਿਹਾ ਹੈ, ਖਾਸ ਕਰ ਕੇ ਦੱਖਣੀ ਪੂਰਬੀ ਏਸ਼ੀਆ ਦੇ ਮੁਕਾਬਲੇ ਵਿਚ।
ਕੈਨੇਡਾ 'ਚ ਭਾਰਤੀ ਮੂਲ ਦੇ ਵਿਅਕਤੀ ਦਾ ਕਾਤਲ ਅਦਾਲਤ 'ਚ ਹੋਇਆ ਪੇਸ਼, ਖੁੱਲ੍ਹੇ ਕਈ ਹੋਰ ਭੇਦ
NEXT STORY