ਵਾਸ਼ਿੰਗਟਨ (ਏਜੰਸੀ)- ਭਾਰਤੀ-ਅਮਰੀਕੀ ਬੰਗਲਾਦੇਸ਼ ਸਰਕਾਰ ਵਿਰੁੱਧ ਆਰਥਿਕ ਪਾਬੰਦੀਆਂ ਲਗਾਉਣ ਆਦਿ ਵਰਗੀਆਂ ਕਾਰਵਾਈਆਂ ਦੀ ਮੰਗ ਨੂੰ ਲੈ ਕੇ ਅਗਲੇ ਸਾਲ ਨਵੇਂ ਟਰੰਪ ਪ੍ਰਸ਼ਾਸਨ ਅਤੇ ਕਾਂਗਰਸ ਨਾਲ ਸੰਪਰਕ ਕਰਨ ਦੀ ਦਿਸ਼ਾ ਵਿਚ ਕੰਮ ਕਰ ਰਹੇ ਹਨ। ਭਾਰਤੀ-ਅਮਰੀਕੀ ਭਾਈਚਾਰੇ ਦੇ ਇਕ ਪ੍ਰਭਾਵਸ਼ਾਲੀ ਨੇਤਾ ਨੇ ਇਹ ਜਾਣਕਾਰੀ ਦਿੱਤੀ। ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬੰਗਲਾਦੇਸ਼ ਬਾਰੇ ਤਾਜ਼ਾ ਬਿਆਨ ਤੋਂ ਉਤਸ਼ਾਹਿਤ, ਭਾਰਤੀ-ਅਮਰੀਕੀ ਡਾਕਟਰ ਭਰਤ ਬਰਾਈ ਨੇ ਭਰੋਸਾ ਪ੍ਰਗਟਾਇਆ ਕਿ ਟਰੰਪ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਬਾਅਦ, ਹਿੰਦੂ ਘੱਟ ਗਿਣਤੀਆਂ ਦੇ ਜ਼ੁਲਮ ਨੂੰ ਲੈ ਕੇ ਦੱਖਣੀ ਏਸ਼ੀਆਈ ਦੇਸ਼ ਬੰਗਲਾਦੇਸ਼ ਵਿਰੁੱਧ ਕਾਰਵਾਈ ਕਰਨਗੇ।
ਇਹ ਵੀ ਪੜ੍ਹੋ: US 'ਚ ਤਸਕਰੀ ਕਰਕੇ ਲਿਆਂਦੀਆਂ ਗਈਆਂ 1440 ਪ੍ਰਾਚੀਨ ਵਸਤੂਆਂ ਭਾਰਤ ਨੂੰ ਕੀਤੀਆਂ ਗਈਆਂ ਵਾਪਸ
ਬਰਾਈ ਨੇ ਇਕ ਇੰਟਰਵਿਊ 'ਚ ਕਿਹਾ ਕਿ ਟਰੰਪ ਨੇ ਬੰਗਲਾਦੇਸ਼ੀ ਹਿੰਦੂ ਅਤੇ ਹਿੰਦੂ ਮੰਦਰਾਂ ਦੀ ਬੇਅਦਬੀ ਬਾਰੇ ਦਲੇਰਾਨਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ, "ਟਰੰਪ ਇੱਕ ਦਲੇਰ ਵਿਅਕਤੀ ਹਨ ਜੋ ਸਥਿਤੀ ਵਿੱਚ ਸੁਧਾਰ ਨਾ ਹੋਣ 'ਤੇ ਆਰਥਿਕ ਪਾਬੰਦੀਆਂ ਲਗਾਉਣ ਬਾਰੇ ਵਿਚਾਰ ਕਰ ਸਕਦੇ ਹਨ।" ਵਾਸ਼ਿੰਗਟਨ ਵਿੱਚ ਸਾਲਾਨਾ ਦੀਵਾਲੀ ਦੇ ਜਸ਼ਨ ਵਿੱਚ ਸ਼ਿਰਕਤ ਕਰਦੇ ਹੋਏ ਬਰਾਈ ਨੇ ਕਿਹਾ ਕਿ ਭਾਈਚਾਰੇ ਦੇ ਮੈਂਬਰ ਸੰਭਾਵਿਤ ਆਰਥਿਕ ਪਾਬੰਦੀਆਂ ਸਮੇਤ ਬੰਗਲਾਦੇਸ਼ੀ ਸਰਕਾਰ ਵਿਰੁੱਧ ਕਾਰਵਾਈ ਕਰਨ ਲਈ ਨਵੇਂ ਪ੍ਰਸ਼ਾਸਨ ਅਤੇ ਕਾਂਗਰਸ ਨਾਲ ਗੱਲਬਾਤ ਕਰਨ ਲਈ ਸਰਗਰਮੀ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਨੇ ਦੋਸ਼ ਲਾਇਆ ਕਿ ਮੁਹੰਮਦ ਯੂਨਸ ਦੀ ਅਗਵਾਈ ਵਾਲੀ ਬੰਗਲਾਦੇਸ਼ ਦੀ ਨਿਗਰਾਨ ਸਰਕਾਰ ਫੌਜ ਦੁਆਰਾ ਨਿਯੰਤਰਿਤ ਇੱਕ ਕਠਪੁਤਲੀ ਹੈ।
ਇਹ ਵੀ ਪੜ੍ਹੋ: ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਵਧਾਈ ਕੈਨੇਡਾ ਦੀ ਚਿੰਤਾ, ਜਾਣੋ ਕੀ ਹੈ ਮਾਮਲਾ
ਉਨ੍ਹਾਂ ਕਿਹਾ,"ਅਸਲ ਵਿੱਚ ਫੌਜ ਦੇਸ਼ ਚਲਾ ਰਹੀ ਹੈ।" ਉਨ੍ਹਾਂ ਪੁੱਛਿਆ, ਜੇਕਰ ਉਨ੍ਹਾਂ ਦੇ ਕੱਪੜੇ ਨਿਰਯਾਤ, ਜੋ ਉਨ੍ਹਾਂ ਦੇ ਕਾਰੋਬਾਰ ਦਾ 80 ਫ਼ੀਸਦੀ ਹਿੱਸਾ ਹੈ, ਵਿਚ ਕਟੌਤੀ ਕਰ ਦਿੱਤੀ ਜਾਵੇ ਤਾਂ ਬੰਗਲਾਦੇਸ਼ ਦੇ ਲੋਕ ਕੀ ਖਾਣਗੇ? ਬਰਾਈ ਨੇ ਉਮੀਦ ਪ੍ਰਗਟਾਈ ਕਿ ਅਜਿਹੇ ਦਬਾਅ ਨਾਲ ਬੰਗਲਾਦੇਸ਼ ਵਿੱਚ ਹਿੰਦੂਆਂ ਅਤੇ ਹੋਰ ਘੱਟ ਗਿਣਤੀਆਂ 'ਤੇ ਅੱਤਿਆਚਾਰ ਰੋਕਣ ਦੀ ਦਿਸ਼ਾ ਵਿਚ ਕਦਮ ਚੁੱਕਿਆ ਜਾ ਸਕੇਗਾ। ਟਰੰਪ ਨੇ 5 ਨਵੰਬਰ ਨੂੰ ਹੋਈਆਂ ਆਮ ਚੋਣਾਂ ਤੋਂ ਪਹਿਲਾਂ ਇਕ ਬਿਆਨ 'ਚ ਬੰਗਲਾਦੇਸ਼ 'ਚ ਹਿੰਦੂਆਂ 'ਤੇ ਹੋਏ ਹਮਲਿਆਂ ਦੀ ਨਿੰਦਾ ਕੀਤੀ ਸੀ।
ਇਹ ਵੀ ਪੜ੍ਹੋ: US 'ਚ ਨੌਕਰੀਆਂ 'ਤੇ ਸੰਕਟ! ਅਹੁਦਾ ਸੰਭਾਲਣ ਤੋਂ ਪਹਿਲਾਂ ਭਾਰਤੀ-ਅਮਰੀਕੀ ਰਾਮਾਸਵਾਮੀ ਨੇ ਦਿੱਤਾ ਇਹ ਸੰਕੇਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
US 'ਚ ਤਸਕਰੀ ਕਰਕੇ ਲਿਆਂਦੀਆਂ ਗਈਆਂ 1440 ਪ੍ਰਾਚੀਨ ਵਸਤੂਆਂ ਭਾਰਤ ਨੂੰ ਕੀਤੀਆਂ ਗਈਆਂ ਵਾਪਸ
NEXT STORY