ਮਾਸਕੋ- ਰੂਸ ਵਿਚ ਐਤਵਾਰ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਦੇ 10 ਹਜ਼ਾਰ ਤੋਂ ਵਧੇਰੇ ਨਵੇਂ ਮਾਮਲੇ ਸਾਹਮਣੇ ਆਏ। ਇਸ ਦੇ ਨਾਲ ਦੇਸ਼ ਵਿਚ ਪਹਿਲੀ ਵਾਰ ਕੋਵਿਡ-19 ਮਰੀਜ਼ਾਂ ਦੀ ਗਿਣਤੀ ਇਕ ਦਿਨ ਵਿਚ ਪੰਜ ਅੰਕਾਂ ਵਿਚ ਵਧੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕੁੱਲ ਸਾਹਮਣੇ ਆਏ 10,633 ਮਾਮਲਿਆਂ ਵਿਚ ਅੱਧੇ ਤੋਂ ਵਧੇਰੇ ਮਾਸਕੋ ਤੋਂ ਆਏ ਹਨ। ਇਸ ਨਾਲ ਇਹ ਚਿੰਤਾ ਵਧ ਗਈ ਹੈ ਕਿ ਕਿਤੇ ਮਾਸਕੋ ਦੀ ਸਿਹਤ ਸੁਵਿਧਾ ਢਹਿ-ਢੇਰੀ ਨਾ ਹੋ ਜਾਵੇ। ਜ਼ਿਕਰਯੋਗ ਹੈ ਕਿ ਰੂਸ ਵਿਚ ਰਿਕਾਰਡ 1,34,000 ਲੋਕ ਕੋਰੋਨਾ ਵਾਇਰਸ ਨਾਲ ਇਨਫੈਕਟਡ ਹੋਏ ਹਨ ਤੇ ਜਦਕਿ 1,420 ਲੋਕਾਂ ਦੀ ਮੌਤ ਹੋਈ ਹੈ।
ਬ੍ਰਿਟੇਨ 'ਚ ਪਾਕਿ ਮੂਲ ਦੇ ਲੋਕਾਂ ਨੂੰ ਕੋਰੋਨਾ ਦਾ ਖਤਰਾ ਜ਼ਿਆਦਾ
NEXT STORY